ਬੱਚਿਆਂ ਤੇ ਨੌਜੁਆਨਾਂ ਨੂੰ ਵੱਧ ਤੋਂ ਵੱਧ ਧਰਮ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਮੁੱਖ ਮੰਗ- ਮਨਜੀਤ ਸਿੰਘ ਭੋਮਾ
ਸਮੇਂ ਦੀਆਂ ਸਰਕਾਰਾਂ ਨੇ ਸਿੱਖ ਕੌਮ ਨੂੰ ਨੁੱਕਰੇ ਲਾਉਣ ‘ਚ ਕੋਈ ਕਸਰ ਨਹੀਂ ਛੱਡੀ- ਭੋਮਾ
ਅੰਮਿ੍ਤਸਰ, 15 ਦਸੰਬਰ 2022 (ਵਿਸ਼ਵ ਵਾਰਤਾ ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਸੰਸਥਾ ਦੇ ਚੇਅਰਮੈਨ ਸ ਮਨਜੀਤ ਸਿੰਘ ਭੋਮਾ ਵੱਲੋਂ ਧਰਮ ਪ੍ਰਚਾਰ ਲੜੀ ਨੂੰ ਅੱਗੇ ਤੋਰਦਿਆਂ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਛੇਹਰਟਾ ਵਿਖੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਵਿਸ਼ੇਸ ਇਕੱਤਰਤਤਾ ਕੀਤੀ। ਇਸ ਸਬੰਧੀ ਗੱਲਬਾਤ ਕਰਦਿਆਂ ਸ ਭੋਮਾ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਬੱਚਿਆਂ ਤੇ ਨੌਜੁਆਨਾਂ ਨੂੰ ਵੱਧ ਤੋਂ ਵੱਧ ਧਰਮ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਉਹ ਆਪਣੇ ਅਮੀਰ ਵਿਰਸੇ ਨਾਲ ਜੁੜ ਸਕਣ, ਇਸ ਲਈ ਅੱਜ ਉਕਤ ਸਕੂਲ ਵਿਖੇ ਬੱਚਿਆਂ ਨੂੰ ਸਿੱਖ ਧਰਮ ਨਾਲ ਜੋੜਨ ਲਈ ਗੱਲਬਾਤ ਵੀ ਕੀਤੀ ਗਈ ਤੇ ਧਾਰਮਿਕ ਲਿਟਰੇਚਰ ਵੀ ਵੰਡਿਆ ਗਿਆ ਹੈ ।
ਭੋਮਾ ਨੇ ਦੋਸ਼ ਲਾਇਆ ਕਿ ਸਮੇਂ ਦੀਆਂ ਸਰਕਾਰਾਂ ਨੇ ਸਿੱਖੀ ਨੂੰ ਪ੍ਰਫੁਲਿਤ ਕਰਨ ਚ ਕੋਈ ਰਣਨੀਤੀ ਨਹੀ ਘੜੀ,ਜਿਸ ਦਾ ਲਾਹਾ ਸਿੱਖ ਵਿਰੋਧੀ ਤਾਕਤਾਂ ਨੇ ਚੁੱਕਿਆ ਹੈ । ਅੱਜ ਜਿਨ੍ਹੇ ਵੀ ਧਰਮ ਪਰਿਵਰਤਣ ਹੋ ਰਹੇ ਹਨ ,ਉਸ ਲਈ ਸਰਕਾਰਾਂ ਵੀ ਜੁੰਮੇਵਾਰ ਹਨ । ਉਨ੍ਵਾ ਸਿੱਖ ਕੌਮ ਦੀ ਅਗਵਾਈ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਤੰਜ਼ ਕਸਦਿਆਂ ਕਿਹਾ ਕਿ ਇਨ੍ਹਾ ਦਾ ਮੁੱਢਲਾ ਫਰਜ ਸੀ ਕਿ ਸਿੱਖਾਂ ਦੇ ਸ਼ਾਨਾਮਤੀ ਇਤਿਹਾਸ ਨੂੰ ਘਰ-ਘਰ ਬੱਚੇ, ਬੱਚੇ ਤੱਕ ਪਹੁੰਚਾਇਆ ਜਾਂਦਾ ਪਰ ਉਹ ਵੀ ਇਕ ਪਰਿਵਾਰ ਦੇ ਕਬਜ਼ੇ ਹੇਠ ਰਹਿ ਕੇ ਆਪਣੀ ਹੀ ਨੀਂਦ ਸੁੱਤੀ ਹੈ । ਭੋਮਾ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦਾ ਸਿਆਸੀ ਕਰਨ ਹੋ ਗਿਆ ਹੈ,ਜਿਸ ਦਾ ਮੁੱਖ ਮਕਸਦ ਹੈ ਕਿ ਧਰਮ ਨੂੰ ਅੱਗੇ ਤੋਰਨਾ ਪਰ ਇਨ੍ਹਾ ਤਾਂ ਧਰਮ ਨੂੰ ਥੱਲੇ ਤੇ ਸਿਆਸਤ ਨੂੰ ਉੱਚਾ ਕਰ ਦਿੱਤਾ ਹੈ,ਜੋ ਮੀਰੀ-ਪੀਰੀ ਦੇ ਸਿਧਾਂਤ ਹੇਠ ਉਲਟ ਹੈ। ਮਨਜੀਤ ਸਿੰਘ ਭੋਮਾ ਨੇ ਸਪੱਸ਼ਟ ਕੀਤਾ ਕਿ ਆਉਣ ਵਾਲੇ ਸਮੇਂ ਚ ਅਸੀ ਪੰਜਾਬ ਦੇ ਵੱਖ ਵੱਖ ਹਿੱਸਿਆਂ ਚ ਧਰਮ ਪ੍ਰਚਾਰ ਲੜੀ ਤਹਿਤ ਪ੍ਰੋਗਰਾਮ ਉਲੀਕੇ ਜਾਣਗੇ ।























