ਬਾਬਾ ਗੁਰਬਚਨ ਸਿੰਘ ਮੈਮੋਰੀਅਲ ਕਿ੍ਰਕਟ ਟੂਰਨਾਮੈਂਟ ਦਾ ਸ਼ੁਭ ਆਰੰਭ ਸੰਤ ਨਿਰੰਕਾਰੀ ਅਧਿਆਤਮਕ ਸਥਲ ਸਮਾਲਖਾ ਵਿਖੇ ਹੋਇਆ
ਹੁਸ਼ਿਆਰਪੁਰ, 2 ਅਪ੍ਰੈਲ ( ਵਿਸ਼ਵ ਵਾਰਤਾ ) ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਬਾਬਾ ਗੁਰਬਚਨ ਸਿੰਘ ਮੈਮੋਰੀਅਲ 21ਵੇਂ ਕਿ੍ਰਕਟ ਟੂਰਨਾਮੈਂਟ ਦਾ ਸ਼ੁਭ ਆਰੰਭ, ਸੰਤ ਨਿਰੰਕਾਰੀ ਅਧਿਆਤਮਕ ਸਥਲ ਸਮਾਲਖਾ ਗਰਾਊਂਡ ਵਿਖੇ ਅੱਜ ਕੀਤਾ ਗਿਆ। ਇਸ ਸਾਲ ਕਿ੍ਰਕਟ ਟੂਰਨਾਮੈਂਟ ਦਾ ਮੁੱਖ ਵਿਸ਼ਾ ‘ਸਥਿਰ ਮਨ,ਸਹਿਜ ਜੀਵਨ’ ਹੈ। ਇਹ ਕਿ੍ਰਕਟ ਟੂਰਨਾਮੈਂਟ 2 ਅਪ੍ਰੈਲ ਤੋਂ 25 ਅਪ੍ਰੈਲ 2021 ਤੱਕ ਚੱਲੇਗਾ।ਇਸ ਪ੍ਰਤੀਯੋਗਤਾ ਵਿੱਚ ਦੇਸ਼ ਦੇ ਅਨੇਕਾਂ ਰਾਜਾਂ ਤੋਂ ਜਿਵੇਂ: ਦਿੱਲੀ, ਹਰਿਆਣਾ,ਪੰਜਾਬ,ਉੱਤਰ ਪ੍ਰਦੇਸ਼, ਰਾਜਸਥਾਨ,ਕਰਨਾਟਕ,ਉੱਤਰਾਖੰਡ,ਮਹਾਂਰਾ
ਕਿ੍ਰਕਟ ਟੂਰਨਾਮੈਂਟ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਖਿਡਾਰੀਆਂ ਦੀ ਕੋਵਿਡ (ਆਰ ਟੀ-ਪੀਸੀਆਰ) ਜਾਂਚ ਵੀ ਕਰਵਾਈ ਗਈ ਹੈ। ਇਸਦੇ ਇਲਾਵਾ ਕੋਵਿਡ-19 ਦੇ ਸਬੰਧ ਵਿੱਚ ਸਰਕਾਰ ਦੁਆਰਾ ਜਾਰੀ ਕੀਤੇ ਗਏ ਸਾਰੇ ਹੀ ਦਿਸ਼ਾ ਨਿਰਦੇਸ਼ਾਂ ਦਾ ਉਚਿੱਤ ਰੂਪ ਵਿੱਚ ਪਾਲਣ ਕੀਤਾ ਜਾ ਰਿਹਾ ਹੈ।
ਇਸ ਕਿ੍ਰਕਟ ਟੂਰਨਾਮੈਂਟ ਦਾ ਆਰੰਭ ਬਾਬਾ ਹਰਦੇਵ ਸਿੰਘ ਜੀ ਦੁਆਰਾ ਬਾਬਾ ਗੁਰਬਚਨ ਸਿੰਘ ਜੀ ਦੀ ਯਾਦ ਵਿੱਚ ਕੀਤਾ ਗਿਆ ਸੀ। ਬਾਬਾ ਗੁਰਬਚਨ ਸਿੰਘ ਜੀ ਨੇ ਨੌਜਵਾਨਾਂ ਦੀ ਊਰਜਾ ਨੂੰ ਨਵੀਂ ਸੇਧ ਦੇਣ ਲਈ ਉਨਾਂ ਨੂੰ ਖੁਦ ਹੀ ਖੇਡਾਂ ਲਈ ਪ੍ਰੇਰਿਤ ਕੀਤਾ ਤਾਂ ਕਿ ਉਹਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇ ਕੇ ਦੇਸ਼ ਅਤੇ ਸਮਾਜ ਦਾ ਸੁੰਦਰ ਨਿਰਮਾਣ ਤੇ ਸਮੁੱਚਾ ਵਿਕਾਸ ਕੀਤਾ ਜਾ ਸਕੇ।
