ਬਾਬਾ ਬੁੱਢਾ ਸਾਹਿਬ ਵੱਲ ਜਾ ਰਿਹਾ ਸ਼ਰਧਾਲੂਆਂ ਨਾਲ ਭਰਿਆ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ
35 ਦੇ ਕਰੀਬ ਲੋਕ ਜਖਮੀ,1 ਦੀ ਮੌਕੇ ਤੇ ਹੀ ਮੌਤ

ਫ਼ਿਰੋਜ਼ਪੁਰ, 6ਅਕਤੂਬਰ (ਵਿਸ਼ਵ ਵਾਰਤਾ)-ਬਾਬਾ ਬੁੱਢਾ ਸਾਹਿਬ ਨੂੰ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਫਿਰੋਜ਼ਪੁਰ ਦੇ ਖਾਈ ਫੇਮੇਂਕੀ ਪਿੰਡ ਨੇੜੇ ਫਾਜ਼ਿਲਕਾ ਮਾਰਗ ‘ਤੇ ਦੇਰ ਰਾਤ ਹਾਈਵੇ ਤੇ ਇੱਕ ਵੱਡੀ ਟਰਾਲੇ ਨਾਲ ਟਕਰਾ ਗਈ ਅਤੇ ਇਸ ਹਾਦਸੇ ਵਿੱਚ ਇੱਕ 8 ਸਾਲਾ ਬੱਚੇ ਦੀ ਮੌਤ ਹੋ ਗਈ ਅਤੇ ਲਗਭਗ 30 ਤੋਂ 35 ਲੋਕ ਜ਼ਖਮੀ ਹੋ ਗਏ। , ਜਿਨ੍ਹਾਂ ਵਿੱਚੋਂ 22 ਲੋਕਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਦਾਖਲ ਕਰਵਾਇਆ ਗਿਆ ਹੈ, ਇੱਕ ਔਰਤ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ।

ਹਾਦਸੇ ਵਿੱਚ ਜ਼ਖਮੀ ਹੋਏ ਸ਼ਰਧਾਲੂਆਂ ਨੇ ਦੱਸਿਆ ਕਿ ਟਰਾਲਾ ਗਲਤ ਪਾਸੇ ਆ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ।























