
ਬੁਢਲਾਡਾ 24 ਅਗਸਤ(ਬਾਂਸਲ)- ਸਥਾਨਕ ਸ਼ਹਿਰ ਦੇ ਐਚ ਡੀ ਐਫ ਸੀ ਬੈਂਕ ਦੇ ਪੰਜ ਕਰਮਚਾਰੀਆਂ ਦੇ ਕਰੋਨਾ ਟੈਸਟ ਪਾਜਟਿਵ ਤੋਂ ਬਾਅਦ ਲੋਕਾਂ ਚ ਹੜਕੰਪ ਮੱਚ ਗਈ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਬੈਂਕ ਨਾਲ ਲੈਣਦੇਣ ਕਰਨ ਵਾਲੇ ਲੋਕਾਂ ਦੀ ਸਿਹਤ ਵਿਭਾਗ ਵੱਲੋਂ ਸੂਚੀ ਤਿਆਰ ਕੀਤੀ ਜਾ ਰਹੀ ਹੈ। ਬੈਂਕ ਦੇ ਸੰਪਰਕ ਵਿੱਚ ਆਉਣ ਵਾਲੇ ਸ਼ਹਿਰ ਦੇ ਕੁੱਝ ਵਪਾਰੀ ਆਪਣੇ ਆਪ ਨੂੰ ਆਪਣੇ ਘਰਾਂ ਵਿੱਚ ਹੀ ਇਕਾਤਵਾਸ ਕਰ ਲਿਆ ਹੈ। ਦੂਸਰੇ ਬੈਂਕਾਂ ਵਿੱਚ ਵੀ ਪ੍ਰਬੰਧਕ ਕਮੇਟੀਆਂ ਵੱਲੋਂ ਇਤਿਆਤ ਵਜੋਂ ਮਾਸਕ, ਦੋ ਗਜ ਦੀ ਦੂਰੀ, ਸੈਨੇਟਾਇਜ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਉੱਥੇ ਸਖਤੀ ਨਾਲ ਨਿਯਮਾ ਦੀ ਪਾਲਣਾ ਕੀਤੀ ਜਾ ਰਹੀ ਹੈ। ਕੁਝ ਬੈਕਾਂ ਵੱਲੋਂ ਆਉਣ ਵਾਲੇ ਲੋਕਾਂ ਨੂੰ ਮਾਸਕ ਵੀ ਦਿੱਤੇ ਜਾ ਰਹੇ ਹਨ। ਸ਼ਹਿਰ ਦੇ ਕੁੱਝ ਬੈਂਕਾ ਵਿੱਚ ਰੋਜ਼ਾਨਾਂ ਵੱਧ ਰਹੀ ਭੀੜ ਨੂੰ ਮੱਦੇਨਜਰ ਰੱਖਦਿਆਂ ਬੈਕਾਂ ਦੇ ਕੁੱਝ ਮੁਲਾਜਮ ਛੁੱਟੀ ਤੇ ਚਲੇ ਗਏ ਹਨ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...






















