ਬੁਰੀ ਖਬਰ: ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਤਿੰਨ ਹੋਰ ਕਿਸਾਨਾਂ ਦੀ ਗਈ ਜਾਨ

ਨਵੀਂ ਦਿੱਲੀ , 25ਜਨਵਰੀ(ਵਿਸ਼ਵ ਵਾਰਤਾ)- ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਹੁਣ ਤੱਕ ਕਈ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚ ਕੁਝ ਨੇ ਆਤਮਹੱਤਿਆ ਕੀਤੀ ਹੈ ਅਤੇ ਕੁਝ ਹਾਦਸੇ ਦਾ ਸ਼ਿਕਾਰ ਹੋਏ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਠੰਢ ਦੇ ਕਾਰਨ ਹਾਰਟ ਅਟੈਕ ਕਾਰਨ ਮਰੇ ਹਨ। ਉਥੇ ਹੀ ਅੱਜ ਟਿਕਰੀ ਬਾਰਡਰ ਤੋਂ ਤਿੰਨ ਹੋਰ ਕਿਸਾਨਾਂ ਦੀ ਮੌਤ ਦੀ ਖਬਰ ਮਿਲੀ ਹੈ। ਮ੍ਰਿਤਕ ਕਿਸਾਨਾਂ ਵਿੱਚ ਦੋ ਕਿਸਾਨ ਹਰਿਆਣਾ ਤੋਂ ਅਤੇ ਇਕ ਪੰਜਾਬ ਨਾਲ ਸੰਬੰਧਤ ਹੈ। ਮ੍ਰਿਤਕਾ ਦੀ ਪਹਿਚਾਣ ਹਰਿਆਣਾ ਦੇ ਹਿਸਾਰ ਦੇ 47ਸਾਲਾਂ ਜੈਵੀਰ ਅਤੇ 40 ਸਾਲ ਦਾ ਜੋਗਿੰਦਰ ਅਤੇ ਪੰਜਾਬ ਦੇ ਮਾਨਸਾ ਦੇ 48 ਸਾਲਾ ਗੁਰਮੀਤ ਦੇ ਰੂਪ ਵਿੱਚ ਹੋਈ ਹੈ।ਇਹਨਾਂ ਕਿਸਾਨਾਂ ਨੇ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਰੈਲੀ ਵਿੱਚ ਸ਼ਾਮਿਲ ਹੋਣਾ ਸੀ।






















