ਬਿਹਾਰ ਪੇਂਡੂ ਵਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਦੇ ਘਰ ਵਿਜੀਲੈਂਸ ਦਾ ਛਾਪਾ, 5 ਕਰੋੜ ਤੋਂ ਜਿਆਦਾ ਦੀ ਨਕਦੀ ਬਰਾਮਦ
ਪਟਨਾ,27 ਅਗਸਤ(ਵਿਸ਼ਵ ਵਾਰਤਾ)- ਬਿਹਾਰ ‘ਚ ਵਿਜੀਲੈਂਸ ਨੇ ਪੇਂਡੂ ਵਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਦੇ ਠਿਕਾਣਿਆਂ ਚੋਂ 5 ਕਰੋੜ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਪਟਨਾ ‘ਚ ਇੰਜੀਨੀਅਰ ਸੰਜੇ ਕੁਮਾਰ ਰਾਏ ਦੇ 2 ਅਤੇ ਕਿਸ਼ਨਗੰਜ ‘ਚ 3 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਪਟਨਾ ਦੇ ਠਿਕਾਣਿਆਂ ਤੋਂ 1.25 ਕਰੋੜ ਅਤੇ ਕਿਸ਼ਨਗੰਜ ਤੋਂ 4 ਕਰੋੜ ਰੁਪਏ ਨਕਦ ਮਿਲੇ ਹਨ। ਦੋਵਾਂ ਥਾਵਾਂ ‘ਤੇ ਨਕਦੀ ਗਿਣਨ ਲਈ ਮਸ਼ੀਨਾਂ ਮੰਗਵਾਈਆਂ ਗਈਆਂ ਹਨ।
ਇੰਜੀਨੀਅਰ ਸੰਜੇ ਕੁਮਾਰ ਰਾਏ ਦਾ ਘਰ ਪਟਨਾ ਦੀ ਬਸੰਤ ਬਿਹਾਰ ਕਾਲੋਨੀ ‘ਚ ਹੈ, ਜਦਕਿ ਪੋਸਟਿੰਗ ਕਿਸ਼ਨਗੰਜ ਜ਼ਿਲੇ ‘ਚ ਹੈ। ਵਿਜੀਲੈਂਸ ਦੀਆਂ ਦੋ ਟੀਮਾਂ ਨੇ ਸ਼ਨੀਵਾਰ ਸਵੇਰੇ 7 ਵਜੇ ਪਟਨਾ ਅਤੇ ਕਿਸ਼ਨਗੰਜ ਵਿੱਚ ਇੱਕੋ ਸਮੇਂ ਛਾਪੇਮਾਰੀ ਕੀਤੀ। ਕਿਸ਼ਨਗੰਜ ‘ਚ 13 ਮੈਂਬਰਾਂ ਦੀ ਟੀਮ ਨੇ ਸੰਜੇ ਕੁਮਾਰ ਰਾਏ ਦੇ ਰੂਈਦਸ਼ਾ, ਉਸ ਦੇ ਨਿੱਜੀ ਸਹਾਇਕ ਓਮ ਪ੍ਰਕਾਸ਼ ਯਾਦਵ ਦੇ ਲਾਈਨਪਾਰਾ ਅਤੇ ਦਫਤਰ ਦੇ ਕੈਸ਼ੀਅਰ ਖੁਰਰਮ ਸੁਲਤਾਨ ਦੇ ਲਾਈਨਪਾਰਾ ‘ਚ ਬਣੇ ਘਰ ‘ਤੇ ਛਾਪੇਮਾਰੀ ਕੀਤੀ।























