ਬਾਲੀਵੁੱਡ ਫਿਲਮਾਂ ਅਤੇ ਟੀਵੀ ਅਦਾਕਾਰ ਸ਼ਾਹਨਵਾਜ਼ ਪ੍ਰਧਾਨ ਦਾ ਦਿਹਾਂ,ਐਵਾਰਡ ਫੰਕਸ਼ਨ ਦੌਰਾਨ ਪਿਆ ਦਿਲ ਦਾ ਦੌਰਾ
ਚੰਡੀਗੜ੍ਹ 18 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਵੈੱਬ ਸੀਰੀਜ ਮਿਰਜ਼ਾਪੁਰ ਨਾਲ ਮਸ਼ਹੂਰ ਹੋਏ ਫਿਲਮ ਅਤੇ ਟੀਵੀ ਅਦਾਕਾਰ ਸ਼ਾਹਨਵਾਜ਼ ਪ੍ਰਧਾਨ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ। ਦਿਲ ਦਾ ਦੌਰਾ ਪੈਣ ਕਾਰਨ 56 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਦਰਅਸਲ ਮੁੰਬਈ ‘ਚ ਚੱਲ ਰਹੇ ਐਵਾਰਡ ਫੰਕਸ਼ਨ ਦੌਰਾਨ ਸ਼ਾਹਨਵਾਜ਼ ਦੀ ਛਾਤੀ ‘ਚ ਦਰਦ ਅਚਾਨਕ ਵਧ ਗਿਆ, ਜਦੋਂ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਤਾਂ ਉਨ੍ਹਾਂ ਨੂੰ ਕੋਕਿਲਾਬੇਨ ਅੰਬਾਨੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਡਾਕਟਰ ਉਨ੍ਹਾਂ ਨੂੰ ਬਚਾ ਨਹੀਂ ਸਕੇ। ਐਵਾਰਡ ਸ਼ੋਅ ਦੇ ਆਯੋਜਕ ਨੇ ਮਰਹੂਮ ਅਦਾਕਾਰ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ।
80 ਦੇ ਦਹਾਕੇ ਵਿੱਚ ਸ਼ਾਹਨਵਾਜ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਦੇ ਸ਼ੋਅ ਸ਼੍ਰੀ ਕ੍ਰਿਸ਼ਨ ਨਾਲ ਕੀਤੀ, ਜਿਸ ਵਿੱਚ ਉਨ੍ਹਾਂ ਨੇ ਨੰਦ ਦੀ ਭੂਮਿਕਾ ਨਿਭਾਈ। ਫਿਰ ਉਸਨੇ ਅਲਿਫ ਲੈਲਾ ਅਤੇ ਹਰੀ ਮਿਰਚ ਲਾਲ ਮਿਰਚ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ।
ਮਿਰਜ਼ਾਪੁਰ 1 ਅਤੇ 2 ਤੋਂ ਇਲਾਵਾ, ਉਹਨਾਂ ਨੇ ਵੈੱਬ ਸੀਰੀਜ਼ ਫੈਮਿਲੀ ਮੈਨ, ਹੋਸਟੇਸ ਵਿੱਚ ਕੰਮ ਕੀਤਾ। ਇਸ ਦੇ ਨਾਲ ਹੀ ਉਹ ਰਈਸ, ਖੁਦਾ ਹਾਫਿਜ਼, ਫੈਂਟਮ, ਐਮਐਸ ਧੋਨੀ: ਦ ਅਨਟੋਲਡ ਸਟੋਰੀ ਸਮੇਤ ਕਈ ਵੱਡੇ ਪ੍ਰੋਜੈਕਟਾਂ ਦਾ ਵੀ ਹਿੱਸਾ ਸੀ। ਦੱਸ ਦੇਈਏ ਕਿ ਸ਼ਾਹਨਵਾਜ਼ ਜਲਦ ਹੀ ਮਿਰਜ਼ਾਪੁਰ 3 ‘ਚ ਵੀ ਨਜ਼ਰ ਆਉਣਗੇ, ਉਨ੍ਹਾਂ ਨੇ ਹਾਲ ਹੀ ‘ਚ ਸੀਰੀਜ਼ ਦੀ ਸ਼ੂਟਿੰਗ ਪੂਰੀ ਕੀਤੀ ਸੀ।
ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ਦੇ ਅਦਾਕਾਰ ਯਸ਼ਪਾਲ ਸ਼ਰਮਾ ਨੇ ਉਨ੍ਹਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
https://www.instagram.com/p/CoxcQ1EBbaI/?utm_source=ig_web_copy_link