• Latest
  • Trending
ਬੱਚੇ ਫਿਟਨੈਸ ਤੇ ਵਾਤਾਵਰਣ ਸੰਭਾਲ ਦੀ ਆਦਤ ਨੂੰ ਰੋਜ਼ਮੱਰਾ ਦਾ ਹਿੱਸਾ ਬਣਾਉਣ: ਡੀਜੀਪੀ ਸੰਜੇ ਬੇਨੀਪਾਲ

ਬੱਚੇ ਫਿਟਨੈਸ ਤੇ ਵਾਤਾਵਰਣ ਸੰਭਾਲ ਦੀ ਆਦਤ ਨੂੰ ਰੋਜ਼ਮੱਰਾ ਦਾ ਹਿੱਸਾ ਬਣਾਉਣ: ਡੀਜੀਪੀ ਸੰਜੇ ਬੇਨੀਪਾਲ

7 years ago
ਸਾਡੀ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਸਗੋਂ ਨੌਕਰੀਆਂ ਦੇਣ ਦੇ ਕਾਬਲ ਬਣਾ ਰਹੀ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਾਡੀ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਸਗੋਂ ਨੌਕਰੀਆਂ ਦੇਣ ਦੇ ਕਾਬਲ ਬਣਾ ਰਹੀ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

7 hours ago
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ‘ਪੰਜਾਬ ਦਾ ਕਰੋੜਪਤੀ’ ਕੁਇਜ਼ ਦੀ ਸ਼ੁਰੂਆਤ; ਸੂਬਾ ਪੱਧਰੀ ਯੁਵਕ ਕੁਇਜ਼ ਮੁਕਾਬਲਾ ਆਪਣੀ ਕਿਸਮ ਦਾ ਪਹਿਲਾ ਉਪਰਾਲਾ, ਜੇਤੂ ਨੂੰ ਮਿਲੇਗਾ ਇੱਕ ਕਰੋੜ ਰੁਪਏ ਦਾ ਨਕਦ ਇਨਾਮ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ‘ਪੰਜਾਬ ਦਾ ਕਰੋੜਪਤੀ’ ਕੁਇਜ਼ ਦੀ ਸ਼ੁਰੂਆਤ; ਸੂਬਾ ਪੱਧਰੀ ਯੁਵਕ ਕੁਇਜ਼ ਮੁਕਾਬਲਾ ਆਪਣੀ ਕਿਸਮ ਦਾ ਪਹਿਲਾ ਉਪਰਾਲਾ, ਜੇਤੂ ਨੂੰ ਮਿਲੇਗਾ ਇੱਕ ਕਰੋੜ ਰੁਪਏ ਦਾ ਨਕਦ ਇਨਾਮ

7 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

8 hours ago
 ਐਕਸ਼ਨ-ਕਾਮੇਡੀ ਫਿਲਮ ‘Alcohol’ 18 ਦਸੰਬਰ ਨੂੰ ਹੋਵੇਗੀ ਰਿਲੀਜ਼ 

 ਐਕਸ਼ਨ-ਕਾਮੇਡੀ ਫਿਲਮ ‘Alcohol’ 18 ਦਸੰਬਰ ਨੂੰ ਹੋਵੇਗੀ ਰਿਲੀਜ਼ 

8 hours ago
ਸ਼ੂਗਰ ਨਾਲ ਨਜਿੱਠਣ ਲਈ ਜਲਦੀ ਪਛਾਣ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਜ਼ਰੂਰੀ

ਸ਼ੂਗਰ ਨਾਲ ਨਜਿੱਠਣ ਲਈ ਜਲਦੀ ਪਛਾਣ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਜ਼ਰੂਰੀ

8 hours ago
ਭਾਰਤ ਅਤੇ ਇੰਡੋਨੇਸ਼ੀਆ ਨੇ ਰੱਖਿਆ ਸਹਿਯੋਗ ਨੂੰ ਹੋਰ ਡੂੰਘਾ ਕਰਨ ‘ਤੇ ਕੀਤੀ ਚਰਚਾ

ਭਾਰਤ ਅਤੇ ਇੰਡੋਨੇਸ਼ੀਆ ਨੇ ਰੱਖਿਆ ਸਹਿਯੋਗ ਨੂੰ ਹੋਰ ਡੂੰਘਾ ਕਰਨ ‘ਤੇ ਕੀਤੀ ਚਰਚਾ

8 hours ago
ਨੈਸ਼ਨਲ ਹਾਈਵੇ-54 ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਦਾ ਹਾਲ ਜਾਣਨ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਪਹੁੰਚੇ

