ਬੱਸ ਦੇ ਖੱਡ ‘ਚ ਡਿੱਗਣ ਕਾਰਨ 12 ਦੀ ਮੌਤ-ਕਈ ਜਖ਼ਮੀ
ਚੰਡੀਗੜ੍ਹ, 10ਅਪ੍ਰੈਲ(ਵਿਸ਼ਵ ਵਾਰਤਾ)- ਛੱਤੀਸਗੜ੍ਹ ‘ਚ ਰਾਏਪੁਰ-ਦੁਰਗ ਰੋਡ ‘ਤੇ ਮੰਗਲਵਾਰ ਰਾਤ ਕਰਮਚਾਰੀਆਂ ਨਾਲ ਭਰੀ ਬੱਸ 50 ਫੁੱਟ ਡੂੰਘੀ ਖੱਡ ‘ਚ ਡਿੱਗ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਕੁਮਹਾੜੀ ਦੇ ਖਾਪੜੀ ਰੋਡ ‘ਤੇ ਮੁਰਮ ਖਾਨ ‘ਚ ਵਾਪਰਿਆ। ਕੇਡੀਆ ਡਿਸਟਿਲਰੀ ਦੇ ਕਰਮਚਾਰੀ ਇਕ ਬੱਸ ਵਿਚ ਪਲਾਂਟ ਤੋਂ ਵਾਪਸ ਆ ਰਹੇ ਸਨ। ਹਾਦਸੇ ਦੌਰਾਨ ਬੱਸ ਵਿੱਚ 40 ਲੋਕ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਟਾਰਚ ਅਤੇ ਮੋਬਾਈਲ ਫਲੈਸ਼ ਲਾਈਟ ਜਗਾ ਕੇ ਬਚਾਅ ਕੀਤਾ ਗਿਆ।ਦੁਰਗ ਕਲੈਕਟਰ ਰਿਚਾ ਪ੍ਰਕਾਸ਼ ਚੌਧਰੀ ਨੇ 12 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਹਾਦਸੇ ‘ਚ 15 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ 10 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ। ਇਹ ਸਾਰੇ ਕੇਡੀਆ ਡਿਸਟਿਲਰੀ ਦੇ ਕਰਮਚਾਰੀ ਸਨ। ਕਲੈਕਟਰ ਨੇ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਕੇਡੀਆ ਡਿਸਟਿਲਰੀ ਨੇ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ 10-10 ਲੱਖ ਰੁਪਏ ਦੇਣ, ਇਕ ਮੈਂਬਰ ਨੂੰ ਨੌਕਰੀ ਦੇਣ ਅਤੇ ਜ਼ਖਮੀਆਂ ਦੇ ਇਲਾਜ ਦਾ ਸਾਰਾ ਖਰਚਾ ਚੁੱਕਣ ਦਾ ਵਾਅਦਾ ਕੀਤਾ ਹੈ। ਜ਼ਖਮੀਆਂ ਨੂੰ ਏਮਜ਼, ਅਪੈਕਸ, ਓਮ ਅਤੇ ਹੋਰ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ।