ਚੰਡੀਗੜ੍ਹ 18 ਸਤੰਬਰ (ਵਿਸ਼ਵ ਵਾਰਤਾ)-ਸਿੱਖ ਆਗੂ ਅਤੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਪਰਵਾਰ ਅਤੇ ਮਜੀਠੀਆ ਪਰਵਾਰ ਦੀ ਪੰਥ ਅਤੇ ਪੰਜਾਬ ਦਾ ਆਰਥਿਕ ਨੁਕਸਾਨ ਕਰਨ ਅਤੇ ਸਿੱਖ ਸਿਧਾਂਤਾਂ ਦਾ ਖਿਲਵਾੜ ਕਰਨ ਦੀ ਜਾਂਚ ਕਰਵਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕਰਦਿਆਂ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ 1957 ਵਿੱਚ ਕਾਂਗਰਸ ਦਾ ਵਿਧਾਇਕ ਬਣਿਆ 1962 ਵਿੱਚ ਕਾਂਗਰਸ ਛੱਡ ਅਕਾਲੀ ਦਲ ਵਿੱਚ ਸ਼ਾਮਲ ਹੋਇਆ,1970 ਵਿੱਚ ਕਾਂਗਰਸ ਦੀ ਮੱਦਦ ਨਾਲ ਸਰਕਾਰ ਚਲਾਈ 1971 ਵਿੱਚ ਇੰਦਰਾ ਗਾਂਧੀ ਨੇ ਪੌੜੀ ਖਿੱਚ ਕੇ ਮੂੰਹ ਭਾਰ ਸੁੱਟਿਆ,1984 ਵਿੱਚ ਕੱਟੜ ਕਾਂਗਰਸੀ ਕੈਰੋਂ ਪਰਵਾਰ ਵਿੱਚ ਲੜਕੀ ਵਿਆਹ ਦਿੱਤੀ ਜਦੋਂ ਸ਼ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਲਗਾ ਕੇ ਹੱਕੀ ਮੰਗਾਂ ਲਈ ਲੜਾਈ ਲੜ ਰਿਹਾ ਸੀ,1991 ਵਿੱਚ ਜਨਰਲ ਡਾਇਰ ਨੂੰ ਰੋਟੀਆਂ ਖਵਾਉਣ ਵਾਲ਼ੇ ਮਜੀਠੀਆ ਪਰਵਾਰ ਜੋ ਕਦੇ ਵੀ ਸਿੱਖਾਂ ਨਾਲ ਨਹੀਂ ਖੜ੍ਹਿਆ ਦੀ ਲੜਕੀ ਹਰਸਿਮਰਤ ਨਾਲ ਸੁਖਬੀਰ ਨੂੰ ਵਿਆਹ ਦਿੱਤਾ,ਸਾਰੀ ਅਕਾਲੀ ਲੀਡਰਸ਼ਿਪ ਦੀ ਮਰਜ਼ੀ ਦੇ ਖ਼ਿਲਾਫ਼ ਭਾਜਪਾ ਨਾਲ ਪਰਵਾਰ ਨੂੰ ਪ੍ਰਫੁੱਲਿਤ ਕਰਨ ਲਈ ਨਾਤਾ ਬਿਨਾਂ ਸ਼ਰਤ ਕਹਿਕੇ ਗੁਪਤ ਸਮਝੌਤਾ ਕੀਤਾ ਅਤੇ 24 ਸਾਲ ਭਾਜਪਾ ਤੋਂ ਨਿੱਜੀ ਫਾਇਦੇ ਲਏ ਪਹਿਲਾਂ ਸੁਖਬੀਰ ਨੂੰ ਬਾਅਦ ਵਿੱਚ ਹਰਸਿਮਰਤ ਨੂੰ ਮੰਤਰੀ ਬਣਵਾਇਆ।ਬਾਦਲ ਨੇ 2008 ਵਿੱਚ ਸਤਿਕਾਰਯੋਗ ਬੁੱਧੀ-ਜੀਵੀ ਅਤੇ ਵਿਸ਼ਵ ਪ੍ਰਸਿੱਧ ਅਰਥ-ਸ਼ਾਸ਼ਤਰੀ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਵਿੱਚ ਭਾਜਪਾ ਦਾ ਸਾਥ ਦਿੱਤਾ ।