ਨੈਸ਼ਨਲ ਹਾਈਵੇ-54 ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਦਾ ਹਾਲ ਜਾਣਨ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਪਹੁੰਚੇ

8 hours ago
‘ਆਪ’ ਵੱਲੋਂ ਆਪਣੀ ਵਿਦਿਆਰਥੀ ਜਥੇਬੰਦੀ ASAP ਦੇ ਅਹੁਦੇਦਾਰਾਂ ਦਾ ਐਲਾਨ

‘ਆਪ’ ਵੱਲੋਂ ਆਪਣੀ ਵਿਦਿਆਰਥੀ ਜਥੇਬੰਦੀ ASAP ਦੇ ਅਹੁਦੇਦਾਰਾਂ ਦਾ ਐਲਾਨ

9 hours ago
ਨੌਸ਼ਹਿਰਾ ਪੰਨੂਆਂ ਵਿਖੇ ਦੋ ਬੱਸਾਂ ਦੀ ਭਿਆਨਕ ਟੱਕਰ, 4 ਦੀ ਮੌਤ ; ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ

ਨੌਸ਼ਹਿਰਾ ਪੰਨੂਆਂ ਵਿਖੇ ਦੋ ਬੱਸਾਂ ਦੀ ਭਿਆਨਕ ਟੱਕਰ, 4 ਦੀ ਮੌਤ ; ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ

9 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

11 hours ago
U19 Asia Cup final :  9ਵੀਂ ਵਾਰ ਅੰਡਰ-19 ਏਸ਼ੀਆ ਕੱਪ ਚੈਂਪੀਅਨ ਬਣਿਆ ਭਾਰਤ : ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾਇਆ

U19 Asia Cup final : 9ਵੀਂ ਵਾਰ ਅੰਡਰ-19 ਏਸ਼ੀਆ ਕੱਪ ਚੈਂਪੀਅਨ ਬਣਿਆ ਭਾਰਤ : ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾਇਆ

11 hours ago
ਕੌਮੀ ਸ਼ਹੀਦ ਪਰਵਿੰਦਰ ਸਿੰਘ ਝੋਟਾ ਨਮਿੱਤ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ

ਕੌਮੀ ਸ਼ਹੀਦ ਪਰਵਿੰਦਰ ਸਿੰਘ ਝੋਟਾ ਨਮਿੱਤ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ

12 hours ago
Hindi News
English News
Sunday, November 15, 2026
No Result
View All Result
15 °c
Chandigarh
20 ° Mon
20 ° Tue
20 ° Wed
20 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਬੱਚੇ ਫਿਟਨੈਸ ਤੇ ਵਾਤਾਵਰਣ ਸੰਭਾਲ ਦੀ ਆਦਤ ਨੂੰ ਰੋਜ਼ਮੱਰਾ ਦਾ ਹਿੱਸਾ ਬਣਾਉਣ: ਡੀਜੀਪੀ ਸੰਜੇ ਬੇਨੀਪਾਲ

November 17, 2019
in ਪੰਜਾਬ
ਬੱਚੇ ਫਿਟਨੈਸ ਤੇ ਵਾਤਾਵਰਣ ਸੰਭਾਲ ਦੀ ਆਦਤ ਨੂੰ ਰੋਜ਼ਮੱਰਾ ਦਾ ਹਿੱਸਾ ਬਣਾਉਣ: ਡੀਜੀਪੀ ਸੰਜੇ ਬੇਨੀਪਾਲ

ਬੱਚੇ ਫਿਟਨੈਸ ਤੇ ਵਾਤਾਵਰਣ ਸੰਭਾਲ ਦੀ ਆਦਤ ਨੂੰ ਰੋਜ਼ਮੱਰਾ ਦਾ ਹਿੱਸਾ ਬਣਾਉਣ: ਡੀਜੀਪੀ ਸੰਜੇ ਬੇਨੀਪਾਲ