ਸਮਾਲਖਾ ਵਿੱਚ ਆਯੋਜਿਤ ਇਸ ਕਿ੍ਰਕਟ ਟੂਰਨਾਮੈਂਟ ਦੇ ਮੌਕੇ ਸੰਤ ਨਿਰੰਕਾਰੀ ਮੰਡਲ ਦੇ ਪਦ ਅਧਿਕਾਰੀ,ਕੇਂਦਰ ਯੋਜਨਾ ਤੇ ਸਲਾਹਕਾਰ ਬੋਰਡ ਦੇ ਮੈਂਬਰ ਅਤੇ ਕਾਰਜਕਾਰੀ ਕਮੇਟੀ ਦੇ ਵੀ ਮੈਂਬਰ ਸ਼ਾਮਲ ਹੋਏ। ਸਤਿਕਾਰਯੋਗ ਭਾਈਆ ਗੋਬਿੰਦ ਸਿੰਘ ਜੀ ਪ੍ਰਧਾਨ ਸੰਤ ਨਿਰੰਕਾਰੀ ਮੰਡਲ ਨੇ ਇਸ ਕਿ੍ਰਕਟ ਟੂਰਨਾਮੈਂਟ ਉਦਘਾਟਨ ਝੰਡਾ ਲਹਿਰਾ ਕੇ ਕੀਤਾ ਅਤੇ ਸਤਿਕਾਰਯੋਗ ਸੁਖਦੇਵ ਸਿੰਘ ਜੀ ਚੇਅਰਮੈਨ ਕੇਂਦਰ ਯੋਜਨਾ ਤੇ ਸਲਾਹਕਾਰ ਬੋਰਡ ਨੇ ਸ਼ਾਂਤੀ ਦੇ ਪ੍ਰਤੀਕ ਦੇ ਰੂਪ ਵਿੱਚ ਗੁਬਾਰੇ ਆਕਾਸ਼ ਵਿੱਚ ਛੱਡੇ।
ਖੇਡਾਂ ਤੋਂ ਸਾਨੂੰ ਅਨੇਕ ਪ੍ਰਕਾਰ ਦੀ ਸਿੱਖਿਆਵਾਂ ਮਿਲਦੀਆਂ ਹਨ ਅਤੇ ਇਹ ਸਾਨੂੰ ਜੀਵਣ ਜਿਉਣ ਦੀ ਜਾਂਚ ਵੀ ਸਿਖਾਉਂਦੀਆਂ ਹਨ। ਜਿਸ ਤਰਾਂ ਇੱਕ ਖਿਡਾਰੀ ਵਿੱਚ ਸੱਚੀ ਖੇਡ ਭਾਵਨਾ ਹੁੰਦੀ ਹੈ ਅਤੇ ਉਹ ਕੇਵਲ ਖੇਡ ਨੂੰ ਹੀ ਮਹੱਤਵ ਦਿੰਦਾ ਹੈ। ਉਹ ਖੁਦ ਖੇਡਾਂ ਵਿੱਚ ਆਪਣਾ ਉੱਤਮ ਪ੍ਰਦਰਸ਼ਨ ਕਰਦਾ ਹੈ। ਉਸਦੇ ਲਈ ਹਾਰ ਜਿੱਤ ਦਾ ਕੋਈ ਮੁੱਲ ਨਹੀਂ ਹੁੰਦਾ। ਉਹ ਨਿਮਰਤਾ ਨਾਲ ਆਪਣੀ ਅਸਫ਼ਲਤਾ ਨੂੰ ਸਵਿਕਾਰ ਕਰ ਲੈਂਦਾ ਹੈ। ਜਿੱਤਣ ਵਾਲੇ ਵਿੱਚ ਵੀ ਕਿਸੇ ਪ੍ਰਕਾਰ ਦੀ ਹੰਕਾਰ ਦੀ ਭਾਵਨਾ ਨਹੀਂ ਹੁੰਦੀ ਅਤੇ ਹਾਰਣ ਵਾਲੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਹੀਣ ਭਾਵਨਾ ਨਹੀਂ ਹੁੰਦੀ। ਇਹੀ ਇੱਕਜੁੱਟਤਾ ਦਾ ਅਦਭੁੱਤ ਰੂਪ, ਪ੍ਰੇਮ ਅਤੇ ਮਿਲਵਰਤਨ ਦੀ ਭਾਵਨਾ ਮਿਸ਼ਨ ਸਾਨੂੰ ਸਿਖਾਉਂਦਾ ਹੈ।
