• Latest
  • Trending
ਬੇਟੀ ਦੇ ਵਿਆਹ ’ਤੇ ਬਣਵਾਏ ਕਪੜਿਆਂ ਦੇ ਫ਼ੈਸ਼ਨ ਡਿਜ਼ਾਈਨਰਾਂ ਨੂੰ ਕੀਤੇ ਭੁਗਤਾਨ ਨੂੰ ਉਛਾਲ ਕੇ ਮੇਰਾ ਅਕਸ ਖ਼ਰਾਬ ਕਰਨਾ ਚਾਹੁੰਦੀ ਹੈ ਈ.ਡੀ.: ਸੁਖ਼ਪਾਲ ਖ਼ਹਿਰਾ

ਬੇਟੀ ਦੇ ਵਿਆਹ ’ਤੇ ਬਣਵਾਏ ਕਪੜਿਆਂ ਦੇ ਫ਼ੈਸ਼ਨ ਡਿਜ਼ਾਈਨਰਾਂ ਨੂੰ ਕੀਤੇ ਭੁਗਤਾਨ ਨੂੰ ਉਛਾਲ ਕੇ ਮੇਰਾ ਅਕਸ ਖ਼ਰਾਬ ਕਰਨਾ ਚਾਹੁੰਦੀ ਹੈ ਈ.ਡੀ.: ਸੁਖ਼ਪਾਲ ਖ਼ਹਿਰਾ

5 years ago
Mohali ਮੇਅਰ ਦੀ ਚੋਣ 9 ਜੂਨ ਨੂੰ: ਵਿਧਾਇਕ ਕੁਲਵੰਤ ਸਿੰਘ ‘ਆਪ ਕੌਂਸਲਰਾਂ’ ਨੂੰ ਲੈ ਕੇ ਨਿੱਕਲੇ ਪਹਾੜਾਂ ਨੂੰ

Mohali ਮੇਅਰ ਦੀ ਚੋਣ 9 ਜੂਨ ਨੂੰ: ਵਿਧਾਇਕ ਕੁਲਵੰਤ ਸਿੰਘ ‘ਆਪ ਕੌਂਸਲਰਾਂ’ ਨੂੰ ਲੈ ਕੇ ਨਿੱਕਲੇ ਪਹਾੜਾਂ ਨੂੰ

24 minutes ago
Punjab: ਸਸਪੈਂਡ DIG ਭੁੱਲਰ ਨੂੰ ਸੀਬੀਆਈ ਅਦਾਲਤ ਤੋਂ ਲੱਗਿਆ ਝਟਕਾ

Punjab: ਸਸਪੈਂਡ DIG ਭੁੱਲਰ ਨੂੰ ਸੀਬੀਆਈ ਅਦਾਲਤ ਤੋਂ ਲੱਗਿਆ ਝਟਕਾ

1 hour ago
Chandigarh PGI ‘ਚ ਚੱਲ ਰਹੇ ਨਵੀਨੀਕਰਨ ਦੇ ਕੰਮ ਕਾਰਨ ਹਜ਼ਾਰਾਂ ਮਰੀਜ਼ ਹੋ ਰਹੇ ਖੱਜਲ-ਖੁਆਰ

Chandigarh PGI ‘ਚ ਚੱਲ ਰਹੇ ਨਵੀਨੀਕਰਨ ਦੇ ਕੰਮ ਕਾਰਨ ਹਜ਼ਾਰਾਂ ਮਰੀਜ਼ ਹੋ ਰਹੇ ਖੱਜਲ-ਖੁਆਰ

2 hours ago
Haryana: ਪਿੰਜੌਰ ਵਿੱਚ ਇੱਕ ਨੌਜਵਾਨ ਕੱਪੜਾ ਕਾਰੋਬਾਰੀ ਦੇ ਕਤਲ ਮਾਮਲੇ ਵਿੱਚ ਵੱਡੀ ਕਾਰਵਾਈ, ਪੜ੍ਹੋ ਵੇਰਵਾ

Haryana: ਪਿੰਜੌਰ ਵਿੱਚ ਇੱਕ ਨੌਜਵਾਨ ਕੱਪੜਾ ਕਾਰੋਬਾਰੀ ਦੇ ਕਤਲ ਮਾਮਲੇ ਵਿੱਚ ਵੱਡੀ ਕਾਰਵਾਈ, ਪੜ੍ਹੋ ਵੇਰਵਾ

