ਬੁਢਲਾਡਾ ਦੀ ਡੀ ਐਸ ਪੀ ਸਮੇਤ ਤਿੰਨ ਮਹਿਲਾ ਪੁਲਿਸ ਅਫਸਰਾਂ ਨੂੰ ਸ੍ਰੋਮਣੀ ਅਕਾਲੀ ਦਲ (ਬ) ਕਰੇਗਾ ਸਨਮਾਨਿਤ – ਇਸਤਰੀ ਵਿੰਗ ਪ੍ਰਧਾਨ ਸੁੱਖੀ

ਬੁਢਲਾਡਾ 31 ਮਈ (ਵਿਸ਼ਵ ਵਾਰਤਾ) ਨਾਰੀ ਸਕਤੀ ਨੂੰ ਇੰਨਸਾਫ ਦੇਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਬਠਿੰਡਾ ਦੀ ਵਿਧਵਾ ਮਾਂ ਨੂੰ ਬਲੈਕਮੇਲ ਕਰਨ ਵਾਲੇ ਏ ਐਸ ਆਈ ਦੇ ਮਾਮਲੇ ਵਿੱਚ ਬਣਾਈ ਗਈ ਐਸ ਆਈ ਟੀ ਵਿੱਚ ਤਿੰਨ ਮਹਿਲਾਵਾਂ ਅਫਸਰਾਂ ਨੂੰ ਸ਼ਾਮਿਲ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਸ੍ਰੋਮਣੀ ਅਕਾਲੀ ਦਲ (ਬ) ਇਸਤਰੀ ਵਿੰਗ ਦੀ ਪ੍ਰਧਾਨ ਕੋਸਲਰ ਸੁਖਵਿੰਦਰ ਕੋਰ ਸੁੱਖੀ ਨੇ ਕਿਹਾ ਕਿ ਕੋਰਟ ਦਾ ਸਮੇਂ ਸਿਰ ਲਿਆ ਗਿਆ ਸਹੀ ਫੈਸਲਾ ਹੈ। ਇਸ ਐਸ ਆਈ ਟੀ ਵਿੱਚ ਬੁਢਲਾਡਾ ਦੀ ਡੀ ਐਸ ਪੀ ਪ੍ਰਭਜੋਤ ਕੋਰ ਬੇਲਾ ਨੂੰ ਸ਼ਾਮਿਲ ਕਰਦਿਆਂ ਨਾਰੀ ਸ਼ਕਤੀ ਨੂੰ ਇੰਨਸਾਫ ਦੀ ਉਮੀਦ ਨਜ਼ਰ ਆ ਰਹੀ ਹੈ। ਇਸ ਐਸ ਆਈ ਟੀ ਦੀ ਅਗਵਾਈ ਏ ਡੀ ਜੀ ਪੀ ਗੁਰਪ੍ਰੀਤ ਸਿੰਘ ਦਿਓ, ਅਤੇ ਇਸ ਵਿੱਚ ਮੁਕਤਸਰ ਸਿੰਘ ਐਸ ਐਸ ਪੀ ਸੁਧਾਰਵਿਜ਼ੀ ਨੂੰ ਕੀਤਾ ਗਿਆ ਹੈ। ਉਪਰੋਕਤ ਤਿੰਨੋ ਮਹਿਲਾ ਪੁਲਿਸ ਅਫਸਰਾਂ ਬਾਰੇ ਧਾਰਨਾ ਬਣੀ ਹੋਈ ਹੈ ਕਿ ਨਾਰੀ ਸ਼ਕਤੀ ਅਤੇ ਇੰਨਸਾਫ ਲਈ ਬੁਲੰਦ ਹੋਸਲਿਆਂ ਵਾਲੀਆਂ ਝਾਸੀ ਦੀ ਰਾਣੀਆਂ ਹਨ। ਸ੍ਰੋਮਣੀ ਅਕਾਲੀ ਦਲ (ਬ) ਇਸਤਰੀ ਵਿੰਗ ੳਪਰੋਕਤ ਤਿੰਨੇ ਅਫਸਰਾਂ ਨੂੰ ਸੈਲਿਊਟ ਕਰਦਾ ਹੈ। ਕੋਸਲਰ ਸੁੱਖੀ ਨੇ ਕਿਹਾ ਕਿ ਅੱਜ ਮਰਦ ਪ੍ਰਧਾਨ ਸਮਾਜ ਵਿੱਚ ਮਹਿਲਾਵਾਂ ਬਰਾਬਰ ਦਾ ਮੁਕਾਬਲਾ ਕਰਦਿਆ ਹਨ। ਉਨ੍ਹਾਂ ਕਿਹਾ ਕਿ ਔਰਤ ਨੂੰ ਦਬਾਉਣ ਦੀ ਕੋਸ਼ਿਸ਼ ਸਮੇ ਸਮੇ ਤੇ ਹੁੰਦੀ ਰਹੀ ਹੈ ਪਰ ਹਾਈ ਕੋਰਟ ਵੱਲੋਂ ਸਥਾਪਤ ਕੀਤੀ ਗਈ ਐਸ ਆਈ ਟੀ ਨੇ ਸਿੱਧ ਕਰ ਦਿੱਤਾ ਹੈ ਕਿ ਨਾਰੀ ਸ਼ਕਤੀ ਦੀ ਅਵਾਜ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਦੱਸਿਆ ਕਿ ਨਾਰੀ ਸ਼ਕਤੀ ਦੀ ਆਵਾਜ ਨੂੰ ਬੁਲੰਦ ਕਰਨ ਵਾਲੀਆਂ ਇਨ੍ਹਾਂ ਤਿੰਨੋ ਮਹਿਲਾ ਅਫਸਰਾਂ ਨੂੰ ਸ੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਸਨਮਾਨਿਤ ਕਰੇਗਾ।



















