ਬੇਅਦਬੀ ਮਾਮਲਾ -ਨਾਮਜ਼ਦ ਡੇਰਾ ਪ੍ਰੇਮੀ ਦਾ ਅਣਪਛਾਤੇ ਵਿਅਕਤੀ ਵੱਲੋਂ ਕਤਲ

ਚੰਡੀਗੜ੍ਹ, 3 ਦਸੰਬਰ, 2021 ( ਵਿਸ਼ਵ ਵਾਰਤਾ )-ਬੇਅਦਬੀ ਮਾਮਲੇ ਵਿੱਚ ਨਾਮਜ਼ਦ ਇਕ ਡੇਰਾ ਪ੍ਰੇਮੀ ਦਾ ਅੱਜ ਗੋਲੀ ਮਾਰ ਕੇ ਕਤਲ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗਿੱਦੜਬਾਹਾ ਦੇ ਨਜ਼ਦੀਕੀ ਪਿੰਡ ਭੂੰਦੜ ਵਿੱਚ ਵਾਪਰੀ ਹੈ। ਅਣਪਛਾਤੇ ਵਿਅਕਤੀ ਵੱਲੋਂ ਚਲਾਈ ਗੋਲੀ ਡੇਰਾ ਪ੍ਰੇਮੀ ਦੇ ਮੱਥੇ ਉਤੇ ਜਾ ਲੱਗੀ ਜਿਸਦੀ ਮੌਤ ਹੋ ਗਈ। ਹਮਲਾਵਰ ਭੱਜਣ ਵਿੱਚ ਸਫਲ ਹੋ ਗਿਆ।






