2 hours ago
Weather Updates: ਕਿਤੇ ਭਾਰੀ ਗਰਮੀ, ਕਿਤੇ ਪੈ ਰਿਹਾ ਮੀਂਹ: ਦੱਖਣੀ ਅਤੇ ਉੱਤਰ-ਪੂਰਬੀ ਭਾਰਤ ਵਿੱਚ ਭਾਰੀ ਮੀਂਹ ਦਾ ਦੌਰ ਜਾਰੀ

Weather Updates: ਕਿਤੇ ਭਾਰੀ ਗਰਮੀ, ਕਿਤੇ ਪੈ ਰਿਹਾ ਮੀਂਹ: ਦੱਖਣੀ ਅਤੇ ਉੱਤਰ-ਪੂਰਬੀ ਭਾਰਤ ਵਿੱਚ ਭਾਰੀ ਮੀਂਹ ਦਾ ਦੌਰ ਜਾਰੀ

2 hours ago
Punjab: ਵੱਧ ਤੋਂ ਵੱਧ ਵੋਟਰਾਂ ਦੀ ਮੈਪਿੰਗ ਲਈ ਸਾਰੇ ਪੋਲਿੰਗ ਬੂਥਾਂ ’ਤੇ ਅੱਜ ਲਾਇਆ ਜਾ ਰਿਹੈ ਵਿਸ਼ੇਸ਼ ਕੈਂਪ: CEO ਅਨਿੰਦਿਤਾ ਮਿਤਰਾ

Punjab: ਵੱਧ ਤੋਂ ਵੱਧ ਵੋਟਰਾਂ ਦੀ ਮੈਪਿੰਗ ਲਈ ਸਾਰੇ ਪੋਲਿੰਗ ਬੂਥਾਂ ’ਤੇ ਅੱਜ ਲਾਇਆ ਜਾ ਰਿਹੈ ਵਿਸ਼ੇਸ਼ ਕੈਂਪ: CEO ਅਨਿੰਦਿਤਾ ਮਿਤਰਾ

2 hours ago
National: ਗੌਤਮ ਅਡਾਨੀ ਮੁੜ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ

National: ਗੌਤਮ ਅਡਾਨੀ ਮੁੜ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ

3 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

3 hours ago
Punjab Weather: ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਅੱਜ ਫੇਰ ਮੀਂਹ ਦੀ ਚੇਤਾਵਨੀ ਜਾਰੀ

Punjab Weather: ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਅੱਜ ਫੇਰ ਮੀਂਹ ਦੀ ਚੇਤਾਵਨੀ ਜਾਰੀ

3 hours ago
USA ਦੇ ਓਹੀਓ ‘ਚ ਸਟ੍ਰੀਟ ਫੈਸਟੀਵਲ ਦੌਰਾਨ ਹੋਈ ਫਾਇਰਿੰਗ

USA ਦੇ ਓਹੀਓ ‘ਚ ਸਟ੍ਰੀਟ ਫੈਸਟੀਵਲ ਦੌਰਾਨ ਹੋਈ ਫਾਇਰਿੰਗ

4 hours ago
India Vs Afghanistan ਟੈਸਟ ਮੈਚ ਦਾ ਅੱਜ ਦੂਜਾ ਦਿਨ

India Vs Afghanistan ਟੈਸਟ ਮੈਚ ਦਾ ਅੱਜ ਦੂਜਾ ਦਿਨ

4 hours ago
Big News: ਆਮ ਲੋਕਾਂ ‘ਤੇ ਫੇਰ ਪਈ ਮਹਿੰਗਾਈ ਦੀ ਮਾਰ ! ਘਰੇਲੂ ਗੈਸ ਸਿਲੰਡਰ ਹੋਇਆ ਮਹਿੰਗਾ

