ਬਾਰ ਕਾਊਂਸਲ ਦੀ ਕਿਸਾਨਾਂ ਨੂੰ ਅਪੀਲ
ਸੁਪਰੀਮ ਕੋਰਟ ਨੇ ਕਾਨੂੰਨਾਂ ਦਾ ਅਮਲੀਕਰਨ ਰੋਕਿਆ
ਪ੍ਰਦਰਸ਼ਨ ਰੱਦ ਕਰਨ ਕਿਸਾਨ
ਦਿੱਲੀ, 13ਜਨਵਰੀ(ਵਿਸ਼ਵ ਵਾਰਤਾ)- ਬਾਰ ਕਾਊਂਸਲ ਆਫ ਇੰਡੀਆ ਵੱਲੋਂ ਕਿਹਾ ਗਿਆ ਹੈ ਕਿ ਜ਼ਿੰਮੇਦਾਰ ਨਾਗਰਿਕਾਂ ਨੂੰ ਹੁਣ ਕਿਸਾਨਾਂ ਨੂੰ ਆਪਣਾ ਅੰਦੋਲਨ ਖਤਮ ਕਰਨ ਦੀ ਅਪੀਲ ਕਰਨੀ ਚਾਹੀਦੀ ਹੈ। ਕਿਉਂਕਿ ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਤੇ ਰੋਕ ਲਗਾ ਦਿੱਤੀ ਹੈ। ਇਸਦੇ ਚਲਦੇ ਸਭ ਨੂੰ ਅਦਾਲਤ ਦਾ ਸਨਮਾਨ ਕਰਨਾ ਚਾਹੀਦਾ ਹੈ। ਸੁਪਰੀਮ ਕੋਰਟ ਦੇ ਫੈਸਲੇ ਤੇ ਸਵਾਲ ਉਠਾਉਣ ਵਾਲਿਆਂ ਤੇ ਵੀ ਬਾਰ ਕਾਊਂਸਲ ਆਫ ਇੰਡੀਆ ਨੇ ਇਤਰਾਜ਼ ਜਤਾਇਆ ਅਤੇ ਕਿਹਾ ਹੈ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਕੁਝ ਰਾਜਨੇਤਾ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਿੱਚ ਲੱਗੇ ਹਨ।