ਬਿਕਰਮ ਚਾਹਲ ਵਲੋਂ ਚਲਾਈ ਡੋਰ ਟੂ ਡੋਰ ਮੁਹਿੰਮ ਕਾਰਨ ਸਨੌਰ ਹਲਕੇ ਦੇ ਲੋਕਾਂ ਵਿੱਚ ਵੱਖਰਾ ਉਤਸ਼ਾਹ
ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਲੋਕਾਂ ਵਲੋਂ ਮਿਲ ਰਿਹਾ ਭਾਰੀ ਸਮਰਥਨ
ਵਿਰੋਧੀ ਪਾਰਟੀਆਂ ਨੂੰ ਕੜਾਕੇ ਦੀ ਠੰਡ ਵਿਚ ਵੀ ਆਏ ਪਸੀਨੇ
ਸੌਨਰ (ਪਟਿਆਲਾ )16 ਜਨਵਰੀ (ਵਿਸ਼ਵ ਵਾਰਤਾ):-ਪਟਿਆਲਾ ਦੇ ਨਾਲ ਲੱਗਦੇ ਚਾਰ ਕਸਬਿਆਂ ਤੇ 250 ਦੇ ਕਰੀਬ ਪਿੰਡਾਂ ਵਾਲੇ ਸਨੌਰ ਹਲਕੇ ਵਿਚ ਇਸ ਵਾਰ ਸਿਆਸੀ ਫਿਜ਼ਾ ਬਦਲੀ -ਬਦਲੀ ਨਜ਼ਰ ਆ ਰਹੀ ਹੈ ਕਿਉਂਕਿ ਉਘੇ ਸਮਾਜ ਸੇਵੀ ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਬਿਕਰਮਜੀਤ ਇੰਦਰ ਸਿੰਘ ਚਾਹਲ ਵੱਲੋਂ ਨਿੱਜੀ ਤੌਰ ਤੇ ਹਲਕੇ ਦੀ ਕੀਤੀ ਸੇਵਾ ਅਤੇ ਉਹਨਾਂ ਦੀ ਟੀਮ ਵਲੋਂ ਚਲਾਈ ਜਾ ਰਹੀ ਡੋਰ ਟੂ ਡੋਰ ਮੁਹਿੰਮ ਕਾਰਨ ਸਨੌਰ ਹਲਕੇ ਦੇ ਲੋਕਾਂ ਵਿੱਚ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕਾਂ ਵਲੋਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਉਹਨਾਂ ਦਾ ਖੁੱਲ੍ਹ ਕੇ ਸਮਰਥਨ ਕੀਤਾ ਜਾ ਰਿਹਾ ਹੈ। ਹਲਕੇ ਦੇ ਹਰ ਕ਼ਸਬੇ ਦੇ ਪਿੰਡਾਂ ਵਿੱਚ ਸਰਦਾਰ ਚਾਹਲ ਵਲੋਂ ਜੋ ਲੋਕ ਸੇਵਾ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਹੋਈਆਂ ਹਨ ਅਤੇ ਜੋ ਹੋਰ ਕੀਤੀਆਂ ਜਾਣੀਆਂ ਹਨ ਦਾ ਉਹਨਾਂ ਦੀਆਂ ਟੀਮਾਂ ਦਿਨ ਰਾਤ ਪ੍ਰਚਾਰ ਕਰ ਰਹੀਆਂ ਹਨ ।ਹਲਕੇ ਦੇ ਲੋਕ ਆਪ ਮੁਹਾਰੇ ਹੀ ਓਹਨਾਂ ਨਾਲ ਜੁੜਨ ਤੇ ਹਰ ਪੱਖੋਂ ਨਾਲ ਖੜ੍ਹਨ ਦੇ ਵਾਅਦੇ ਕਰ ਰਹੇ ਹਨ । ਹਲਕੇ ਦਾ ਦੌਰਾ ਕਰਨ ਉਪਰੰਤ ਇਹ ਗੱਲ ਸਪਸ਼ਟ ਦੇਖਣ ਨੂੰ ਮਿਲ ਰਹੀ ਹੈ ਕਿ ਹਲਕੇ ਦੇ ਵੋਟਰ ਇਸ ਵਾਰ ਇਸ ਨੌਜਵਾਨ ਲੋਕ ਸੇਵਕ ਨੂੰ ਵਿਧਾਨ ਸਭਾ ਵਿੱਚ ਭੇਜਣ ਲਈ ਕਾਹਲੇ ਹਨ । ਉਹਨਾਂ ਦਾ ਕਹਿਣਾ ਹੈ ਕੇ ਇਸ ਵਾਰ ਉਹ ਕਿਸੇ ਲਾਲਚ ਜਾ ਝੂਠੇ ਵਾਅਦੇ ਉੱਤੇ ਭਰੋਸਾ ਨਹੀਂ ਕਰਨਗੇ ,ਸਗੋਂ ਸਨੌਰ ਹਲਕੇ ਦੇ ਸਮੁੱਚੇ ਵਿਕਾਸ ਦਾ ਬੀੜਾ ਉੱਠਾ ਕੇ ਚੱਲੇ ਸਰਦਾਰ ਚਾਹਲ ਦੀ ਜਿੱਤ ਯਕੀਨੀ ਬਣਾਕੇ ਹੀ ਦਮ ਲੈਣਗੇ । ਹਲਕੇ ਦੇ ਨੌਜਵਾਨ ਵਰਗ ਨੇ ਤਾਂ ਹਰ ਕਸਬੇ ਦੇ ਪਿੰਡਾਂ ਵਿਚ ਟੀਮਾਂ ਬਣਾਕੇ ਸਰਦਾਰ ਚਾਹਲ ਦੀ ਪਹਿਲਾਂ ਹੀ ਪੂਰੀ ਮੁਹਿੰਮ ਭਖਾਈ ਹੋਈ ਹੈ ਤੇ ਨਾਲ ਹੀ ਹਲਕੇ ਦੀਆਂ ਔਰਤਾਂ ਵਿਚ ਤਾਂ ਸਰਦਾਰ ਚਾਹਲ ਦੇ ਹੱਕ ਵਿੱਚ ਉਤਸ਼ਾਹ ਵੇਖਣ ਵਾਲਾ ਹੀ ਹੁੰਦਾ ਹੈ। ਸਰਦਾਰ ਚਾਹਲ ਦੇ ਹੱਕ ਵਿੱਚ ਸਨੌਰ ਹਲਕੇ ਦੇ ਲੋਕਾਂ ਦੇ ਉਤਸ਼ਾਹ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਨੂੰ ਕੜਾਕੇ ਦੀ ਠੰਡ ਵਿਚ ਪਸੀਨੇ ਲਿਆ ਦਿੱਤੇ ਹਨ।























