” *ਪੁੱਛਗਿੱਛ ਦੋਰਾਨ ਹੋਰ ਵੀ ਅਹਿਮ ਸੁਰਾਗ ਹੱਥ ਲੱਗਣ ਦੀ ਹੈ ਉਮੀਦ: ਇੰਸਪੈਕਟਰ ਗੁਰਵੀਰ”*
ਬਰਨਾਲਾ/ਭਦੌੜ 24 ਮਈ (ਸੁਰਿੰਦਰ ਗੋਇਲ) ਜ਼ਿਲਾ ਬਰਨਾਲਾ ਦੇ ਐਸ.ਐਸ.ਪੀ. ਸੰਦੀਪ ਗੋਇਲ ਦੇ ਸਖਤ ਹੁਕਮਾਂ ਮੁਤਾਬਿਕ ਅਤੇ ਡੀ.ਐਸ.ਪੀ. ਤਪਾ ਰਵਿੰਦਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਥਾਣਾ ਭਦੌੜ ਦੇ ਇੰਸਪੈਕਟਰ ਗੁਰਵੀਰ ਸਿੰਘ ਦੀ ਰਹਿਨਮਾਈ ਹੇਠ ਏ.ਐਸ.ਆਈ. ਬਲਜੀਤ ਸਿੰਘ ਨੇ ਦੋਰਾਨੇ ਗਸ਼ਤ 6 ਨੌਜਵਾਨਾਂ ਨੂੰ 3 ਚੋਰੀ ਦੇ ਮੋਟਰਸਾਇਕਲਾਂ ਸਮੇਤ ਮੱਝੂਕੇ ਰੋਡ ਭਦੌੜ ਤੋ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਥਾਣਾ ਭਦੌੜ ਦੇ ਏ.ਐਸ.ਆਈ. ਬਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ੱਕੀ ਪੁਰਸ਼ਾ ਤੇ ਨਜਰ ਰੱਖਣ ਦੇ ਲਈ ਮੱਝੂਕੇ ਰੋਡ ਭਦੌੜ ਉਪੱਰ ਨਾਕਾ ਲਗਾਇਆ ਹੋਇਆ ਸੀ ਇਸੇ ਦੌਰਾਨ ਅਮ੍ਰਿਤ ਸਿੰਘ ਪੁੱਤਰ ਗੁਰਜੰਟ ਸਿੰਘ, ਜੀਵਨ ਸਿੰਘ ਪੁੱਤਰ ਸੀਰਾ ਸਿੰਘ, ਕੁਲਦੀਪ ਸਿੰਘ ਪੁੱਤਰ ਰਾਮ ਸਿੰਘ, ਜਸਪਾਲ ਸਿੰਘ ਪੁੱਤਰ ਛਿੰਦਰ ਸਿੰਘ, ਇਕਬਾਲ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਭਦੋੜ ਤੋ ਇਲਾਵਾ ਸ਼ੰਭੂ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਸੰਧੂ ਕਲਾ ਇਹ ਛੇ ਨੌਜਵਾਨ ਵੱਖੋ ਵੱਖਰੇ ਬਿਨਾ ਨੰਬਰੀ ਤਿੰਨ ਮੋਟਰਸਾਇਕਲਾਂ ਤੇ ਸਵਾਰ ਹੋ ਕੇ ਪਿੰਡ ਮੱਝੂਕੇ ਵੱਲੋਂ ਭਦੌੜ ਵੱਲ ਨੂੰ ਆ ਰਹੇ ਸੀ ਜਦੋ ਇੰਨਾ ਨੂੰ ਨਾਕੇ ਤੋ ਰੋਕਿਆ ਗਿਆ ਤਾਂ ਇੰਨਾ ਨੇ ਭੱਜਣ ਦੀ ਕੋਸ਼ਿਸ ਕੀਤੀ ਤਾਂ ਇੰਨਾ ਨੂੰ ਫੜ ਲਿਆ ਅਤੇ ਉਸ ਤੋ ਬਾਅਦ ਪਤਾ ਲੱਗਿਆ ਕਿ ਇੰਨਾ ਕੋਲ ਤਿੰਨੇ ਮੋਟਰਸਾਇਕਲ ਚੋਰੀ ਦੇ ਹਨ ਅਤੇ ਇਹ ਛੇ ਨੌਜਵਾਨ ਚੋਰੀ ਦੀਆਂ ਘਟਨਾ ਨੂੰ ਅੰਜਾਮ ਦਿੰਦੇ ਹਨ ਉਨ•ਾ ਕਿਹਾ ਕਿ ਹਲੇ ਇੰਨਾ ਛੇ ਨੌਜਵਾਨਾਂ ਤੋ ਡੁੰਘਾਈ ਦੇ ਨਾਲ ਪੁੱਛਗਿੱਛ ਕਰਨੀ ਹੈ ਅਤੇ ਹੋਰ ਵੀ ਅਹਿਮ ਸੁਰਾਗ ਹੱਥ ਲੱਗਣ ਦੀ ਉਮੀਦ ਹੈ। ਥਾਣਾ ਭਦੌੜ ਵਿਖੇ ਅਮ੍ਰਿਤ ਸਿੰਘ ਪੁੱਤਰ ਗੁਰਜੰਟ ਸਿੰਘ, ਜੀਵਨ ਸਿੰਘ ਪੁੱਤਰ ਸੀਰਾ ਸਿੰਘ, ਕੁਲਦੀਪ ਸਿੰਘ ਪੁੱਤਰ ਰਾਮ ਸਿੰਘ, ਜਸਪਾਲ ਸਿੰਘ ਪੁੱਤਰ ਛਿੰਦਰ ਸਿੰਘ, ਇਕਬਾਲ ਸਿੰਘ ਪੁੱਤਰ ਜਸਵੀਰ ਸਿੰਘ, ਸ਼ੰਭੂ ਸਿੰਘ ਪੁੱਤਰ ਜਗਸੀਰ ਸਿੰਘ ਦੇ ਖਿਲਾਫ ਥਾਣਾ ਭਦੌੜ ਵਿਖੇ ਮੁਕੱਦਮਾਂ ਨੰ: 73 ਮਿਤੀ 23/5/2020 ਨੂੰ ਧਾਰਾ 379,411 ਦੇ ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ। ਇਸ ਮੋਕੇ ਥਾਣਾ ਭਦੌੜ ਦੇ ਇੰਸਪੈਕਟਰ ਗੁਰਵੀਰ ਸਿੰਘ, ਏ.ਐਸ.ਆਈ. ਬਲਜੀਤ ਸਿੰਘ, ਏ.ਐਸ.ਆਈ. ਮੱਘਰ ਸਿੰਘ, ਹੈਡੱ ਮੁਨਸ਼ੀ ਹਰਦੇਵ ਸਿੰਘ, ਹੌਲਦਾਰ ਨਿਰਮਲ ਸਿੰਘ, ਹੌਲਦਾਰ ਨਿਰਭੈ ਸਿੰਘ, ਹੌਲਦਾਰ ਬਲਵਿੰਦਰ ਸਿੰਘ ਸੇਖੋਂ, ਹੌਲਦਾਰ ਦਲਜੀਤ ਸਿੰਘ ਆਦਿ ਹਾਜਿਰ ਸਨ।
ਲੋਕ ਸਭਾ ਚੋਣਾਂ – ਅੱਜ ਸ੍ਰੀ ਫਤਿਹਗੜ੍ਹ ਸਾਹਿਬ ਤੇ ਲੁਧਿਆਣਾ ਹਲਕੇ ‘ਚ ਪ੍ਰਚਾਰ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ
ਲੋਕ ਸਭਾ ਚੋਣਾਂ - ਅੱਜ ਸ੍ਰੀ ਫਤਿਹਗੜ੍ਹ ਸਾਹਿਬ ਤੇ ਲੁਧਿਆਣਾ ਹਲਕੇ 'ਚ ਪ੍ਰਚਾਰ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਸਮਰਾਲਾ ਤੇ...