ਕਿਸਾਨ ਜਥੇਬੰਦੀਆਂ ਹੋਈਆਂ ਸਰਗਰਮ, ਸਹਿਕਾਰਤਾ ਵਿਭਾਗ ਨੇ ਕਿਸਾਨਾਂ ਤੋਂ ਖਾਦ ਵਾਪਸ ਮੰਗਵਾਈ
ਮਾਨਸਾ, 8 ਜੂਨ (ਵਿਸ਼ਵ ਵਾਰਤਾ)- ਭਾਰਤ ਸਰਕਾਰ ਦੇ ਖਾਦ ਸਪਲਾਈ ਕਰਨ ਵਾਲੇ ਅਦਾਰੇ ਕਰਿਸ਼ਕ ਭਾਰਤੀ ਕੌਆਪ੍ਰੇਟਿਵ ਲਿਮਿਟਡ (ਕਰਿਭਕੋ) ਵੱਲੋਂ ਸਾਉਣੀ ਦੇ ਸੀਜਨ ਲਈ ਬੰਦਰਗਾਹ ਤੋਂ ਸਹਿਕਾਰੀ ਸਭਾਵਾਂ ਨੂੰ ਭੇਜੀ ਗਈ ਯੂਰੀਆ ਖਾਦ ਦੀ ਸਪਲਾਈ ਵਿਚ ਘੱਟ ਵਜਨ ਵਾਲੇ ਥੈਲਿਆਂ ਸਬੰਧੀ ਖੇਤੀ ਵਿਭਾਗ ਵੱਲੋਂ ਪੋਲੀ—ਪਤਲੀ ਕਾਰਵਾਈ ਕਰਕੇ ਮਾਮਲਾ ਆਇਆ—ਗਿਆ ਕੀਤਾ ਜਾਣ ਲੱਗਿਆ ਹੈ। ਭਾਵੇਂ ਘੱਟ ਨਿੱਕਲੀ ਇਸ ਖਾਦ ਨੂੰ ਕਿਸਾਨਾਂ ਵੱਲੋਂ ਸਹਿਕਾਰੀ ਸੰਸਥਾਵਾਂ ਨੂੰ ਕੱਲ੍ਹ ਅਤੇ ਅੱਜ ਵਾਪਸ ਕਰਕੇ ਅਸਲ ਵਜਨ ਵਾਲੇ ਥੈਲੇ ਪ੍ਰਾਪਤ ਕਰ ਲਏ ਹਨ, ਪਰ ਖਾਦ ਸਪਲਾਈ ਕਰਨ ਵਾਲੇ ਸਰਕਾਰੀ ਅਦਾਰੇ ਕਰਿਭਕੋ ਖਿਲਾਫ ਕੋਈ ਕਾਰਵਾਈ ਕਰਨ ਤੋਂ ਵਿਭਾਗ ਨੇ ਚੁੱਪ ਵੱਟ ਲਈ ਹੈ।
ਇਨ੍ਹਾਂ ਘੱਟ ਵਜਨ ਵਾਲੇ ਮਾਮਲਿਆਂ ਨੂੰ ਲੈਕੇ ਕਿਸਾਨ ਜਥੇਬੰਦੀਆਂ ਸਰਗਰਮ ਹੋ ਗਈਆਂ ਹਨ ਅਤੇ ਉਨ੍ਹਾਂ ਵੱਲੋਂ ਇਸ ਨੂੰ ਕਿਸਾਨਾਂ ਨਾਲ ਠੱਗੀ ਕਰਾਰ ਦਿੰਦਿਆਂ ਇਸ ਦੇ ਵਿਰੋਧ ਵੱਜੋ ਮੈਦਾਨ ਵਿਚ ਨਿੱਤਰਨ ਦਾ ਫੈਸਲਾ ਕੀਤਾ।
ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਇਸ ਮਾਮਲੇ ਨੂੰ ਕਿਸਾਨਾਂ ਨਾਲ ਠੱਗੀ ਕਰਾਰ ਦਿੰਦਿਆਂ ਪੰਜਾਬ ਸਰਕਾਰ ਕੋਲੋ ਜ਼ੋਰਦਾਰ ਮੰਗ ਕੀਤੀ ਹੈ ਕਿ ਘੱਟ ਵਜਨ ਵਾਲੇ ਯੂਰੀਆ ਖਾਦ ਦੇ ਥੈਲੇ ਕਿਸਾਨਾਂ ਨੂੰ ਵੱਡੀ ਪੱਧਰ *ਤੇ ਸਪਲਾਈ ਕਰਨ ਵਾਲੇ ਜਿੰਮੇਵਾਰ ਵਿਅਕਤੀਆਂ ਦੇ ਖਿਲਾਫ ਸਖਤ ਕਾਨੂੰਨ ਕਾਰਵਾਈ ਕੀਤੀ ਜਾਵੇ ਅਤੇ ਇਸ ਵੱਡੇ ਘਪਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ।
ਕਿਸਾਨ ਆਗੂ ਨੇ ਇਕ ਮੀਟਿੰਗ ਤੋਂ ਬਾਅਦ ਦੱਸਿਆ ਕਿ ਖਾਦ ਦੇ ਥੈਲਿਆਂ ਵਿਚ ਵਜਨ ਦੀ ਹੋਈ ਇਹ ਹੇਰਾ—ਫੇਰੀ ਦਾ ਵੱਡੀ ਪੱਧਰ *ਤੇ ਰੌਲਾ ਪੈ ਜਾਣ ਤੋਂ ਬਾਅਦ ਖੇਤੀਬਾੜੀ ਮਹਿਕਮੇ ਵੱਲੋਂ ਲਿੱਪਾ—ਪੋਚੀ ਕੀਤੀ ਜਾਣ ਲੱਗੀ ਹੈ ਅਤੇ ਅਜਿਹਾ ਕਰਨ ਵਾਲਿਆਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਕਿਸਾਨਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਘੱਟ ਵਜਨ ਵਾਲੇ ਖਾਦ ਦੇ ਥੈਲੇ ਵਾਪਸ ਕਰ ਦਿਉ, ਜਦੋਂ ਕਿ ਘੱਟ ਖਾਦ ਦੇਣ ਵਾਲੇ ਜਿੰਮੇਵਾਰ ਵਿਅਕਤੀਆਂ ਖਿਲਾਫ ਸੈਵਨ ਈ.ਸੀ. ਦਾ ਤੁਰੰਤ ਪਰਚਾ ਦਰਜ ਕਰਨਾ ਬਣਦਾ ਹੈ।