ਚੰਡੀਗੜ, 17 ਨਵੰਬਰ

ਤੀਜੇ ਮਿਲਟਰੀ ਲਿਟਰੇਟਰ ਫੈਸਟੀਵਲ ਦੇ ਅਗੇਤੇ ਪ੍ਰੋਗਰਾਮਾਂ ਦੀ ਲੜੀ ਤਹਿਤ ਐਤਵਾਰ ਦੀ ਸਵੇਰ ਚੰਡੀਗੜ ਦੇ ਕੈਪੀਟੋਲ ਕੰਪਲੈਕਸ ਤੇ ਲੇਕ ਕਲੱਬ ਵਿਖੇ ਕਰਵਾਈ ‘ਗਰੀਨ ਕਿਡਜ਼ ਰਨ’ ਤੇ ‘ਪੰਛੀ ਦੇਖਣ ਦੀ ਵਰਕਸ਼ਾਪ’ ਵਿੱਚ ਸੈਂਕੜੇ ਬੱਚਿਆਂ ਦੀ ਉਤਸ਼ਾਹਜਨਕ ਹਾਜਰੀ ਨੇ ਫੈਸਟੀਵਲ ਦਾ ਰੋਮਾਂਚ ਸਿਖਰਾਂ ਉਤੇ ਪਹੁੰਚਾ ਦਿੱਤਾ।

ਬੱਚਿਆਂ ਵਿੱਚ ਵਾਤਾਵਰਣ ਸੰਭਾਲ, ਚੌਗਿਰਦੇ ਦੀ ਸੁਰੱਖਿਆ ਅਤੇ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਲਈ ਜਾਗਰੂਕ ਕਰਨ ਦੇ ਟੀਚੇ ਤਹਿਤ ਕਰਵਾਈਆਂ ਦੋਵਾਂ ਗਤੀਵਿਧੀਆਂ ਲਈ ਬਹੁਤੇ ਬੱਚੇ, ਮਾਪੇ ਤੇ ਹੋਰ ਪ੍ਰਬੰਧਕ ਅੱਜ ਸੂਰਜ ਚੜਨ ਤੋਂ ਪਹਿਲਾ ਹੀ ਵੱਡੇ ਤੜਕੇ ਕੈਪੀਟੋਲ ਕੰਪਲੈਕਸ ਤੇ ਲੇਕ ਕਲੱਬ ਪਹੁੰਚੇ ਅਤੇ ਸੂਰਜ ਦੀ ਪਹਿਲੀ ਟਿੱਕੀ ਚੜਨ ਵੇਲੇ ਬੱਚਿਆਂ ਦੀ ਗਰਮਜੋਸ਼ੀ ਸਿਖਰਾਂ ਉਤੇ ਸੀ। ਗਰੀਨ ਕਿਡਜ਼ ਰਨ ਵਿੱਚ 550 ਸਕੂਲੀ ਬੱਚਿਆਂ ਨੇ 3 ਕਿਲੋਮੀਟਰ, 5 ਕਿਲੋਮੀਟਰ ਤੇ 10 ਕਿਲੋਮੀਟਰ ਦੀਆ ਵੱਖ ਵੱਖ ਵੰਨਗੀਆਂ ਵਿੱਚ ਹਿੱਸਾ ਲਿਆ ਜਦੋਂ ਕਿ ਪੰਛੀ ਦੇਖਣ ਦੀ ਵਰਕਸ਼ਾਪ ਵਿੱਚ 250 ਜਣਿਆਂ ਨੇ ਹਿੱਸਾ ਲੈ ਕੇ ਕੁਦਰਤ ਨੂੰ ਨੇੜੇ ਤੋਂ ਵੇਖਿਆ। ਇਨਾਂ ਵਿੱਚ ਵੱਡੀ ਗਿਣਤੀ ਬੱਚਿਆਂ ਦੀ ਸੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਚੰਡੀਗੜ ਦੇ ਪ੍ਰਸਾਸਕ ਵੀਪੀ ਸਿੰਘ ਬਦਨੌਰ ਦੀ ਅਗਵਾਈ ਹੇਠ ਯੂ ਟੀ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ਉਤੇ ਭਾਰਤੀ ਸੈਨਾ ਦੇ ਸਹਿਯੋਗ ਨਾਲ 13 ਤੋਂ 15 ਦਸੰਬਰ, 2019 ਤੱਕ ਕਰਵਾਏ ਜਾਣ ਵਾਲੇ ਤੀਜੇ ਮਿਲਟਰੀ ਫੈਸਟੀਵਲ ਲਈ ਸਮਾਂ ਬੰਨਣ ਅਤੇ ਮਾਹੌਲ ਬਣਾਉਣ ਲਈ ਅਗੇਤੀਆਂ ਸੁਰੂ ਕੀਤੀਆਂ ਗਤੀਵਿਧੀਆਂ ਤਹਿਤ ਅੱਜ ਦੇ ਸਮਾਗਮ ਕਰਵਾਏ ਗਏ।

