ਨਸ਼ੇ ਦੀ ਹਾਲਤ ਵਿਚ ਦੋਨਾਂ ਵਿਚਕਾਰ ਹੋ ਹੋਇਆ ਤਕਰਾਰ, ਕਾਤਲ ਫਰਾਰ
ਮਾਨਸਾ, 6 ਮਾਰਚ- ਸ਼ਹਿਰ ਦੇ ਵਾਰਡ ਨੰਬਰ 25 ਵਿਖੇ ਇਕ ਨੌਜਵਾਨ ਨੇ ਨਸ਼ੇ ਦੀ ਹਾਲਤ ਵਿਚ ਮਾਮੂਲੀ ਤਕਰਾਰਬਾਜ਼ੀ ਹੋਣ ਤੋਂ ਬਾਅਦ ਆਪਣੇ ਚਾਚੇ ਦਾ ਲੱਕੜ ਦਾ ਟµਬਾ ਮਾਰਕੇ ਕਤਲ ਹੋਣ ਦੀ ਜਾਣਕਾਰੀ ਮਿਲੀ ਹੈ। ਹਾਲੇ ਤੱਕ ਕਾਤਲ ਨੌਜਵਾਨ ਫਰਾਰ ਦੱਸਿਆ ਜਾਂਦਾ ਹੈ, ਜਦੋਂ ਕਿ ਪੁਲੀਸ ਦਾ ਦਾਅਵਾ ਹੈ ਕਿ ਉਸਨੂµ ਛੇਤੀ ਹੀ ਕਾਬੂ ਕਰ ਲਿਆ ਜਾਵੇ।
ਜਾਣਕਾਰੀ ਅਨੁਸਾਰ ਘਟਨਾ ਵੇਲੇ ਮਿ®ਤਕ ਵਿਅਕਤੀ ਦੀ ਪਤਨੀ *ਤੇ ਬੱਚੇ ਉਸ ਵੇਲੇ ਰਿਸ਼ਤੇਦਾਰੀ ਆਦਿ ਵਿਚ ਗਏ ਹੋਏ ਸਨ। ਉਸ ਤੋਂ ਪਿੱਛੋਂ ਇਸ ਘਟਨਾ ਨੂµ ਅµਜਾਮ ਦਿੱਤਾ ਗਿਆ। ਥਾਣਾ ਸਿਟੀ—1 ਮਾਨਸਾ ਦੀ ਪੁਲੀਸ ਨੇ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਤੋਂ ਮਿਲੇ ਵੇਰਵਿਆਂ ਮੁਤਾਬਕ ਸ਼ਹਿਰ ਦੇ ਵਾਰਡ ਨµਬਰ 25 ਵਿਖੇ ਬੁੱਧਵਾਰ ਦੀ ਸਵੇਰ ਨਸ਼ੇ ਦੀ ਹਾਲਤ ਵਿਚ ਨੌਜਵਾਨ ਬਿੱਲੂ ਸਿµਘ (25) ਪੁੱਤਰ ਨਿੱਕਾ ਸਿµਘ ਦਾ ਆਪਣੇ ਚਾਰੇ ਹµਸਾ ਸਿµਘ (40) ਨਾਲ ਜਾਇਦਾਦ ਆਦਿ ਦੇ ਮਾਮਲੇ ਨੂµ ਲੈਕੇ ਤਕਰਾਰ ਹੋ ਗਿਆ। ਦੋਵਾਂ ਵਿਚ ਤਕਰਾਰ ਵੱਧਣ ਤੋਂ ਬਾਅਦ ਬਿੱਲੂ ਸਿµਘ ਨੇ ਨਸ਼ੇ ਦੀ ਹਾਲਤ ਵਿਚ, ਉਥੇ ਪਿਆ ਲੱਕੜ ਦੇ ਟµਬੇ ਨਾਲ ਆਪਣੇ ਚਾਚੇ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਬਾਅਦ ਵਿਚ ਮਿ®ਤਕ ਦੀ ਲਾਸ਼ ਨੂµ ਸਿਵਲ ਹਸਪਤਾਲ ਮਾਨਸਾ ਪਹµੁਚਾਇਆ ਗਿਆ।
ਥਾਣਾ ਸਿਟੀ—1 ਦੇ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਦੋਵਾਂ ਵਿਚ ਨਸ਼ੇ ਦੀ ਹਾਲਤ ਦੇ ਚੱਲਦਿਆਂ ਕਿਸੇ ਗੱਲ ਨੂµ ਲੈਕੇ ਤਰਕਾਰ ਹੋਇਆ ਸੀ, ਜਿਸ ਤੋਂ ਬਾਅਦ ਕੁੱਟਮਾਰ ਵਿਚ ਹµਸਾ ਸਿµਘ ਦੀ ਜਾਨ ਚਲੀ ਗਈ। ਉਨ੍ਹਾਂ ਦੱਸਿਆ ਕਿ ਮਿ®ਤਕ ਹµਸਾ ਸਿµਘ ਦੇ ਸਾਲੇ ਵਿੱਕੀ ਸਿµਘ ਵਾਸੀ ਬਰੇਟਾ ਦੇ ਬਿਆਨ *ਤੇ ਬਿੱਲੂ ਸਿµਘ ਵਾਸੀ ਮਾਨਸਾ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਨੂµ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲੀਸ ਇਸ ਮਾਮਲੇ ਦੀ ਤਫਸ਼ੀਸ ਕਰ ਰਹੀ ਹੈ।