ਚੰਡੀਗੜ 14 ਅਕਤੂਬਰ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਨੇ ਅੱਜ ਪੰਜਾਬ ਪਾਵਰ ਕਾਰਪੋਰੇਸ਼ਨ ਵਿਚ ਡੀ ਜੀ ਪੀ ਵਜੋਂ ਤਾਇਨਾਤ ਸਿਧਾਰਥ ਚਟੋਪਾਧਿਆਏ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਦਾ ਐਡੀਸ਼ਨਲ ਚਾਰਜ ਦੇ ਦਿੱਤਾ ਹੈ। ਮਜੂਦਾ ਵਿਜੀਲੈਂਸ ਬਿਊਰੋ ਦੇ ਮੁਖੀ ਬੀ .ਕੇ ਉੱਪਲ ਦੀ ਥਾਂ ਲੈਣਗੇ ਜੋ ਕਿ ਕੁੁੱਛ ਦਿਨਾਂ ਤੋਂ ਛੁੱਟੀ ਤੇ ਗਏ ਹੋਏ ਹਨ ।






















