ਨਵੀਂ ਦਿੱਲੀ, 25 ਜਨਵਰੀ – ਕੱਲ੍ਹ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਰੇਡ ਦਾ ਆਯੋਜਨ ਕੀਤਾ ਜਾਵੇਗਾ। ਇਸ ਪਰੇਡ ਵਿਚ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ ਵੀ ਖਿੱਚ ਦਾ ਕੇਂਦਰ ਹੋਣਗੀਆਂ।
ਇਸ ਸਾਲ ਪੰਜਾਬ ਤੋਂ ਜਲ੍ਹਿਆਂ ਵਾਲਾ ਬਾਗ ਦੀ ਝਾਕੀ ਪੇਸ਼ ਕੀਤੀ ਜਾਵੇਗੀ, ਜੋ ਸਭ ਦਾ ਮਨ ਮੋਹ ਲਵੇਗੀ। ਇਸ ਝਾਕੀ ਵਿਚ ਜਲ੍ਹਿਆਂ ਵਾਲੇ ਬਾਗ ਦਾ ਇਤਿਹਾਸ ਦਰਸਾਇਆ ਜਾਵੇਗਾ। ਪਿਛਲੇ ਸਾਲ ਪੰਗਤ ਅਤੇ ਲੰਗਰ ਦੀ ਝਾਕੀ ਦਰਸਾਈ ਗਈ ਸੀ।