ਕੋਟਕਪੁਰਾ ਗੋਲੀਕਾਂਡ ਮਾਮਲਾ
ਨਵੀਂ ਬਣੀ ਐਸ.ਆਈ.ਟੀ ਨੇ ਤੇਜ਼ ਕੀਤੀ ਜਾਂਚ,ਲਗਾਤਾਰ ਗਵਾਹਾਂ ਤੋਂ ਕਰ ਰਹੀ ਹੈ ਪੁੱਛਗਿੱਛ
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਐਸ.ਆਈ.ਟੀ ਸਾਹਮਣੇ ਹੋਏ ਪੇਸ਼

ਚੰਡੀਗੜ੍ਹ, 5ਜੁਲਾਈ(ਵਿਸ਼ਵ ਵਾਰਤਾ)-ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਐਸ.ਆਈ.ਟੀ ਤੇ ਹੋਰ ਤੇਜ਼ ਕਰ ਦਿੱਤੀ ਹੈ। ਜਿਸ ਵਿੱਚ ਲਗਾਤਾਰ ਮੌਕੇ ਤੇ ਹਾਜ਼ਰ ਗਵਾਹਾਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਅੱਜ ਇਸ ਮਾਮਲੇ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ। ਅੱਜ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ SIT ਸਾਹਮਣੇ ਪੇਸ਼ ਹੋਏ ਸਨ। ਭਾਈ ਰਣਜੀਤ ਸਿੰਘ ਪਟਿਆਲਾ ਸਰਕਟ ਹਾਊਸ ਪਹੁੰਚੇ ਸਨ, ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਕਰੀਬ ਤਿੰਨ ਘੰਟੇ ਐਸਆਈਟੀ ਨੇ ਉਹਨਾਂ ਤੋਂ ਪੁੱਛ ਗਿੱਛ ਕੀਤੀ।ਇਸ ਮਾਮਲੇ ਦੀ ਜਾਂਚ ਕਰ ਰਹੀ SIT ਵੱਲੋਂ ਉੱਘੇ ਪੰਥ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਸਣੇ 12 ਹੋਰ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। SIT ਵੱਲੋਂ ਇਨ੍ਹਾਂ ਨੂੰ 2 ਜੁਲਾਈ ਨੂੰ ਫ਼ਰੀਦਕੋਟ ਵਿਖੇ SIT ਦੇ ਕੰਪਲੈਕਸ ਵਿਖੇ ਸਵੇਰੇ 10:00 ਵਜੇ ਬੁਲਾਇਆ ਗਿਆ ਸੀ।ਪਰ ਇਸ ਸਮੇਂ ਪੁੱਛਗਿੱਛ ਦੌਰਾਨ ਭਾਈ ਰਣਜੀਤ ਸਿੰਘ SIT ਸਾਹਮਣੇ ਪੇਸ਼ ਨਹੀਂ ਹੋ ਸਕੇ ਸਨ ।






















