ਬਿਨਾਂ ਅਦਾਇਗੀ ਕਰਨ ਤੋਂ ਜਮੀਨ ਤੇ ਕਬਜਾ ਕਰਨ ਗਈ ਮਾਲ ਮਹਿਕਮੇ ਦੀ ਟੀਮ ਦਾ ਕਿਸਾਨਾਂ ਨੇ ਕੀਤਾ ਤਿੱਖਾ ਵਿਰੋਧ
ਹੁਸ਼ਿਆਰਪੁਰ, 23 ਦਸੰਬਰ(ਵਿਸ਼ਵ ਵਾਰਤਾ)- ਨੈਸ਼ਨਲ ਹਾਈਵੇਅ ਅਥਾਰਿਟੀ ਦੀ ਟੀਮ ਤਹਿਸੀਲਦਾਰ ਅਤੇ ਹੋਰ ਕਰਮਚਾਰੀਆਂ ਨਾਲ ਅੱਜ ਪਿੰਡ ਛਾਉਣੀਕਲਾਂ ਵਿੱਚ ਕਿਸਾਨਾਂ ਦੀ ਜਮੀਨ ਦਾ ਕਬਜਾ ਐਕਸਪ੍ਰੈਸ ਵੇਅ ਬਣਾਉਣ ਵਾਸਤੇ ਪਹੁੰਚੀ। ਪਰ ਜਮਹੂਰੀ ਕਿਸਾਨ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਇੰਦਰ ਸਿੰਘ ਛਾਉਣੀਕਲਾਂ ਦੀ ਅਗਵਾਈ ਵਿੱਚ ਪਿੰਡ ਸ਼ੇਰਗੜ੍ਹ, ਢੋਲਣਵਾਲ, ਧਿਗਾਨਗੜ੍ਹ, ਆਦਿ ਪਿੰਡਾਂ ਤੋਂ ਕਿਸਾਨ ਇਕੱਠੇ ਹੋ ਗਏ ਅਤੇ ਉਨ੍ਹਾਂ ਦਾ ਕਬਜਾ ਲੈਣ ਵਾਲੀ ਟੀਮ ਨਾਲ ਵਾਦਵਿਵਾਦ ਹੋਇਆ ਅਤੇ ਉਨ੍ਹਾਂ ਨੇ ਆਪਣੀ ਜਮਨੀਨ ਦਾ ਕਬਜਾ ਦੇਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿੱਚ ਇੰਦਰ ਸਿੰਘ ਨੇ ਜਮਹੂਰੀ ਕਿਸਾਨ ਸਭਾ ਦੀ ਜਿਲ੍ਹਾ ਟੀਮ ਨਾਲ ਸੰਪਰਕ ਕੀਤਾ ਤੇ ਫੈਸਲਾ ਹੋਇਆ ਕਿ ਕਿਸਾਨਾਂ ਦਾ ਡੈਪੂਟੇਸ਼ਨ ਜਿਲ੍ਹਾ ਮਾਲ ਅਫਸਰ ਏ.ਪੀ.ਵਰਮਾਂ ਨੂੰ ਮਿਿਲਆਂ ਜਾਵੇ। ਦਵਿੰਦਰ ਸਿੰਘ ਕੱਕੋਂ ਜਿਲ੍ਹਾ ਸਕੱਤਰ, ਡਾ: ਸੁਖਦੇਵ ਸਿੰਘ ਢਿਲੋਂ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਸਬੰਧਤ ਪਿੰਡਾਂ ਦਾ ਵਫਦ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਵਿਖੇ ਮਾਲ ਅਫਸਰ ਦੇ ਦਫਤਰ ਉਨ੍ਹਾਂ ਨੂੰ ਮਿਿਲਆ। ਕਿਸਾਨਾਂ ਦੀਆਂ ਸਮੁੱਚੀਆਂ ਮੰਗਾਂ ਤੇ ਬਹੁਤ ਹੀ ਵਿਸਥਾਰ ਸਹਿਤ ਗੱਲ ਬਾਤ ਹੋਈ। ਅੰਤ ਵਿੱਚ ਇਸ ਗੱਲ ਤੇ ਸਹਿਮਤੀ ਬਣੀ ਕਿ ਪਹਿਲਾਂ ਕਿਸਾਨਾਂ ਦੇ ਸਾਰੇ ਹੀ ਇਤਰਾਜ ਦੂਰ ਕਰਨ ਉਪਰੰਤ ਅਤੇ ਹਰ ਕਿਸਮ ਦਾ ਅਵਾਰਡ ਬਣਾ ਕੇ ਹੀ ਜਮੀਨ ਦਾ ਕਬਜਾ ਲਿਆ ਜਾਵੇਗਾ। ਵਿਸ਼ੇਸ਼ ਤੌਰ ਤੇ ਜਿਵੇੇਂ ਕਿ ਕਿਸਾਨਾਂ ਦੇ ਟਿਊਬਵੈਲ, ਮਕਾਨ ਅਤੇ ਜਮੀਨ ਵਿੱਚ ਲੱਗੇ ਦਰੱਖਤਾਂ ਨੂੰ ਐਗਰੋਫਾਰੈਸਟਰੀ ਦਾ ਦਰਜਾ ਦੇ ਕੇ ਉਨ੍ਹਾਂ ਦੀ ਮਿਚਉਰਟੀ ਤੱਕ ਉਨ੍ਹਾਂ ਦਾ ਐਵਾਰਡ ਤਹਿ ਕਰਨ ਉਪਰੰਤ ਹੀ ਰਕਮਾਂ ਅਦਾ ਕਰਨ ਤੋਂ ਬਾਅਦ ਹੀ ਜਮੀਨ ਦਾ ਕਬਜਾ ਲਿਆ ਜਾਵੇਗਾ। ਮੀਟਿੰਗ ਬੜੇ ਸੁਖਾਵੇਂ ਮਾਹੌਲ ਵਿੱਚ ਹੋਈ ਅਤੇ ਤਸੱਲੀਬਖਸ਼ ਰਹੀ। ਕਿਸਾਨਾਂ ਦੇ ਵਫਦ ਵਿੱਚ ਜੱਥੇਦਾਰ ਜਗਤਾਰ ਸਿੰਘ, ਮਨਜੀਤ ਸਿੰਘ ਸੈਣੀ, ਜਸਵਿੰਦਰ ਸਿੰਘ, ਪਰਮਿੰਦਰ ਸਿੰਘ ਢੋਲਣਵਾਲ, ਨਿੱਕਾ ਸ਼ੇਰਗੜੀ੍ਹਆ, ਗੁਰਦੀਪ ਸਿੰਘ, ਰਾਜ ਕੁਮਾਰ, ਨੰਬਰਦਾਰ ਹਰੀਦੇਵ, ਗਾਂਧੀ ਯੀਣੀਕਲਾਂ ਤੋਂ ਅਤੇ ਹੋਰ ਬਹੁਤ ਸਾਰੇ ਕਿਸਾਨ ਹਾਜਰ ਸਨ।