ਗਰੀਨ ਕਿਡਜ਼ ਰਨ ਦੀ ਸ਼ੁਰੂਆਤ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਪ੍ਰਬੰਧਕੀ ਕਮੇਟੀ ਦੀ ਮੈਂਬਰ ਕੋਮਲ ਚੱਢਾ ਨੇ ਹਰੀ ਝੰਡੀ ਦੇ ਕੇ ਕੀਤੀ। ਸਮਾਪਤੀ ਉਤੇ ਮੁੱਖ ਮਹਿਮਾਨ ਯੂ ਟੀ ਚੰਡੀਗੜ ਦੇ ਡੀ ਜੀ ਪੀ ਸੰਜੇ ਬੇਨੀਪਾਲ ਨੇ ਬੱਚਿਆਂ ਨੂੰ ਸੱਦਾ ਦਿੱਤਾ ਕਿ ਫਿਟਨੈੱਸ ਅਤੇ ਵਾਤਾਵਰਣ ਸੰਭਾਲ ਦੀ ਆਦਤ ਉਹ ਆਪਣੀ ਨਿੱਤ ਦੀ ਆਦਤ ਬਣਾਉਣ ਜਿਸ ਨਾਲ ਸਿਹਤਮੰਦ ਅਤੇ ਸਾਫ ਸੁਥਰਾ ਸਮਾਜ ਸਿਰਜਿਆ ਜਾਵੇਗਾ।

ਵਾਈ.ਪੀ.ਐਸ. ਦੇ ਡਾਇਰੈਕਟਰ ਪਿ੍ਰੰਸੀਪਲ ਮੇਜਰ ਜਨਰਲ (ਸੇਵਾ-ਮੁਕਤ) ਟੀ ਪੀ ਐਸ ਵੜੈਚ ਨੇ ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਉਨਾਂ ਨੂੰ ਵਧਾਈ ਦਿੱਤੀ ਅਤੇ ਹਿੱਸਾ ਲੈਣ ਵਾਲਿਆਂ ਦੀ ਹੌਸਲਾ ਅਫਜ਼ਾਈ ਕੀਤੀ।

