ਚੰਡੀਗੜ੍ਹ, 26 ਮਾਰਚ (ਵਿਸ਼ਵ ਵਾਰਤਾ) – ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਪੰਜਵਾਂ ਦਿਨ ਸੀ, ਜਿਸ ਦੇ ਚਲਦਿਆਂ ਸੈਸ਼ਨ ਦੌਰਾਨ ਕਈ ਅਹਿਮ ਮੁੱਦਿਆਂ ਉਤੇ ਗੱਲਬਾਤ ਹੋਈ| ਇਸੇ ਦੌਰਾਨ ਬੈਂਸ ਭਰਾਵਾਂ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ‘ਰਾਜਾ ਰੇਤ ਸਟੋਰ’ ਦੇ ਨਾਮ ਨਾਲ ਰੇਤ ਦੀ ਦੁਕਾਨ ਲਾਈ| ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਵਿਚ ਸਭ ਤੋਂ ਵੱਧ ਰੇਤ ਮਹਿੰਗੀ ਹੈ|
ਉਨ੍ਹਾਂ ਨੇ ਕੈਪਟਨ ਸਰਕਾਰ ਉਤੇ ਮਹਿੰਗਾਈ ਵਧਾਉਣ ਦਾ ਦੋਸ਼ ਲਾਇਆ| ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜੋ ਬਜਟ ਪੇਸ਼ ਕੀਤਾ ਉਹ ਕਿਸੇ ਪੱਖ ਦਾ ਨਹੀਂ ਹੈ| ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੈਲੀਕਾਪਟਰ ਦੁਆਰਾ ਮਾਰੀ ਗਈ ਰੇਡ ਤੋਂ ਪਹਿਲਾਂ ਰੇਤ ਸਸਤੀ ਸੀ ਅਤੇ ਹੁਣ ਮਹਿੰਗੀ ਕਿਉਂ ਹੋ ਗਈ ਹੈ| ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨਿਰਮਾਣ ਕਰਨ ਵਾਲੇ ਮਜਦੂਰਾਂ ਨੂੰ ਬੇਰੁਜਗਾਰ ਕਰਨ ਦਾ ਕੰਮ ਕਰ ਰਹੀ ਹੈ| ਬੈਂਸ ਭਰਾਵਾਂ ਨੇ ਵਿਧਾਨ ਸਭਾ ਦੇ ਬਾਹਰ ਰੇਤ ਦੇ ਬੋਰੇ ਰੱਖ ਲਏ ਅਤੇ ਇੱਕ ਬੋਰਡ ਉਤੇ ਵੱਖ ਵੱਖ ਸ਼ਹਿਰਾਂ ਵਿਚ ਰੇਤ ਅਤੇ ਭਾਅ ਵੀ ਲਿਖ ਦਿੱਤੇ|
ਡਿਪਟੀ ਕਮਿਸ਼ਨਰ ਵੱਲੋਂ ਸਟਰਾਂਗ ਰੂਮਾਂ ਦੀ ਜਾਂਚ
ਫਾਜ਼ਿਲਕਾ 10 ਮਈ( ਵਿਸ਼ਵ ਵਾਰਤਾ)-ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਆਈਏਐਸ ਨੇ ਬੀਤੀ ਦੇਰ ਸ਼ਾਮ ਫਾਜ਼ਿਲਕਾ ਵਿਖੇ ਬਣਾਏ ਗਏ...