Big News: ਆਮ ਲੋਕਾਂ ‘ਤੇ ਫੇਰ ਪਈ ਮਹਿੰਗਾਈ ਦੀ ਮਾਰ ! ਘਰੇਲੂ ਗੈਸ ਸਿਲੰਡਰ ਹੋਇਆ ਮਹਿੰਗਾ

4 hours ago
Hindi News
English News
Sunday, June 7, 2026
No Result
View All Result
38 °c
Chandigarh
37 ° Mon
39 ° Tue
38 ° Wed
34 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਬੇਟੀ ਦੇ ਵਿਆਹ ’ਤੇ ਬਣਵਾਏ ਕਪੜਿਆਂ ਦੇ ਫ਼ੈਸ਼ਨ ਡਿਜ਼ਾਈਨਰਾਂ ਨੂੰ ਕੀਤੇ ਭੁਗਤਾਨ ਨੂੰ ਉਛਾਲ ਕੇ ਮੇਰਾ ਅਕਸ ਖ਼ਰਾਬ ਕਰਨਾ ਚਾਹੁੰਦੀ ਹੈ ਈ.ਡੀ.: ਸੁਖ਼ਪਾਲ ਖ਼ਹਿਰਾ

June 24, 2021
in ਖਬਰਾਂ, ਚੰਡੀਗੜ੍ਹ, ਪੰਜਾਬ
ਬੇਟੀ ਦੇ ਵਿਆਹ ’ਤੇ ਬਣਵਾਏ ਕਪੜਿਆਂ ਦੇ ਫ਼ੈਸ਼ਨ ਡਿਜ਼ਾਈਨਰਾਂ ਨੂੰ ਕੀਤੇ ਭੁਗਤਾਨ ਨੂੰ ਉਛਾਲ ਕੇ ਮੇਰਾ ਅਕਸ ਖ਼ਰਾਬ ਕਰਨਾ ਚਾਹੁੰਦੀ ਹੈ ਈ.ਡੀ.: ਸੁਖ਼ਪਾਲ ਖ਼ਹਿਰਾ

ਚੰਡੀਗੜ੍ਹ, 24 ਜੂਨ, 2021:ਅੱਜ ਇਥੇ ਸਖਤ ਸ਼ਬਦਾਂ ਵਿੱਚ ਬਿਆਨ ਜਾਰੀ ਕਰੇ ਹੋਏ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਐਮ.ਐਲ.ਏ ਨੇ ਉਹਨਾਂ ਵੱਲੋਂ ਕੁਝ ਫੈਸ਼ਨ ਡਿਜਾਈਨਰਾਂ ਨੂੰ ਵੱਡੀ ਰਕਮ ਅਦਾ ਕੀਤੇ ਜਾਣ ਦੇ ਈ.ਡੀ. ਵੱਲੋਂ ਲਗਾਏ ਜਾ ਰਹੇ ਇਲਜਾਮਾਂ ਨੂੰ ਮੁੱਢ ਤੋਂ ਖਾਰਜ ਕਰਦਿਆਂ ਇਸ ਨੂੰ ਬੇਬੁਨਿਆਦ ਅਤੇ ਮਨਘੜਤ ਕਰਾਰ ਦਿੱਤਾ। ਖਹਿਰਾ ਨੇ ਕਿਹਾ ਕਿ 2015-16 ਵਿੱਚ ਦਿਤੀਆਂ ਗਈਆਂ ਇਹ ਰਕਮਾਂ ਉਹਨਾਂ ਦੀ ਬੇਟੀ ਦੇ ਵਿਆਹ ਸਮੇਂ ਕੀਤੀ ਗਈ ਸਧਾਰਨ ਖਰੀਦਦਾਰੀ ਲਈ ਦਿੱਤੀਆਂ ਗਈਆਂ ਸਨ।

ਖਹਿਰਾ ਨੇ ਈ.ਡੀ ਨੂੰ ਬੇਨਤੀ ਕੀਤੀ ਕਿ ਉਹਨਾਂ ਦਾ ਚਰਿੱਤਰ ਹਨਨ ਅਤੇ ਜਨਤਕ ਵੱਕਾਰ ਨੂੰ ਢਾਹ ਲਗਾਉਣ ਦੀ ਮੁਹਿੰਮ ਨੂੰ ਬੰਦ ਕੀਤਾ ਜਾਵੇ।

ਖਹਿਰਾ ਨੇ ਕਿਹਾ ਕਿ ਹਰੇਕ ਪਰਿਵਾਰ ਵਿਸ਼ੇਸ਼ ਤੋਰ ਉੱਪਰ ਪੰਜਾਬੀ ਆਪਣੇ ਬੱਚਿਆਂ ਖਾਸ ਤੋਰ ਉੱਪਰ ਲੜਕੀਆਂ ਦੇ ਵਿਆਹਾਂ ਵਿੱਚ ਆਪਣਾ ਪੂਰਾ ਵਾਹ ਲਗਾਉਂਦੇ ਹਨ। ਖਹਿਰਾ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਨੇ 2015-16 ਵਿੱਚ ਆਪਣੀ ਬੇਟੀ ਅਤੇ ਪਰਿਵਾਰ ਵਾਸਤੇ ਤਿੰਨ ਵਿਆਹ ਦੇ ਜੋੜੇ ਖਰੀਦੇ ਸਨ। ਉਹਨਾਂ ਕਿਹਾ ਕਿ ਵਿਆਹ ਦੇ ਸਾਰੇ ਕੱਪੜਿਆਂ ਦੀ ਕੁੱਲ ਕੀਮਤ 7-8 ਲੱਖ ਰੁਪਏ ਹੀ ਸੀ। ਉਹਨਾਂ ਕਿਹਾ ਕਿ ਉਕਤ ਫੈਸ਼ਨ ਡਿਜਾਈਨਰਾਂ ਨੂੰ ਅਦਾ ਕੀਤੀ ਗਈ ਰਕਮ ਜਲੰਧਰ ਦੇ ਇੱਕ ਬੈਂਕ ਵਿਚਲੀ ਉਹਨਾਂ ਦੀ ਖੇਤੀਬਾੜੀ ਲਿਮਟ ਤੋਂ ਆਈ ਸੀ।

ਉਹਨਾਂ ਕਿਹਾ ਕਿ ਈ.ਡੀ ਵੱਲੋਂ ਇਲਜਾਮਾਂ ਨੂੰ ਇੰਝ ਪੇਸ਼ ਕੀਤਾ ਗਿਆ ਹੈ ਜਿਵੇਂ ਉਹਨਾਂ ਵੱਲੋਂ ਉਕਤ ਫੈਸ਼ਨ ਡਿਜਾਈਨਰਾਂ ਨੂੰ ਅਦਾ ਕੀਤੀ ਗਈ ਰਕਮ ਬਹੁਤ ਵੱਡੀ ਮਨੀ ਲਾਂਡਰਿੰਗ ਹੋਵੇ ਜਦਕਿ ਉਹਨਾਂ ਦੇ ਪਰਿਵਾਰ ਵੱਲੌਂ ਖਰੀਦੇ ਗਏ ਤਿੰਨ ਕੱਪੜਿਆਂ ਦੀ ਕੀਮਤ ਬਹੁਤ ਸਧਾਰਨ ਸੀ। ਖਹਿਰਾ ਨੇ ਕਿਹਾ ਕਿ ਸੱਭ ਜਾਣਦੇ ਹਨ ਕਿ ਲੋਕ ਵਿਆਹ ਸ਼ਾਦੀਆਂ ਲਈ ਬਹੁਤ ਮਹਿੰਗੇ ਕੱਪੜਿਆਂ ਖਰੀਦਣ ਵਾਸਤੇ 25-50 ਲੱਖ ਰੁਪਏ ਇੱਕ ਡ੍ਰੈਸ ਉੱਪਰ ਹੀ ਖਰਚ ਦਿੰਦੇ ਹਨ ਜਦਕਿ ਉਹਨਾਂ ਦੇ ਪਰਿਵਰਾ ਨੇ ਰੁਟੀਨ ਦੀਆਂ ਵਿਆਹ ਵਾਲੇ ਕੱਪੜੇ ਖਰੀਦੇ ਸਨ।

