ਚੇਅਰਮੈਨ ਕੇ. ਕੇ. ਸ਼ਰਮਾ ਤੇ ਕੁਸ਼ ਸੇਠ ਵਲੋਂ
ਵਿਸ਼ਵਕਰਮਾ ਦਿਵਸ ‘ਤੇ ਪ੍ਰਨੀਤ ਕੌਰ ਸਨਮਾਨਤ
ਪਟਿਆਲਾ, ਅਕਤੂਬਰ -ਸ੍ਰਿਸ਼ਟੀ ਰਚੇਤਾ ਭਗਵਾਨ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ‘ਤੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਤੇ ਯੂਥ ਕਾਂਗਰਸ ਆਗੂ ਕੁਸ਼ ਸੇਠ ਵਲੋਂ ਪ੍ਰਨੀਤ ਕੌਰ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਨੇ ਕੀਰਤੀ ਸਮਾਜ ਰਾਹੀਂ ਸਾਨੂੰ ਸੂਈਂ ਤੋਂ ਲੈ ਕੇ ਜਹਾਜ਼ ਬਣਾਉਣ ਤੱਕ ਦੀ ਦੇਣ ਦਿੱਤੀ, ਜਿਸ ਨਾਲ ਭਾਰਤ ਦੇਸ਼ ਦਾ ਨਾਮ ਸਮੁੱਚੇ ਸੰਸਾਰ ਵਿਚ ਕੀਰਤੀ ਸਮਾਜ ਨੇ ਰੌਸ਼ਨ ਕੀਤਾ, ਜਿਸ ਲਈ ਸਮੁੱਚਾ ਕੀਰਤੀ ਸਮਾਜ ਵਧਾਈ ਦਾ ਪਾਤਰ ਹੈ। ਇਸ ਮੌਕੇ ਚੇਅਰਮੈਨ ਕੇ. ਕੇ. ਸ਼ਰਮਾ ਅਤੇ ਯੂਥ ਆਗੂ ਕੁਸ਼ ਸੇਠ ਨੇ ਸਾਂਝੇ ਤੌਰ ‘ਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਭਗਵਾਨ ਵਿਸ਼ਵਕਰਮਾ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਲੋੜ ਹੈ ਤਾਂ ਜੋ ਭਾਰਤ ਦੇ ਵਿਲੱਖਣ ਸ਼ਕਤੀ ਵਜੋਂ ਉਭਰੇ ਅਤੇ ਭਾਰਤ ਤੇ ਕਿਰਤੀਆਂ ਦਾ ਸਮੁੱਚੇ ਸੰਸਾਰ ਵਿਚ ਮਾਨ ਅਤੇ ਸਨਮਾਨ ਬਣਿਆਂ ਰਹੇ। ਇਸ ਮੌਕੇ ਰਾਜੇਸ਼ ਮੰਡੋਰਾ, ਸੋਨੂੰ ਸੰਗਰ, ਸ਼ੰਮੀ ਡੈਂਟਰ, ਸੁਖਵਿੰਦਰ ਸੋਨੂੰ, ਹਰੀਸ਼ ਅਗਰਵਾਲ, ਜਸਪਾਲ ਜਿੰਦਲ, ਸ਼ੇਰ ਖਾਨ, ਗੋਪੀ ਰੰਗੀਲਾ, ਮੋਹਨ ਸ਼ਰਮਾ, ਵਿਜੈ ਸ਼ਾਹ, ਰਾਜੀਵ ਸ਼ਰਮਾ, ਜਤਿੰਦਰ ਰਾਜੀ, ਲਾਲ ਚੰਦ ਧਾਲੀਵਾਲ ਅਤੇ ਮੀਡੀਆ ਇੰਚਾਰਜ ਜਸਵਿੰਦਰ ਜੁਲਕਾਂ ਆਦਿ ਹਾਜ਼ਰ ਸਨ।
ਕੈਪਸ਼ਨ : ਚੇਅਰਮੈਨ ਕੇ. ਕੇ. ਸ਼ਰਮਾ, ਕੁਸ਼ ਸੇਠ ਪ੍ਰਨੀਤ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਤ ਕਰਦੇ ਹੋਏ।
ਮਿਸ਼ਨ ਗ੍ਰੀਨ ਇਲੈਕਸ਼ਨ-2024: ਅੱਠ ਬੈਂਕਾਂ ਨੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਲਈ ਸਹੁੰ ਚੁਕਾਉਣ ਅਤੇ ਸਮਾਗਮਾਂ ਦਾ ਆਯੋਜਨ ਕਰਕੇ ਮਿਸ਼ਨ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ
ਮਿਸ਼ਨ ਗ੍ਰੀਨ ਇਲੈਕਸ਼ਨ-2024: ਅੱਠ ਬੈਂਕਾਂ ਨੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਲਈ ਸਹੁੰ ਚੁਕਾਉਣ ਅਤੇ ਸਮਾਗਮਾਂ ਦਾ ਆਯੋਜਨ ਕਰਕੇ ਮਿਸ਼ਨ...