ਇਹਨਾਂ ਖੇਡਾਂ ਦਾ ਉਦੇਸ਼ ਇਕਾਗਰਤਾ ਅਤੇ ਇਕੱਠੇ ਰਹਿਣ ਦੀ ਭਾਵਨਾ ਨੂੰ ਵਧਾਉਣਾ ਅਤੇ ਸਰੀਰਕ ਤੇ ਮਾਨਸਿਕ ਰੂਪ ਵਿੱਚ ਨੌਜਵਾਨਾਂ ਨੂੰ ਤੰਦਰੁਸਤ ਬਣਾਉਣਾ ਹੈ। ਜਿਸ ਲਾਲ ਕਿ ਸਾਰੇ ਤੰਦਰੁਸਤ ਰਹਿਣ ਅਤੇ ਸੇਵਾ ਸਿਮਰਨ ਅਤੇ ਸਤਿਸੰਗ ਵਿੱਚ ਇਕਾਗਰ ਮਨ ਨਾਲ ਆਪਣਾ ਵਧੇਰੇ ਯੋਗਦਾਨ ਦੇ ਪਾਉਣ।ਇਹ ਮਿਸ਼ਨ ਦੀ ਕੋਸ਼ਿਸ਼ ਵੀ ਹੈ।
ਵਰਤਮਾਨ ਸਮੇਂ ਵਿੱਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਵੀ ਸਮੇਂ ਸਮੇਂ ਤੇ ਇੱਕ ਨਵੀਂ ਊਰਜਾ ਦੇ ਨਾਲ ਵੱਖ ਵੱਖ ਖੇਡਾਂ ਦਾ ਆਯੋਜਨ ਕਰਕੇ ਨੌਜਵਾਨਾਂ ਨੂੰ ਪ੍ਰੋਤਸਾਹਿਤ ਕਰ ਰਹੇ ਹਨ। ਜਿਸ ਵਿੱਚ ਨਿਰੰਕਾਰੀ ਯੂਥ ਸਿੰਪੋਜ਼ੀਅਮ (ਐਨ.ਵਾਈ.ਐਸ) ਅਤੇ ਨਿਰੰਕਾਰੀ ਸੇਵਾਦਲ ਸਿੰਪੋਜ਼ੀਅਮ (ਐਨ.ਐਸ.ਐਸ) ਵਰਗੇ ਪ੍ਰੋਗਰਾਮਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।ਉਹ ਸਦਾ ਹੀ ਸਰੀਰਕ ਕਸਰਤ ਅਤੇ ਖੇਡਾਂ ਦੇ ਪ੍ਰਤੀ ਉਤਸ਼ਾਹਿਤ ਕਰਨ ਤੇ ਜੋਰ ਦਿੰਦੇ ਆ ਰਹੇ ਹਨ।
ਨਿਰੰਕਾਰੀ ਪ੍ਰਦਰਸ਼ਨੀ ਵੀ ਇਸ ਕਿ੍ਰਕਟ ਟੂਰਨਾਮੈਂਟ ਦਾ ਇੱਕ ਮਹੱਤਵਪੂਰਨ ਅੰਗ ਹੈ, ਜੋ ਬਾਬਾ ਗੁਰਬਚਨ ਸਿੰਘ ਜੀ ਦੇ ਪ੍ਰੇਰਣਾਦਾਇਕ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਤੇ ਅਧਾਰਿਤ ਹੈ।
ਇਸ ਟੂਰਨਾਮੈਂਟ ਵਿੱਚ ਪ੍ਰਤੀਯੋਗੀਆਂ ਅਤੇ ਉਹਨਾਂ ਦੇ ਸਹਿਯੋਗੀਆਂ ਲਈ ਉਚਿੱਤ ਪ੍ਰਬੰਧ ਵਿਵਸਥਾ ਵੀ ਕੀਤੀ ਗਈ ਜਿਵੇਂ ਡਿਸਪੈਂਸਰੀ,ਫ਼ਿਜਿਓਥਰੈਪੀ, ਅਪਾਤਕਾਲੀਨ ਸਿਹਤ ਸੁਵਿਧਾ, ਖਾਣ ਪੀਣ, ਪਿਆਓ, ਸੁਰੱਖਿਆ ਅਤੇ ਪਾਰਕਿੰਗ ਆਦਿ।
ਇਹਨਾਂ ਖੇਡਾਂ ਦਾ ਮੁੱਖ ਉਦੇਸ਼ ਇਹੀ ਹੈ ਕਿ ਸਾਰੇ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਆਏ ਹੋਏ ਖਿਡਾਰੀਆਂ ਨੂੰ ਇਕੱਠੇ ਕਰਕੇ ਵਿਵਹਾਰਿਕ ਅਤੇ ਸਤਿਕਾਰਤ ਰੂਪ ਵਿੱਚ ਵਿਸ਼ਵ ਭਾਈਚਾਰੇ ਦੇ ਸੰਦੇਸ ਨੂੰ ਸੰਸਾਰ ਵਿੱਚ ਸਥਾਪਿਤ ਕੀਤਾ ਜਾ ਸਕੇ।