ਪੈਸਕੋ ਦੇ ਚੇਅਰਮੈਨ ਮੇਜਰ ਜਨਰਲ ਏ.ਪੀ. ਸਿੰਘ ਨੇ ਪੰਛੀ ਦੇਖਣ ਵਾਲੀ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੰਡੇ। ਇਸ ਤੋਂ ਪਹਿਲਾ ਲੇਕ ਕਲੱਬ ਵਿਖੇ ਪੰਛੀ ਦੇਖਣ ਦੀ ਵਰਕਸ਼ਾਪ ਵਿੱਚ 250 ਦੇ ਕਰੀਬ ਕੁਦਰਤ ਨੂੰ ਪਿਆਰ ਤੇ ਨਿਹਾਰਨ ਵਾਲਿਆਂ ਨੂੰ 12 ਟੋਲੀਆਂ ਦੇ ਰੂਪ ਵਿੱਚ ਨੇਚਰ ਟਰੇਲ, ਸੁਖਨਾ ਝੀਲ ਦੀ ਬੁੱਕਲ ’ਚ ਬਣੇ ਜੰਗਲੀ ਜੀਵ ਖੇਤਰ, ਨਗਰ ਵਣ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ ਵੱਲ ਰਵਾਨਾ ਕੀਤਾ ਗਿਆ ਜਿੱਥੇ ਚੰਡੀਗੜ ਬਰਡ ਕਲੱਬ ਦੇ ਮਾਹਿਰਾਂ ਦੀ ਅਗਵਾਈ ਹੇਠ ਇਨਾਂ ਗਰੁੱਪਾਂ ਨੇ ਕੁਦਰਤ ਦੇ ਰੰਗ ਵਿੱਚ ਰੰਗੀਆਂ ਖੰਭ ਵਾਲੀਆਂ 400 ਦੇ ਕਰੀਬ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਦੇਖਿਆ। ਇਸ ਵਰਕਸ਼ਾਪ ਰਾਹੀਂ ਬਹੁਤ ਗਿਣਤੀ ਵਿੱਚ ਬੱਚੇ ਸ਼ਾਮਲ ਸਨ ਜਿਨਾਂ ਨੇ ਪੰਛੀਆਂ ਦੀ ਦੁਨੀਆਂ ਨੂੰ ਨੇੜਿਓ ਦੇਖਣ ਦਾ ਮੌਕਾ ਮਿਲਿਆ ਅਤੇ ਪੰਛੀਆਂ ਦੇ ਰੈਣ ਬਸੇਰੇ ਦੇਖੇ।

ਦੌੜਾਂ ਦੀਆਂ ਸਾਰੀਆਂ ਵੰਨਗੀਆਂ ਵਿੱਚੋਂ ਕੁੱਲ ਮਿਲਾ ਕੇ ਪੰਜ ਸਭ ਤੋਂ ਤੇਜ਼ ਦੌੜਾਕ ਕੱਢੇ ਗਏ ਜਿਨਾਂ ਨੂੰ ਇਕ-ਇਕ ਸਾਈਕਲ ਤੇ ਕਿੱਟ ਬੈਗ ਨਾਲ ਸਨਮਾਨਤ ਕੀਤਾ ਗਿਆ। ਇਨਾਂ ਪੰਜ ਤੇਜ਼ ਦੌੜਾਕ ਬੱਚਿਆਂ ਵਿੱਚ ਰਾਮ ਨਿਵਾਸ, ਨਵਨੀਤ, ਦਿਕਸਤਿ ਯਾਦਵ, ਸੌਰਵ ਤੇ ਗਗਨ ਸਾਮਲ ਸਨ।ਜੇਤੂ ਬੱਚਿਆਂ ਵਿੱਚੋਂ 10 ਕਿਲੋਮੀਟਰ ਦੌੜ ਵਿੱਚ ਮੁੰਡਿਆਂ ਦੇ 10-15 ਸਾਲ ਉਮਰ ਵਰਗ ਵਿੱਚ ਦੈਵਿਕ ਸਰਮਾ ਨੇ ਪਹਿਲਾ, ਸੁਸੀਲ ਨੇ ਦੂਜਾ ਤੇ ਗੁਰਸਾਗਰ ਨੇ ਤੀਜਾ, 16 ਤੋਂ 18 ਸਾਲ ਉਮਰ ਵਰਗ ਵਿੱਚ ਗਗਨ ਨੇ ਪਹਿਲਾ, ਸੌਰਵ ਨੇ ਦੂਜਾ ਤੇ ਅਭਿਸੇਕ ਨੇ ਤੀਜਾ ਅਤੇ ਕੁੜੀਆਂ ਦੀ 16 ਤੋਂ 18 ਸਾਲ ਵਰਗ ਵਿੱਚ ਆਯੁਸੀ ਨੇ ਪਹਿਲਾ ਸਥਾਨ ਹਾਸਲ ਕੀਤਾ।

