ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖਬਰ
ਕਿਸਾਨਾਂ ਦਾ ਜੱਥਾ ਦੂਜੇ ਦਿਨ ਵੀ ਜੰਤਰ ਮੰਤਰ ਲਈ ਰਵਾਨਾ
ਪੁਲਿਸ ਵੱਲੋਂ ਕੀਤੇ ਗਏ ਹਨ ਭਾਰੀ ਸੁਰੱਖਿਆ ਦੇ ਪ੍ਰਬੰਧ
ਬਾਰ ਬਾਰ ਹੋ ਰਹੀ ਬੱਸਾਂ ਦੀ ਚੈਕਿੰਗ ਤੋਂ ਕਿਸਾਨ ਹੋਏ ਪ੍ਰੇਸ਼ਾਨ

ਚੰਡੀਗੜ੍ਹ,23 ਜੁਲਾਈ(ਵਿਸ਼ਵ ਵਾਰਤਾ) ਦਿੱਲੀ ਦੀਆਂ ਬਰੂਹਾਂ ਤੇ ਪਿਛਲੇ 7 ਮਹੀਨੇ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦਾ ਦੂਜਾ ਜੱਥਾ ਅੱਜ ਦਿੱਲੀ ਜੰਤਰ ਮੰਤਰ ਲਈ ਰਵਾਨਾ ਹੋਇਆ ।


ਦਿੱਲੀ ਪੁਲਿਸ ਵੱਲੋਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਪਰ ਬਾਰ ਬਾਰ ਹੋ ਰਹੀ ਚੈਕਿੰਗ ਤੋਂ ਕਿਸਾਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਦੱਸ ਦਈਏ ਕਿ ਸਿੰਘੂ ਬਾਡਰ ਤੋਂ ਲੈ ਕੇ ਜੰਤਰ ਮੰਤਰ ਤੱਕ ਜਾਣ ਲਈ ਕਿਸਾਨਾਂ ਨੂੰ ਦਿੱਲੀ ਪੁਲਿਸ ਦੀਆਂ ਬੱਸਾਂ ਵਿੱਚ ਬੈਠਣਾ ਪੈਂਦਾ ਹੈ ਤੇ ਇਸ ਦੌਰਾਨ ਦਿੱਲ ਪੁਲਿਸ ਦੀਆਂ ਗੱਡੀਆਂ ਵੀ ਕਾਫਲੇ ਨਾਲ ਹੁੰਦੀਆਂ ਹਨ ਪਰ ਫੇਰ ਵੀ ਕਿਸਾਨਾਂ ਦੀਆਂ ਬੱਸਾਂ ਦੀ ਬਾਰ ਬਾਰ ਚੈਕਿੰਗ ਕੀਤੀ ਜਾਂਦੀ ਹੈ।






















