ਹੁਸ਼ਿਆਰਪੁਰ 18 ਜੁਲਾਈ (ਵਿਸ਼ਵ ਵਾਰਤਾ)- ਭਾਰਤੀ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਮੁੰਬਈ ਵਿਖੇ ਸਥਿਤ ਘਰ ‘ ਰਾਜ ਗ੍ਰਹਿ ਉੱਤੇ
ਪਿੱਛਲੇ ਦਿਨੀ ਕੁਝ ਸਰਾਂਰਤੀ ਅਨਸਰਾਂ ਵੱਲੋਂ ਵੇ-ਬਜ਼ਾ
ਕੀਤੇ ਹਮਲੇ ਅਤੇ ਭੰਨਤੋੜ ਦਾ ਹਰ ਪਾਸੇ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ ।ਹੁਸ਼ਿਆਰਪੁਰ ਤੋ ਕਾਗਰਸ ਦੇ ਜਿਲ੍ਹਾ ਜਨਰਲ ਸੈਕਟਰੀ ਅਮਰਜੀਤ ਸਿੰਘ ਆਸੀ ਨੇ ਸਖਤ ਸਬਦਾ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਸ, ਘਟਨਾਂ ਪਿੱਛੇ ਜਿਹੜਾ ਮਾਸਟਰ ਮਾਈਡ ਹੈ ਉਸ ਦੀ ਭਾਲ ਕਰਕੇ ਉਸ ਨੂੰ ਚੌਰਾਹੇ ਵਿੱਚ ਖੜਾ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਆ ਕਿਉਕਿ ਸਵਿਧਾਨ ਦੇ ਰਚਣਹਾਰੇ ਬਾਬਾ ਸਾਹਿਬ ਜੀ ਦੇ ਘਰ ਦੀ ਭੰਨ ਤੋੜ ਕਰਨੀ 100 ਕਤਲ ਕਰਨ ਦੇ ਬਰਾਬਰ ਹੈ ਉਨ੍ਹਾਂ ਕਿਹਾ ਕਿ ਮੁਬੰਈ ਦਾਦਰ ਵਿੱਚ ਬਾਬਾ ਸਾਹਿਬ ਅੰਬੇਦਕਰ ਜੀ ਦਾ ਘਰ ਜਿਸ ਨੂੰ ਰਾਜ ਗ੍ਰਹਿ ਵੀ ਕਿਹਾ ਜਾਂਦਾ ਹੈ ਹਰ ਵਰਗ ਦੇ ਲੋਕਾਂ ਲਈ ਇੱਕ ਮੰਦਿਰ ਦੇ ਬਰਾਬਰ ਹੈ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਬਾਬਾ ਸਾਹਿਬ ਦੇ ਘਰ ਨੂੰ ਤੋੜਿਆ ਹੈ ਉਹ ਇਸ ਦੇਸ਼ ਦੇ ਸ਼ਾਂਤੀ ਭਾਈਚਾਰਾ ਤੇ ਕਾਨੂੰਨ ਦੇ ਦੁਸ਼ਮਣ ਹਨ ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਆਜ਼ਾਦੀ ਦੇ 70 ਸਾਲ ਤੋਂ ਵੱਧ ਸਮੇਂ ਦੌਰਾਨ ਕੇਦਰ ਸਰਕਾਰ ਅੱਜ ਤੱਕ ਨਾ ਤਾਂ ਸੰਵਿਧਾਨ ਲਿਖਣ ਵਾਲੇ ਮਹਾਨ ਪੂਰਵਜ ਦੇ ਘਰ ਦੀ ਸਹੀ ਤਰੀਕੇ ਨਾਲ ਰਾਖੀ ਕਰਵਾ ਸਕੀ ਅਤੇ ਨਾ ਹੀ ਸੰਵਿਧਾਨ ਨੂੰ ਸਹੀ ਤਰ੍ਹਾਂ ਇਮਾਨਦਾਰੀ ਨਾਲ ਲਾਗੂ ਕਰਵਾ ਸਕੀ ਉਨ੍ਹਾਂ ਕੇਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਤਾਂ ਹਰ ਵਰਗ ਸੜਕਾ ਤੇ ਉਤਰਨ ਲਈ ਮਜਬੂਰ ਹੋਵੇਗਾ । ਅਮਰਜੀਤ ਸਿੰਘ ਆਸੀ ਨੇ ਕਿਹਾ ਕਿ ਆਏ ਦਿਨ ਦਲਿਤਾਂ ਦੇ ਉੱਪਰ ਤਸੱਦਦ ਢਾਏ ਜਾ ਰਹੇ ਹਨ ।ਜਿਹੜੇ ਕਿ ਹੁਣ ਸਹਿਣ ਨਹੀ ਕੀਤੇ ਜਾਣਗੇ ।ਉਹਨਾ ਕਿਹਾ ਕਿ ਕੇਦਰ ਸਰਕਾਰ ਦੀ ਹਾਜਰੀ ਵਿੱਚ ਕਿਤੇ ਗੁਰੂ ਮਹਾਰਾਜ ਜੀ ਦੇ ਮੰਦਿਰ ਢਾਏ ਜਾ ਰਹੇ ਹਨ ਕਿਤੇ ਬਾਬਾ ਸਾਹਿਬ ਜੀ ਦੇ ਬੁੱਤ ਤੋੜੇ ਜਾ ਰਹੇ ਹਨ ਤੇ ਹੁਣ ਬਾਬਾ ਸਾਹਿਬ ਜੀ ਦੇ ਘਰ ਦੀ ਤੋੜ -ਫੋੜ ਇਹ ਦਰਸਾਉਦੀ ਹੈ ਕਿ ਇਸ ਸਾਜਿਸ ਪਿੱਛੇ ਜਰੂਰ ਕੇਦਰ ਦੀ ਸਰਕਾਰ ਦਾ ਹੱਥ ਹੈ ਉਹਨਾ ਚਿਤਾਵਨੀ ਦਿੰਦਿਆ ਕਿਹਾ ਕਿ ਬਾਬਾ ਸਾਹਿਬ ਜੀ ਦਾ ਘਰ ਤਰੁੰਤ ਬਣਵਾਇਆ ਜਾਵੇ ਨਾ ਬਣਾਉਣ ਦੀ ਸੂਰਤ ਵਿੱਚ ਡਾ: ਅੰਬੇਡਕਰ ਜੀ ਨੂੰ ਚਾਉਣ ਵਾਲਾ ਕੋਈ ਵੀ ਵਿਅਕਤੀ ਚੁੱਪ ਕਰਕੇ ਨਹੀ ਬੈਠੇਗਾ
ਲੋਕ ਸਭਾ ਚੋਣਾਂ 2024: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 62.80 ਫ਼ੀਸਦੀ ਵੋਟਿੰਗ : ਸਿਬਿਨ ਸੀ
ਲੋਕ ਸਭਾ ਚੋਣਾਂ 2024: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 62.80 ਫ਼ੀਸਦੀ ਵੋਟਿੰਗ : ਸਿਬਿਨ ਸੀ ਚੰਡੀਗੜ੍ਹ, 2...