ਭਾਜਪਾ ਨੂੰ ਲੱਗਾ ਵੱਡਾ ਝਟਕਾ
ਬੇਟੇ ਦੇ ਨਾਲ ਕਾਂਗਰਸ ਵਿੱਚ ਸ਼ਾਮਿਲ ਹੋਏ ਉੱਤਰਾਖੰਡ ਸਰਕਾਰ ਦੇ ਟਰਾਂਸਪੋਰਟ ਮੰਤਰੀ

ਚੰਡੀਗੜ੍ਹ,11 ਅਕਤੂਬਰ(ਵਿਸ਼ਵ ਵਾਰਤਾ)-ਭਾਜਪਾ ਨੇਤਾ ਯਸ਼ਪਾਲ ਆਰੀਆ, ਜੋ ਉੱਤਰਾਖੰਡ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਸਨ, ਅਤੇ ਉਨ੍ਹਾਂ ਦੇ ਬੇਟੇ ਸੰਜੀਵ ਆਰੀਆ ਸੋਮਵਾਰ ਨੂੰ ਕਾਂਗਰਸ ਵਿੱਚ ਸ਼ਾਮਲ ਹੋਏ। ਯਸ਼ਪਾਲ ਆਰੀਆ ਉੱਤਰਾਖੰਡ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਸਨ ਅਤੇ ਉਹਨਾਂ ਦੇ ਬੇਟੇ ਸੰਜੀਵ ਵੀ ਨੈਨੀਤਾਲ ਤੋਂ ਵਿਧਾਇਕ ਹਨ।ਯਸ਼ਪਾਲ ਆਰੀਆ ਅਤੇ ਸੰਜੀਵ ਦਿੱਲੀ ਵਿੱਚ ਪਾਰਟੀ ਨੇਤਾਵਾਂ ਹਰੀਸ਼ ਰਾਵਤ, ਰਣਦੀਪ ਸੁਰਜੇਵਾਲਾ ਅਤੇ ਕੇਸੀ ਵੇਣੂਗੋਪਾਲ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ।






