ਖਹਿਰਾ ਨੇ ਕਿਹਾ ਕਿ ਉਹਨਾਂ ਨੂੰ ਜਾਣ ਕੇ ਬਹੁਤ ਦੁੱਖ ਹੋਇਆ ਕਿ ਈ.ਡੀ ਵੱਲੋਂ ਫਰਜੀ ਪਾਸਪੋਰਟਾਂ ੳਤੇ ਫਾਜਿਲਕਾ ਨਾਲ ਸਬੰਧਿਤ ਐਨ.ਡੀ.ਪੀ.ਐਸ ਮਾਮਲੇ ਦੇ ਪੁਰਾਣੇ ਇਲਜਾਮ ਦੁਹਰਾ ਕੇ ਉਹਨਾਂ ਦਾ ਅਪਮਾਨ ਕਰਨ ਅਤੇ ਚਰਿੱਤਰ ਹਨਨ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਖਹਿਰਾ ਨੇ ਕਿਹਾ ਕਿ ਉਹ ਮੁੜ ਦੁਹਰਾਂਦੇ ਹਨ ਕਿ ਉਕਤ ਫਾਜਿਲਕਾ ਐਨ.ਡੀ.ਪੀ.ਐਸ ਮਾਮਲੇ ਵਿੱਚ ਉਹਨਾਂ ਦਾ ਨਾਮ ਨਾ ਤਾਂ ਐਫ.ਆਈ.ਆਰ ਵਿੱਚ ਆਇਆ ਨਾ ਹੀ ਚਲਾਨ ਰਿਪੋਰਟ ਵਿੱਚ ਅਤੇ ਨਾ ਹੀ ਉਹਨਾਂ ਕੋਲੋਂ ਕੋਈ ਰਿਕਵਰੀ ਕੀਤੀ ਗਈ ਸੀ।

ਖਹਿਰਾ ਨੇ ਕਿਹਾ ਕਿ ਇਹ ਖੁੱਲਾ ਭੇਤ ਹੈ ਕਿ ਇੱਕ ਸੋਚੀ ਸਮਝੀ ਸਿਆਸੀ ਸਾਜਿਸ਼ ਤਹਿਤ ਉਹਨਾਂ ਉੱਪਰ ਉਕਤ ਐਨ.ਡੀ.ਪੀ.ਐਸ ਮਾਮਲਾ ਥੋਪਿਆ ਗਿਆ ਸੀ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਉਹਨਾਂ ਦੀ ਵਧੀਆ ਕਾਰਗੁਜਾਰੀ ਦੇ ਨਤੀਜੇ ਵਜੋਂ ਇੱਕ ਮੰਤਰੀ ਨੂੰ ਕੈਬਿਨਟ ਤੋਂ ਅਸਤੀਫਾ ਦੇਣਾ ਪਿਆ ਸੀ।

ਖਹਿਰਾ ਨੇ ਕਿਹਾ ਕਿ ਉਹਨਾਂ ਦਾ ਨਾਮ 2017 ਵਿੱਚ ਉਕਤ ਐਨ.ਡੀ.ਪੀ.ਐਸ ਮਾਮਲੇ ਵਿੱਚ ਜੋੜਿਆ ਗਿਆ ਸੀ ਜਦ ਉਹ ਵਿਰੋਧੀ ਧਿਰ ਦੇ ਨੇਤਾ ਸੀ ਜਦਕਿ ਐਨ.ਡੀ.ਪੀ.ਐਸ ਫਾਜਿਲਕਾ ਮਾਮਲੇ ਵਿੱਚ ਸ਼ਾਮਿਲ ਲੋਕ 2015 ਵਿੱਚ ਗ੍ਰਿਫਤਾਰ ਕੀਤੇ ਗਏ ਸਨ ਅਤੇ 2017 ਵਿੱਚ 20 ਸਾਲ ਦੀ ਸਜ਼ਾ ਵੀ ਸੁਣਾ ਦਿੱਤੀ ਗਈ ਹੈ, ਉਕਤ ਐਨ.ਡੀ.ਪੀ.ਐਸ ਮਾਮਲੇ ਵਿੱਚ ਉਹਨਾਂ ਨੂੰ ਜਾਰੀ ਕੀਤੇ ਗਏ ਸੰਮਨਾਂ ਉੱਪਰ ਮਾਨਯੋਗ ਸੁਪਰੀਮ ਕੋਰਟ ਨੇ ਰੋਕ ਲਗਾਈ ਹੋਈ ਹੈ।

ਇਸੇ ਤਰਾਂ ਹੀ ਖਹਿਰਾ ਨੇ ਉਹਨਾਂ ਉੱਪਰ ਲਗਾਏ ਗਏ ਫਰਜੀ ਪਾਸਪੋਰਟ ਦੇ ਮਨਘੜਤ ਅਤੇ ਬੇਬੁਨਿਆਦ ਇਲਜਾਮਾਂ ਨੂੰ ਸਿਰੇ ਤੋਂ ਖਾਰਿਜ ਕੀਤਾ। ਉਹਨਾ ਕਿਹਾ ਕਿ ਈ.ਡੀ ਨੇ 9 ਮਾਰਚ 2021 ਨੂੰ ਉਹਨਾਂ ਦੇ ਘਰ ਛਾਪਾ ਮਾਰਿਆ ਸੀ ਜੇਕਰ ਉਹਨਾਂ ਨੂੰ ਕੋਈ ਦਸਤਾਵੇਜ ਜਾਂ ਜਾਅਲੀ ਪਾਸਪੋਰਟ ਮਿਲੇ ਹੁੰਦੇ ਤਾਂ ਉਹ ਹੁਣ ਤੱਕ ਇਸ ਨੂੰ ਜਨਤਕ ਕਰ ਚੁੱਕੇ ਹੁੰਦੇ ਜਿਵੇਂ ਕਿ ਉਹਨਾਂ ਨੇ ਫੈਸ਼ਨ ਡਿਜਾਈਨਰਾਂ ਦੀ ਜਾਣਕਾਰੀ ਚੁਣ ਕੇ ਜਾਰੀ ਕੀਤੀ ਹੈ।

Tags: WISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Mohali ਮੇਅਰ ਦੀ ਚੋਣ 9 ਜੂਨ ਨੂੰ: ਵਿਧਾਇਕ ਕੁਲਵੰਤ ਸਿੰਘ ‘ਆਪ ਕੌਂਸਲਰਾਂ’ ਨੂੰ ਲੈ ਕੇ ਨਿੱਕਲੇ ਪਹਾੜਾਂ ਨੂੰ

Mohali ਮੇਅਰ ਦੀ ਚੋਣ 9 ਜੂਨ ਨੂੰ: ਵਿਧਾਇਕ ਕੁਲਵੰਤ ਸਿੰਘ ‘ਆਪ ਕੌਂਸਲਰਾਂ’ ਨੂੰ ਲੈ ਕੇ ਨਿੱਕਲੇ ਪਹਾੜਾਂ ਨੂੰ

by Ranjit Singh
June 7, 2026
0

Mohali ਮੇਅਰ ਦੀ ਚੋਣ 9 ਜੂਨ ਨੂੰ: ਵਿਧਾਇਕ ਕੁਲਵੰਤ ਸਿੰਘ 'ਆਪ ਕੌਂਸਲਰਾਂ' ਨੂੰ ਲੈ ਕੇ ਨਿੱਕਲੇ ਪਹਾੜਾਂ ਨੂੰ ਮੋਹਾਲੀ, 7...

Punjab: ਸਸਪੈਂਡ DIG ਭੁੱਲਰ ਨੂੰ ਸੀਬੀਆਈ ਅਦਾਲਤ ਤੋਂ ਲੱਗਿਆ ਝਟਕਾ

Punjab: ਸਸਪੈਂਡ DIG ਭੁੱਲਰ ਨੂੰ ਸੀਬੀਆਈ ਅਦਾਲਤ ਤੋਂ ਲੱਗਿਆ ਝਟਕਾ

by Ranjit Singh
June 7, 2026
0

Punjab: ਸਸਪੈਂਡ DIG ਭੁੱਲਰ ਨੂੰ ਸੀਬੀਆਈ ਅਦਾਲਤ ਤੋਂ ਲੱਗਿਆ ਝਟਕਾ - ਰਿਸ਼ਵਤਖੋਰੀ ਮਾਮਲੇ 'ਚ ਚੱਲੇਗਾ ਮੁਕੱਦਮਾ - ਮੁਕੱਦਮੇ ਦੀ ਮਨਜ਼ੂਰੀ...

