• 8 ਨਵੇਂ ਮੈਂਬਰ ਸ਼ਾਮਲ-
ਚੰਡੀਗੜ 27 ਮਾਰਚ– ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਯੂਥ ਵਿੰਗ ਦੇ ਇੰਚਾਰਜ਼ ਸ. ਬਿਕਰਮ ਸਿੰਘ ਮਜੀਠੀਆ ਨੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਵਾਧਾ ਕਰਦਿਆਂ 8 ਹੋਰ ਯੂਥ ਆਗੂਆਂ ਨੂੰ ਸ਼ਾਮਲ ਕੀਤਾ ਹੈ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਮਜੀਠੀਆ ਨੇ ਦੱਸਿਆ ਕਿ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਹਰ ਜਿਲੇ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ। ਅੱਜ ਜਿਹਨਾਂ ਆਗੁਆਂ ਨੂੰ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਸ. ਜਸਵਿੰਦਰ ਸਿੰਘ ਅਮਰਗੜ, ਸ. ਹਰਿੰਦਰ ਸਿੰਘ ਹਿੰਦਾ ਰਾਮਪੁਰਾਫੂਲ, ਸ. ਅਮਰਿੰਦਰ ਸਿੰਘ ਅੰਮੂ ਚੀਮਾ ਕਿਸ਼ਨਕੋਟ, ਸ. ਸੁਰਿੰਦਰ ਸਿੰਘ ਘੁਮਾਣਾ, ਸ. ਸੁਖਵਿੰਦਰ ਸਿੰਘ ਸੁੱਖਾ ਕਪੂਰਥਲਾ, ਸ. ਕੁਲਦੀਪ ਸਿੰਘ ਬੁੱਗਰਾਂ, ਸ. ਨਵਨੀਤ ਸਿੰਘ ਦਿਆਲਪੁਰ ਅਤੇ ਸ. ਨਵਰੂਪ ਸਿੰਘ ਸੰਧਾਵਾਲੀਆ ਦੇ ਨਾਮ ਸ਼ਾਮਲ ਹਨ।