ਬਾਲੀਵੁੱਡ ਅਦਾਕਾਰ ਅਰੁਣ ਬਾਲੀ ਦੇ ਦੇਹਾਂਤ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ,7 ਅਕਤੂਬਰ (ਵਿਸ਼ਵ ਵਾਰਤਾ)-ਦਿੱਗਜ ਬਾਲੀਵੁੱਡ ਅਦਾਕਾਰ ਅਰੁਣ ਬਾਲੀ ਦੇ ਦੇਹਾਂਤ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਲਿਖਿਆ ਕਿ ”ਅੱਜ ਉੱਘੇ ਅਭਿਨੇਤਾ ਅਰੁਣ ਬਾਲੀ ਜੀ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਭਾਰਤੀ ਟੀਵੀ ਅਤੇ ਫਿਲਮ ਉਦਯੋਗ ਲਈ ਇੱਕ ਬਹੁਤ ਵੱਡਾ ਘਾਟਾ, ਉਹਨਾਂ ਨੇ ਹਮੇਸ਼ਾ ਇੱਕ ਸਦੀਵੀ ਛਾਪ ਛੱਡੀ। ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।”
Saddened to hear about the passing away of veteran actor Arun Bali ji today. A great loss to the Indian TV & film industry, he always left a lasting impression.
I pray to Waheguru Ji to bless his noble soul & give courage to his bereaved family. pic.twitter.com/gCdrXknzmc
— Capt.Amarinder Singh (@capt_amarinder) October 7, 2022