ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਨੇ ਪ੍ਰੈਸ ਬਿਆਨ ਰਾਹੀਂ ਬੈਂਸ ਭਰਾਵਾਂ ਵੱਲੋਂ ਲੋਕ ਇਨਸਾਫ ਪਾਰਟੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹਿੱਸਾ ਲੈਣ ਦੇ ਫੈਸਲੇ ਨੂੰ ਇੱਕ ਚੰਗਾ ਕਦਮ ਦੱਸਿਆ ਹੈ। ਬਡਹੇੜੀ ਨੇ ਆਖਿਆ ਕਿ ਕਿ ਬੈਂਸ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਬਾਦਲ ਵਿਰੋਧੀ ਧਿਰਾਂ ਜਿਵੇਂ ਅਕਾਲੀਦਲ-1920,ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ,ਸੰਯੁਕਤ ਅਕਾਲੀ ਦਲ,ਸ਼ਰੋਮਣੀ ਅਕਾਲੀ ਦਲ ਦਿੱਲੀ,ਅਕਾਲੀ ਦਲ ਪੰਚ ਪ੍ਰਧਾਨ, ਹਰਿਆਣਾ ਅਕਾਲੀ ਦਲ,ਦਮਦਮੀ ਟਕਸਾਲ ਸੰਗਰਾਵਾਂ,ਆਪਣਾ ਪੰਜਾਬ ਪਾਰਟੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ,ਆਲ ਇੰਡੀਆਂ ਸਟੂਡੈਂਟਸ ਫੈਡਰੇਸ਼ਨ ਦੇ ਧੜਿਆਂ ਨੂੰ ਸੰਪਰਕ ਕਰਨ ਤਾਂ ਜੋ ਬਾਦਲਕਿਆਂ ਤੋਂ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਾਉਣ ਲਈ ਇੱਕ ਪਲੇਟ ਫਾਰਮ ਤਿਆਰ ਕੀਤਾ ਜਾ ਸਕੇ। ਜੇਕਰ ਬਾਦਲ ਵਿਰੋਧੀ ਧਿਰਾਂ ਇੱਕ ਪਲੇਟ ਫਾਰਮ ਤਿਆਰ ਕਰਨ ਵਿੱਚ ਕਾਮਯਾਬ ਹੋ ਜਾਂਦੀਆਂ ਹਨ ਬਾਦਲਾਂ ਨੂੰ ਭਜਾਉਣ ਵਿੱਚ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ।