ਬੇਗਮਪੁਰਾ ਟਾਇਗਰ ਫੋਰਸ ਨੇ ਚੌਕੀ ਇੰਚਾਰਜ ਸੁਖਦੇਵ ਸਿੰਘ ਨੂੰ ਕੀਤਾ ਸਨਮਾਨਿਤ
ਬੇਗਮਪੁਰਾ ਟਾਈਗਰ ਫੋਰਸ 2009 ਤੋਂ ਹੀ ਸਮਾਜ ਸੇਵਾ ਦੇ ਕੰਮ ਕਰਦੀ ਆ ਰਹੀ ਹੈ : ਠਰੋਲੀ,ਹੈਪੀ,ਸਤੀਸ਼
ਹੁਸ਼ਿਆਰਪੁਰ, 23ਦਸੰਬਰ (ਵਿਸ਼ਵ ਵਾਰਤਾ) ਬੇਗਮਪੁਰਾ ਟਾਈਗਰ ਫੋਰਸ ਦੇ ਸੂਬਾ ਪ੍ਰਧਾਨ ਵੀਰਪਾਲ ਠਰੋਲੀ ਦੁਆਬਾ ਪ੍ਰਧਾਨ ਨੇਕੂ ਅਜਨੋਹਾ ਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਅਗਵਾਈ ਹੇਠ ਚੌਂਕੀ ਪੁਰਹੀਰਾ ਦੇ ਇੰਚਾਰਜ ਏ ਐਸ ਆਈ ਸੁਖਦੇਵ ਸਿੰਘ ਦੀ ਚੰਗੀ ਕਾਰਗੁਜ਼ਾਰੀ , ਇਲਾਕੇ ਵਿੱਚ ਵਿੱਕ ਰਹੇ ਨਸ਼ੇ ਅਤੇ ਦਿਨ ਦਿਹਾੜੇ ਹੋ ਰਹੀਆਂ ਲੁੱਟਾਂ ਖੋਹਾਂ ਨੂੰ ਠੱਲ ਪਾਉਣ ਦੇ ਲਈ ਸਨਮਾਨਿਤ ਕੀਤਾ ਗਿਆ । ਇਸ ਮੌਕੇ ਫੋਰਸ ਦੇ ਆਗੂਆਂ ਨੇ ਕਿਹਾ ਕਿ ਜਦੋਂ ਤੋਂ ਪੁਰਹੀਰਾਂ ਚੌਂਕੀ ਦਾ ਚਾਰਜ ਏ ਐਸ ਆਈ ਸੁਖਦੇਵ ਸਿੰਘ ਨੇ ਲਿਆ ਹੈ ਉਸ ਦਿਨ ਤੋਂ ਹੀ ਇਲਾਕੇ ਵਿੱਚ ਨਸ਼ਾ ਖੋਰੀ ਅਤੇ ਲੁੱਟਾ ਖੋਹਾ ਨੂੰ ਬਹੁਤ ਵੱਡੇ ਪੱਧਰ ਤੇ ਠੱਲ ਪਈ ਹੈ ਆਗੂਆ ਨੇ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ 2009 ਤੋਂ ਹੀ ਸਮਾਜ ਸੇਵਾ ਦੇ ਕੰਮ ਕਰਦੀ ਆ ਰਹੀ ਹੈ ਉਹਨਾਂ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਸਾਰੇ ਵਰਗਾ ਸੀ ਸਾਝੀ ਫੋਰਸ ਹੈ ਨਾ ਕਿ ਕਿਸੇ ਇੱਕ ਵਰਗ ਦੀ ਫੋਰਸ ਹੈ ਇਸ ਮੌਕੇ ਚੌਕੀ ਇੰਚਾਰਜ ਏ ਐਸ ਆਈ ਸੁਖਦੇਵ ਸਿੰਘ ਨੇ ਅਪੀਲ ਕੀਤੀ ਕਿ ਪਬਲਿਕ ਨਸ਼ਾ ਤਸਕਰਾਂ ਤੇ ਨਕੇਲ ਕੱਸਣ ਲਈ ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲਿਸ ਨੂੰ ਦੇਵੇ ਉਹਨਾ ਕਿਹਾ ਕਿ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਜਿਲਾ ਕਪਤਾਨ ਦੇ ਹੁਕਮਾਂ ਅਨੁਸਾਰ ਨਸ਼ਾ ਤਸਕਰਾਂ ਤੇ ਨਕੇਲ ਕੱਸਣ ਲਈ ਪੁਲਿਸ ਨੇ ਵਿਸ਼ੇਸ਼ ਅਭਿਆਨ ਚਲਾਇਆ ਹੋਇਆ ਹੈ ਉਹਨਾਂ ਕਿਹਾ ਕਿ ਉਹ ਇਸ ਹਲਕੇ ਤੋਂ ਭਲੀ ਭਾਂਤ ਜਾਣੂ ਹਨ ਤੇ ਅਪਰਾਧਕ ਘਟਨਾਵਾਂ ਤੇ ਰੋਕ ਲਾਉਣ ਲਈ ਖੇਤਰ ਦੇ ਲੋਕਾਂ ਨੂੰ ਪੁਲਿਸ ਦਾ ਡੱਟਕੇ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਅਪਰਾਧਿਕ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ ਉਹਨਾਂ ਕਿਹਾ ਕਿ ਪਿੰਡਾਂ ਵਿੱਚ ਹੋਣ ਵਾਲੀ ਲੜਾਈ ਝਗੜਿਆਂ ਨੂੰ ਪਹਿਲ ਦੇ ਅਧਾਰ ਤੇ ਨਬੇੜਨ ਦਾ ਯਤਨ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਛੋਟੀ ਉਮਰ ਦੇ ਬੱਚਿਆਂ ਨੂੰ ਵਾਹਨ ਦੇ ਕੇ ਸੜਕਾਂ ਤੇ ਨਾ ਭੇਜਿਆ ਜਾਵੇ ਤਾਂ ਜੋ ਵੱਧ ਰਹੀਆਂ ਘਟਨਾਵਾਂ ਤੇ ਲਗਾਮ ਲਾਈ ਜਾ ਸਕੇ ਉਹਨਾਂ ਨੇ ਚਿਤਾਵਨੀ ਦਿੱਤੀ ਕਿ ਬਿਨਾਂ ਨੰਬਰ ਦੇ ਚੱਲਣ ਵਾਲੇ ਦੋ ਪਈਆ ਵਾਹਨਾਂ ਤੇ ਪ੍ਰੈਸ਼ਰ ਹਾਰਨ ਲੱਗੇ ਵਾਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ । ਇਸ ਮੌਕੇ ਹੋਰਨਾ ਤੋ ਇਲਾਵਾ ਸਤੀਸ਼ ਕੁਮਾਰ ਸੀਨੀਅਰ ਜਿਲ੍ਹਾ ਮੀਤ ਪ੍ਰਧਾਨ, ਸਭੀ ਸੁੰਦਰ ਨਗਰ, ਰਵੀ ਸੁੰਦਰ ਨਗਰ, ਬਾਲੀ ਫਤਿਹਗੜ੍ਹ,ਅਮਨਦੀਪ,ਬਿੱਟੂ ਵਿਰਦੀ ਪੰਚ ਸ਼ੇਰਗੜ,ਗੋਗਾ,ਕਮਲਜੀਤ ਡਾਡਾ,ਰਵੀ ਕੁਮਾਰ,ਆਦਿ ਹਾਜ਼ਰ ਸਨ ।