ਬੀ.ਜੇ.ਪੀ ਦੇ ਸੰਸਦ ਮੈਂਬਰ ਸਨੀ ਦਿਓਲ ਨੂੰ ਮਿਲੀ Y ਦਰਜੇ ਦੀ ਸੁਰੱਖਿਆ
ਦਿੱਲੀ, 16 ਦਸੰਬਰ(ਵਿਸ਼ਵ ਵਾਰਤਾ)- ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤੀ ਜਨਤਾ ਪਾਰਟੀ ਦੇ ਪਾਰਲੀਮੈਂਟ ਮੈਂਬਰ ਅਤੇ ਅਭਿਨੇਤਾ ਸਨੀ ਦਿਓਲ ਦੀ ਸੁਰੱਖਿਆ ਵਧਾਈ ਹੈ। ਸਨੀ ਦਿਓਲ ਨੂੰ ਵਾਈ ਦਰਜੇ ਦੀ ਸਰੁੱਖਿਆ ਦਿੱਤੀ ਗਈ ਹੈ। ਹੁਣ ਉਹਨਾਂ ਨਾਲ ਕੇਂਦਰੀ ਸੁਰੱਖਿਆ ਬਲਾਂ ਦੀ ਟੀਮ ਮੌਜੂਦ ਰਹੇਗੀ।
ਸਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਹਨ। ਉਹਨਾਂ ਦੇ ਨਾਲ ਹੁਣ 11 ਜਵਾਨ ਰਹਿਣਗੇ, ਇਸ ਤੋਂ ਇਲਾਵਾ ਦੋ PSO ਵੀ ਮੌਜੂਦ ਰਹਿਣਗੇ। ਗੁਰਦਾਸਪੁਰ ਭਾਰਤ ਅਤੇ ਪਾਕਿਸਤਾਨੀ ਸਰਹੱਦ ਦੇ ਨਜ਼ਦੀਕ ਹੈ, ਇਸ ਤਰ੍ਹਾਂ ਖਤਰਾ ਲਗਾਤਾਰ ਬਣਿਆ ਰਹਿੰਦਾ ਹੈ।