Chandigarh PGI ‘ਚ ਚੱਲ ਰਹੇ ਨਵੀਨੀਕਰਨ ਦੇ ਕੰਮ ਕਾਰਨ ਹਜ਼ਾਰਾਂ ਮਰੀਜ਼ ਹੋ ਰਹੇ ਖੱਜਲ-ਖੁਆਰ

Chandigarh PGI ‘ਚ ਚੱਲ ਰਹੇ ਨਵੀਨੀਕਰਨ ਦੇ ਕੰਮ ਕਾਰਨ ਹਜ਼ਾਰਾਂ ਮਰੀਜ਼ ਹੋ ਰਹੇ ਖੱਜਲ-ਖੁਆਰ

by Ranjit Singh
June 7, 2026
0

Chandigarh PGI 'ਚ ਚੱਲ ਰਹੇ ਨਵੀਨੀਕਰਨ ਦੇ ਕੰਮ ਕਾਰਨ ਹਜ਼ਾਰਾਂ ਮਰੀਜ਼ ਹੋ ਰਹੇ ਖੱਜਲ-ਖੁਆਰ - ਪੀਜੀਆਈ ਦੇ ਤਿੰਨ ਓਟੀ ਬੰਦ...

Haryana: ਪਿੰਜੌਰ ਵਿੱਚ ਇੱਕ ਨੌਜਵਾਨ ਕੱਪੜਾ ਕਾਰੋਬਾਰੀ ਦੇ ਕਤਲ ਮਾਮਲੇ ਵਿੱਚ ਵੱਡੀ ਕਾਰਵਾਈ, ਪੜ੍ਹੋ ਵੇਰਵਾ

Haryana: ਪਿੰਜੌਰ ਵਿੱਚ ਇੱਕ ਨੌਜਵਾਨ ਕੱਪੜਾ ਕਾਰੋਬਾਰੀ ਦੇ ਕਤਲ ਮਾਮਲੇ ਵਿੱਚ ਵੱਡੀ ਕਾਰਵਾਈ, ਪੜ੍ਹੋ ਵੇਰਵਾ

by Ranjit Singh
June 7, 2026
0

Haryana: ਪਿੰਜੌਰ ਵਿੱਚ ਇੱਕ ਨੌਜਵਾਨ ਕੱਪੜਾ ਕਾਰੋਬਾਰੀ ਦੇ ਕਤਲ ਮਾਮਲੇ ਵਿੱਚ ਵੱਡੀ ਕਾਰਵਾਈ, ਪੜ੍ਹੋ ਵੇਰਵਾ - ਪਿੰਜੌਰ ਪੁਲਿਸ ਸਟੇਸ਼ਨ ਇੰਚਾਰਜ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Mohali ਮੇਅਰ ਦੀ ਚੋਣ 9 ਜੂਨ ਨੂੰ: ਵਿਧਾਇਕ ਕੁਲਵੰਤ ਸਿੰਘ ‘ਆਪ ਕੌਂਸਲਰਾਂ’ ਨੂੰ ਲੈ ਕੇ ਨਿੱਕਲੇ ਪਹਾੜਾਂ ਨੂੰ

Mohali ਮੇਅਰ ਦੀ ਚੋਣ 9 ਜੂਨ ਨੂੰ: ਵਿਧਾਇਕ ਕੁਲਵੰਤ ਸਿੰਘ ‘ਆਪ ਕੌਂਸਲਰਾਂ’ ਨੂੰ ਲੈ ਕੇ ਨਿੱਕਲੇ ਪਹਾੜਾਂ ਨੂੰ

by Ranjit Singh
June 7, 2026
0

Mohali ਮੇਅਰ ਦੀ ਚੋਣ 9 ਜੂਨ ਨੂੰ: ਵਿਧਾਇਕ ਕੁਲਵੰਤ ਸਿੰਘ 'ਆਪ ਕੌਂਸਲਰਾਂ' ਨੂੰ ਲੈ ਕੇ ਨਿੱਕਲੇ ਪਹਾੜਾਂ ਨੂੰ ਮੋਹਾਲੀ, 7...

Most Popular

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
3 weeks ago
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 15 ਮਈ 2026 (ਵਿਸ਼ਵ ਵਾਰਤਾ) – ਰਾਤ 10 ਵਜੇ ਦੀਆਂ ਵੱਡੀਆਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 