ਕਿਸਾਨ ਆਗੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋ ਜੋਰਦਾਰ ਮੰਗ ਕੀਤੀ ਹੈ ਕਿ ਉਹ ਖੁਦ ਦਾਖਲ ਦੇਕੇ ਪੂਰੇ ਮਾਮਲੇ ਦੀ ਪੜਤਾਲ ਕਰਕੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ/ਵਪਾਰੀਆਂ ਦੇ ਖਿਲਾਫ ਤੁਰੰਤ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾਵੇ ਤਾਂ ਜੋ ਅੱਗੇ ਵਾਸਤੇ ਅਜਿਹਾ ਕਰਨ ਦੀ ਕਿਸੇ ਦੀ ਜੁਰਤ ਨਾ ਪਵੇ।
ਇਸੇ ਦੌਰਾਨ ਮਾਨਸਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਜੀਤ ਸਿµਘ ਬਰਾੜ ਨੇ ਦੱਸਿਆ ਕਿ ਕਰਿਭਕੋ ਵੱਲੋਂ ਸਪਲਾਈ ਕੀਤੀ ਗਈ ਯੂਰੀਆ ਖਾਦ ਦਾ ਰੈਕ 6 ਜੂਨ ਨੂµ ਮਾਨਸਾ ਵਿਖੇ ਲੱਗਾ ਸੀ, ਜਿਸ ਦੀ ਸਪਲਾਈ ਸਹਿਕਾਰੀ ਸਹਿਭਾਵਾ ਅਤੇ ਖਾਦ ਦੇ ਹੋਲਸੇਲ ਡੀਲਰਾਂ ਨੂµ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ ਖਾਦ ਦੀ ਕੁੱਲ ਮਾਤਰਾ 66700 ਬੈਗ ਸੀ, ਜਿੰਨ੍ਹਾਂ ਵਿੱਚੋਂ 48726 ਬੈਗ ਸਹਿਕਾਰੀ ਸੁਸਾਇਟੀਆਂ ਨੂµ, 4700 ਬੈਗ ਮੈਸ. ਗਗਨ ਕ੍ਰਿਸ਼ੀ ਫਾਰਮ ਮਾਨਸਾ, 12674 ਬੈਗ ਕਰਿਭਕੋ ਸੇਲ ਸੈਂਟਰ ਮਾਨਸਾ ਅਤੇ 600 ਬੈਗ ਪਨਰਾਜ ਐਗਰੋ ਬਠਿµਡਾ ਨੂµ ਸਪਲਾਈ ਕੀਤੇ ਗਏ ਸਨ। ਖੇਤੀ ਅਧਿਕਾਰੀ ਨੇ ਦੱਸਿਆ ਕਿ ਸਬµਧਤ ਫਰਮਾਂ ਨੁµ ਹਦਾਇਤ ਕੀਤੀ ਕਿ ਘੱਟ ਵਜ਼ਨ ਵਾਲੇ ਯੂਰੀਆ ਦੇ ਬੈਗਾਂ ਦੀ ਵਿਕਰੀ ਨਾ ਹੋਣ ਦਿੱਤੀ ਜਾਵੇ ਅਤੇ ਹਰੇਕ ਬੈਗ ਨੂੰ ਤੋਲਕੇ ਹੀ ਵੇਚਿਆ ਜਾਵੇ।
ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਤੋਂ ਬਸਪਾ ਪੰਜਾਬ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਹੋਣਗੇ ਉਮੀਦਵਾਰ – ਰਣਧੀਰ ਸਿੰਘ ਬੈਣੀਵਾਲ
ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਤੋਂ ਬਸਪਾ ਪੰਜਾਬ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਹੋਣਗੇ ਉਮੀਦਵਾਰ - ਰਣਧੀਰ ਸਿੰਘ ਬੈਣੀਵਾਲ ਚੰਡੀਗੜ੍ਹ,...