ਇਸੇ ਤਰਾਂ 5 ਕਿਲੋਮੀਟਰ ਵਿੱਚ ਮੁੰਡਿਆਂ ਦੇ 12 ਸਾਲ ਤੱਕ ਉਮਰ ਵਰਗ ਵਿੱਚ ਸਵਿਮ ਪਹਿਲੇ, ਵਿਨੋਦ ਪਾਂਡੇ ਦੂਜੇ ਤੇ ਪਿ੍ਰੰਸ ਸਰਨ ਤੀਜੇ, 13 ਤੋਂ 15 ਸਾਲ ਉਮਰ ਵਰਗ ਵਿੱਚ ਅਕਸਤਿ ਸਿੰਧੂ ਪਹਿਲੇ, ਸਾਗਰ ਦੂਜੇ ਤੇ ਆਸੀਸ ਤੀਜੇ ਅਤੇ 16 ਤੋਂ 18 ਸਾਲ ਉਮਰ ਵਰਗ ਵਿੱਚ ਦਿਕਸਤਿ ਯਾਦਵ ਪਹਿਲੇ, ਨਵਨੀਤ ਦੂਜੇ ਤੇ ਰਾਮ ਨਿਵਾਸ ਤੀਜੇ ਸਥਾਨ ਉਤੇ ਰਿਹਾ।5 ਕਿਲੋਮੀਟਰ ਵਿੱਚ ਕੁੜੀਆਂ ਦੇ 12 ਸਾਲ ਤੱਕ ਉਮਰ ਵਰਗ ਵਿੱਚ ਸੌਮਿਆ ਭਾਰਦਵਾਜ ਨੇ ਪਹਿਲਾ, ਤਨਿਸਕਾ ਨੇ ਦੂਜਾ ਤੇ ਅਨਾਇਆ ਮਿੱਤਲ ਨੇ ਤੀਜਾ, 13 ਤੋਂ 15 ਸਾਲ ਉਮਰ ਵਰਗ ਵਿੱਚ ਵੰਦਨਾ ਨੇ ਪਹਿਲਾ, ਉਜਾਸਵਿਥਾ ਨੇ ਦੂਜਾ ਤੇ ਡਿੰਪਲ ਨੇ ਤੀਜਾ ਅਤੇ 16 ਤੋਂ 18 ਸਾਲ ਉਮਰ ਵਰਗ ਵਿੱਚ ਆਸਥਾ ਸਰਮਾ ਨੇ ਪਹਿਲਾ ਅਤੇ ਮਨਸਵੀ ਨੇ ਦੂਜਾ ਸਥਾਨ ਹਾਸਲ ਕੀਤਾ।

ਸਾਰੇ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਰਿਫੈਰਸਮੈਂਟ ਦੇ ਨਾਲ ਮੈਡਲ, ਤੇ ਸਰਟੀਫਕਿੇਟ ਵੀ ਦਿੱਤੇ ਗਏ। ਮਿਲਟਰੀ ਲਿਟਰੇਚਰ ਫੈਸਟੀਵਲ ਦਾ ਅੱਜ ਦਾ ਈਵੈਂਟ ‘ਦਾ ਰਨ ਕਲੱਬ’ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਦੀ ਸੰਸਥਾਪਕ ਪੈਵੀਲਾ ਸਿੰਘ ਵੀ ਮੌਕੇ ਉਤੇ ਹਾਜ਼ਰ ਸੀ।

ਅੱਜ ਦੇ ਈਵੈਂਟਾਂ ਤੋਂ ਬਾਅਦ ਮਿਲਟਰੀ ਲਿਟਰੇਚਰ ਫੈਸਟੀਵਲ ਤਹਿਤ ਸ਼ਹਿਰ ਵਿੱਚ 30 ਨਵੰਬਰ ਤੋਂ ਦੋ ਰੋਜ਼ਾ ਮਿਲਟਰੀ ਕਾਰਨੀਵਲ, 7 ਦਸੰਬਰ ਨੂੰ ਬਰੇਵ ਹਰਟਸ ਵੱਲੋਂ ਮੋਟਰ ਸਾਈਕਲ ਰਾਈਡ ਤੇ ਰੋਮਾਂਚ, ਜੋਸ਼ ਅਤੇ ਜਾਂਬਾਜੀ ਨਾਲ ਭਰਪੂਰ ਹੋਰ ਕਈ ਗਤੀਵਿਧੀਆਂ ਕਰਵਾਈਆਂ ਜਾਣਗੀਆਂ।

