ਬਾਲੀਵੁਡ ਹਾਈਟਸ-2 ਜੀਰਕਪੁਰ ਦੀ ਹੋਈ ਚੋਣ
ਸੰਜੈ ਸਿਨਹਾ ਬਣੇ ਪ੍ਰਧਾਨ

ਜੀਰਕਪੁਰ, 7ਦਸੰਬਰ (ਸਤੀਸ਼ ਕੁਮਾਰ )-ਬਾਲੀਵੁਡ ਹਾਈਟਸ-2 ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੀ ਹੋਈ ਚੋਣ ਵਿੱਚ ਸੰਜੈ ਸਿਨਹਾ ਪ੍ਰਧਾਨ , ਵਿਨੈ ਸ਼ਰਮਾ ਜਨਰਲ ਸਕੱਤਰ, ਬੀ.ਕੇ.ਮਤਨੇਜ਼ਾ ਮੀਤ ਪ੍ਰਧਾਨ, ਸੁਰਿੰਦਰ ਨਾਰੰਗ ਖਜਾਨਚੀ, ਕੇ.ਐਮ.ਸਬਰਵਾਲ ਸਕੱਤਰ ਚੁਣੇ ਗਏ। ਇਹਨਾਂ ਤੋਂ ਇਲਾਵਾ ਸ਼੍ਰੀ ਮਤੀ ਪੂਨਮ ਅਰੋੜਾ ਡੀ ਟਾਵਰ ਦੇ ਬਲਾਕ ਹੈਡ ਚੁਣੇ ਗਏ। ਜਿੱਤ ਦੀ ਖੁਸ਼ੀ ਵਿੱਚ ਐਸੋਸੀਏਸ਼ਨ ਵੱਲੋਂ ਕੱਲ੍ਹ ਸੁਖਮਨੀ ਸ਼ਾਹਿਬ ਪਾਠ ਦੇ ਭੋਗ ਪਾਏ ਗਏ , ਇਸ ਮੌਕੇ ਉਚੇਚੇ ਤੌਰ ਤੇ ਮੋਹਾਲੀ ਦੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ੀਰਕਪੁਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋ ਨੇ ਵੀ ਹਾਜ਼ਰੀ ਲਵਾ ਕੇ ਨਵੀਂ ਬਣੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਸਰਦਾਰ ਢਿੱਲੋਂ ਦਾ ਸ਼੍ਰੀ ਰਤਨ ਨਾਲ ਗੋਇਲ , ਵਿੱਕੀ ਮਹਾਸ਼ਾ ਬਰੇਟਾ, ਸੰਜੈ ਸਿਨਹਾ ਤੇ ਸਤੀਸ਼ ਕੁਮਾਰ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਰਦਾਰ ਢਿੱਲੋਂ ਦਾ ਸਵਾਗਤ ਕੀਤਾ। ਨਵੀਂ ਟੀਮ ਨੇ ਸਮੁਚੇ ਸੁਸਾਇਟੀ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਸੁਸਾਇਟੀ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।




















