ਬੀਐੱਸਐੱਫ ਜਵਾਨਾਂ ਅਤੇ ਪਾਕਿਸਤਾਨ ਦੇ ਤਸਕਰਾਂ ਵਿਚਾਲੇ ਮੁੱਠਭੇੜ
ਭਾਰੀ ਮਾਤਰਾ ਵਿੱਚ ਨਸ਼ੇ ਦੀ ਖੇਪ ਛੱਡ ਕੇ ਤਸਕਰ ਹੋਏ ਫਰਾਰ
ਚੰਡੀਗੜ੍ਹ 18 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਭਾਰਤ-ਪਾਕਿਸਤਾਨ ਸਰਹੱਦ ‘ਤੇ ਗੁਰਦਾਸਪੁਰ ‘ਚ ਅੱਜ ਸਵੇਰੇ ਸੀਮਾ ਸੁਰੱਖਿਆ ਬਲ (BSF) ਅਤੇ ਪਾਕਿ ਤਸਕਰਾਂ ਵਿਚਾਲੇ ਮੁਕਾਬਲਾ ਹੋਇਆ। ਪਾਕਿ ਤਸਕਰ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਤਸਕਰ ਇਸ ਖੇਪ ਨੂੰ ਪਾਈਪਾਂ ਰਾਹੀਂ ਕੰਡਿਆਲੀ ਤਾਰ ਦੇ ਪਾਰ ਪਹੁੰਚਾ ਰਹੇ ਸਨ।
ਉਦੋਂ ਹੀ ਬੀਐਸਐਫ ਅਤੇ ਤਸਕਰਾਂ ਵਿਚਾਲੇ ਗੋਲੀਬਾਰੀ ਹੋਈ। ਹਾਲਾਂਕਿ ਬਾਅਦ ‘ਚ ਤਸਕਰ ਉਥੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਬੀਐਸਐਫ ਨੇ ਉਥੋਂ 20 ਪੈਕਟ ਹੈਰੋਇਨ ਅਤੇ 242 ਰੌਂਦ ਗੋਲੀਆਂ ਅਤੇ 2 ਪਿਸਤੌਲ ਬਰਾਮਦ ਕੀਤੇ ਹਨ।ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਬੀਓਪੀ ਟਾਊਨ (ਡੇਰਾ ਬਾਬਾ ਨਾਨਕ) ਦੀ 113ਵੀਂ ਬਟਾਲੀਅਨ ਦੀ ਯੂਨਿਟ ਦੇ ਬੀਐਸਐਫ ਦੇ ਜਵਾਨ ਗਸ਼ਤ ’ਤੇ ਸਨ। ਇਸ ਦੌਰਾਨ ਸਵੇਰੇ 5:30 ਵਜੇ ਹਲਕੀ ਧੁੰਦ ਦੇ ਵਿਚਕਾਰ ਜਵਾਨਾਂ ਨੇ ਸਰਹੱਦ ‘ਤੇ ਕੰਡਿਆਲੀ ਤਾਰ ‘ਤੇ ਕੁਝ ਹਿਲਜੁਲ ਦੇਖੀ। ਸਿਪਾਹੀ ਉਸੇ ਸਮੇਂ ਚੌਕਸ ਹੋ ਗਏ ਅਤੇ ਉੱਚੀ-ਉੱਚੀ ਰੌਲਾ ਪਾਇਆ। ਇਸ ਦੇ ਬਾਵਜੂਦ ਪਾਕਿਸਤਾਨ ਵਾਲੇ ਪਾਸਿਓਂ ਤਸਕਰੀ ਦੀ ਕੋਸ਼ਿਸ਼ ਜਾਰੀ ਰਹੀ, ਇਸ ਤੋਂ ਬਾਅਦ ਵੀ ਕਾਰਵਾਈ ਨਾ ਰੁਕੀ ਤਾਂ ਬੀਐਸਐਫ ਦੇ ਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਨੂੰ ਦੇਖਦੇ ਹੋਏ ਪਾਕਿ ਤਸਕਰਾਂ ਨੇ ਵੀ ਫਾਇਰਿੰਗ ਕਰ ਦਿੱਤੀ। ਜਿਸ ਤੋਂ ਬਾਅਦ ਤਸਕਰ ਪਾਕਿਸਤਾਨ ਸਰਹੱਦ ਵੱਲ ਭੱਜ ਗਏ।
ਪਾਕਿਸਤਾਨੀ ਤਸਕਰਾਂ ਦੇ ਵਾਪਸ ਭੱਜਣ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਉਹਨਾਂ ਨੂੰ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਨੇੜੇ 12 ਫੁੱਟ ਲੰਬਾ ਪਾਈਪ ਮਿਲਿਆ। ਇਸ ਰਾਹੀਂ ਹੈਰੋਇਨ ਦੀ ਖੇਪ ਲੰਘਾਈ ਜਾ ਰਹੀ ਸੀ। ਹੈਰੋਇਨ ਅਤੇ ਹਥਿਆਰਾਂ ਦੀ ਖੇਪ ਲੰਬੇ ਕੱਪੜੇ ਵਿੱਚ ਲਪੇਟੀ ਹੋਈ ਸੀ। ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ 20 ਪੈਕੇਟ ਹੈਰੋਇਨ, 2 ਪਿਸਤੌਲ ਬਰਾਮਦ ਹੋਏ।
18.02.2023#Gurdaspur @BSF_Punjab Frontier
During morning foggy hrs, alert #BSF troops intercepted smugglers at border fence near Village – Khasawali with fire, who were trying to smuggle contraband using Pipe. Pak smugglers also fired 2 burst fires on BSF Jawans. pic.twitter.com/qglYD7y87I
— BSF PUNJAB FRONTIER (@BSF_Punjab) February 18, 2023