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਸਾਡੀ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਸਗੋਂ ਨੌਕਰੀਆਂ ਦੇਣ ਦੇ ਕਾਬਲ ਬਣਾ ਰਹੀ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਾਡੀ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਸਗੋਂ ਨੌਕਰੀਆਂ ਦੇਣ ਦੇ ਕਾਬਲ ਬਣਾ ਰਹੀ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

by Ankit
November 14, 2026
0

ਸਾਡੀ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਸਗੋਂ ਨੌਕਰੀਆਂ ਦੇਣ ਦੇ ਕਾਬਲ ਬਣਾ ਰਹੀ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ‘ਪੰਜਾਬ ਦਾ ਕਰੋੜਪਤੀ’ ਕੁਇਜ਼ ਦੀ ਸ਼ੁਰੂਆਤ; ਸੂਬਾ ਪੱਧਰੀ ਯੁਵਕ ਕੁਇਜ਼ ਮੁਕਾਬਲਾ ਆਪਣੀ ਕਿਸਮ ਦਾ ਪਹਿਲਾ ਉਪਰਾਲਾ, ਜੇਤੂ ਨੂੰ ਮਿਲੇਗਾ ਇੱਕ ਕਰੋੜ ਰੁਪਏ ਦਾ ਨਕਦ ਇਨਾਮ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ‘ਪੰਜਾਬ ਦਾ ਕਰੋੜਪਤੀ’ ਕੁਇਜ਼ ਦੀ ਸ਼ੁਰੂਆਤ; ਸੂਬਾ ਪੱਧਰੀ ਯੁਵਕ ਕੁਇਜ਼ ਮੁਕਾਬਲਾ ਆਪਣੀ ਕਿਸਮ ਦਾ ਪਹਿਲਾ ਉਪਰਾਲਾ, ਜੇਤੂ ਨੂੰ ਮਿਲੇਗਾ ਇੱਕ ਕਰੋੜ ਰੁਪਏ ਦਾ ਨਕਦ ਇਨਾਮ

by Ankit
November 14, 2026
0

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ‘ਪੰਜਾਬ ਦਾ ਕਰੋੜਪਤੀ’ ਕੁਇਜ਼ ਦੀ ਸ਼ੁਰੂਆਤ; ਸੂਬਾ ਪੱਧਰੀ ਯੁਵਕ ਕੁਇਜ਼ ਮੁਕਾਬਲਾ ਆਪਣੀ ਕਿਸਮ ਦਾ...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 14, 2026
0

ਚੰਡੀਗੜ੍ਹ, 14 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਨੈਸ਼ਨਲ ਹਾਈਵੇ-54 ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਦਾ ਹਾਲ ਜਾਣਨ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਪਹੁੰਚੇ

ਨੈਸ਼ਨਲ ਹਾਈਵੇ-54 ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਦਾ ਹਾਲ ਜਾਣਨ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਪਹੁੰਚੇ

by Navjot
November 14, 2026
0

ਅੰਮ੍ਰਿਤਸਰ, 14 ਨਵੰਬਰ(ਵਿਸ਼ਵ ਵਾਰਤਾ)  ਤਰਨਤਾਰਨ ਵਿਖੇ ਨੈਸ਼ਨਲ ਹਾਈਵੇ-54 'ਤੇ ਅੱਜ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਛੇ ਵਿਅਕਤੀਆਂ ਨੂੰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਸਾਡੀ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਸਗੋਂ ਨੌਕਰੀਆਂ ਦੇਣ ਦੇ ਕਾਬਲ ਬਣਾ ਰਹੀ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਾਡੀ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਸਗੋਂ ਨੌਕਰੀਆਂ ਦੇਣ ਦੇ ਕਾਬਲ ਬਣਾ ਰਹੀ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

by Ankit
November 14, 2026
0

ਸਾਡੀ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਸਗੋਂ ਨੌਕਰੀਆਂ ਦੇਣ ਦੇ ਕਾਬਲ ਬਣਾ ਰਹੀ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ...

Most Popular

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
1 week ago
0

ਚੰਡੀਗੜ੍ਹ, 5 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 