ਪੰਜਾਬ ਅੰਦਰ ਅਤੇ ਕੇਂਦਰ ਸਰਕਾਰ ‘ਚ ਤਾਕਤ ਵਿੱਚ ਰਹਿੰਦਿਆਂ ਕਦੇ ਵੀ ਸਿੱਖਾਂ ਅਤੇ ਪੰਜਾਬੀਆਂ ਦੀ ਸਾਰ ਨਹੀਂ ਲਈ ਜਦੋਂ ਕਿ ਸਿੱਖ ਕੌਮ ਨਾਲ਼ ਖਵਾਉਂਦੇ ਕਰਕੇ ਹਮਾਇਤ ਲੈ ਕੇ ਵਜ਼ੀਰੀਆਂ ਹਾਸਲ ਕੀਤੀਆਂ ਹੋਰ ਤਾਂ ਹੋਰ ਬਦਨਾਮ ਪੁਲਿਸ ਅਫਸਰ ਸੁਮੇਧ ਸੈਣੀ ਨੂੰ DGP ਲਗਾਇਆ ਜਿਸ ਨੇ ਸੈਂਕੜੇ ਸਿੱਖ ਮਾਰੇ ਸਨ , ਸਿੱਖਾਂ ਦੇ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਿਰਸਾ ਸਾਧ ਨੂੰ ਖੁਸ਼ ਕਰਨ ਲਈ ਕਰਵਾਈ ਇਹ ਅਸਲ ਇਤਿਹਾਸ ਅਖੌਤੀ ਸਿੱਖ ਹਮਦਰਦ ਪ੍ਰਕਾਸ਼ ਸਿੰਘ ਬਾਦਲ ,ਸੁਖਬੀਰ,ਹਰਸਿਮਰਤ ਅਤੇ ਬਿਕਰਮ ਮਜੀਠੀਆ ਦੀਆਂ ਕੁਰਬਾਨੀਆਂ ਦਾ ਹੈ ਝੂਠ ਅਤੇ ਫ਼ਰੇਬ ਨਾਲ਼ ਸਿੱਖਾਂ ਨੂੰ ਅਤੇ ਕਿਸਾਨਾਂ ਨੂੰ ਗੁੰਮਰਾਹ ਕਰਦਾ ਰਿਹਾ ਬਾਦਲ ਅਤੇ ਉਸ ਦੇ ਪਰਵਾਰ ਸ੍ਰੀ ਅਕਾਲ ਤਖਤ ਸਾਹਿਬ ਬਾਦਲ ਪਰਵਾਰ ਨੂੰ ਤਲਬ ਕਰਨ ਅਤੇ ਸਿੱਖ ਕੌਮ ਨਾਲ਼ ਧੋਖਾ ਕਰਨ ਦੇ ਦੋਸ਼ਾਂ ਦੀ ਜਾਂਚ ਕਰਾਉਣ ਲਈ ਸਿੱਖ ਬੁੱਧੀ-ਜੀਵੀਆਂ ਦੀ ਕਮੇਟੀ ਗਠਿਤ ਕਰਕੇ ਪ੍ਰਕਾਸ਼ ਸਿੰਘ ਬਾਦਲ ਦੇ 1957 ਤੋਂ ਅੱਜ ਤੱਕ ਸਿਆਸੀ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਕਰਵਾਏ ਗਲਤ ਫ਼ੈਸਲਿਆਂ ਦੀ ਜਾਂਚ ਕਰਵਾਉਣ ਦੀ ਬੇਨਤੀ ਪ੍ਰਵਾਨ ਕਰਨ ਤਾਂ ਜੋ ਭਵਿੱਖ ਵਿੱਚ ਕੋਈ ਸਿੱਖ ਆਗੂ ਸਿੱਖ ਕੌਮ ਅਤੇ ਸਿੱਖ ਸਿਧਾਂਤਾਂ ਦਾ ਨੁਕਸਾਨ ਕਰਨ ਦੀ ਹਿੰਮਤ ਨਾ ਕਰ ਸਕੇ।
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...























