ਮਾਨਸਾ 20 ਸਤੰਬਰ ( ਵਿਸ਼ਵ ਵਾਰਤਾ)-ਮਾਨਸਾ ਜ਼ਿਲ੍ਹੇ ਦੇ ਪਿੰਡ ਅੱਕਾਂਵਾਲੀ ਦੇ ਜਿਹੜੇ ਬੁਜ਼ਰਗ ਕਿਸਾਨ ਪ੍ਰੀਤਮ ਸਿੰਘ ਨੇ
ਪਿੰਡ ਬਾਦਲ ਵਿੱਚ ਬਾਦਲਾਂ ਦੇ ਘਰ ਮੁਹਰੇ ਸਲਫਾਸ ਖਾਂਧੀ ਸੀ, ਉਸਦੀ ਮੌਤ ਹੋ ਜਾਣ
ਹੋ ਜਾਣ ਤੋਂ ਬਾਅਦ ਅੱਜ ਸ਼ਾਮੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਸ ਨੂੰ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ, ਰਿਸ਼ਤੇਦਾਰਾਂ,ਸਕੇ ਸਬੰਧੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਵਿਦਾ ਕੀਤਾ । ਉਹ ਕਿਸਾਨ ਜਥੇਬੰਦੀ ਦੇ ਹਰ ਸੰਘਰਸ਼ ਵਿਚ ਮੋਹਰੀ ਹੋਕੇ ਭਾਗ ਲੈਂਦਾ ਸੀ ਅਤੇ ਖੇਤੀ ਆਰਡੀਨੈਂਸਾਂ ਵਿਰੁੱਧ ਬਾਦਲਾਂ ਦੇ ਘਰ ਮੁਹਰੇ ਦਿੱਤੇ ਧਰਨੇ ਦੌਰਾਨ ਸਲਫ਼ਾਸ ਖ ਗਿਆ ਸੀ ਅਤੇ ਮਗਰੋਂ ਉਸ ਦੀ ਬਠਿੰਡਾ ਵਿਖੇ ਮੌਤ ਹੋ ਗਈ ਸੀ।
ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਅਤੇ ਪੰਜਾਬ ਸਰਕਾਰ ਵਿਚਕਾਰ ਬੀਤੀ ਕਲ੍ਹ ਬਠਿੰਡਾ ਵਿਖੇ ਸਮਝੌਤਾ ਹੋ ਜਾਣ ਤੋਂ ਬਾਅਦ ਉਸਦਾ ਸਸਕਾਰ ਕਰਨ ਦਾ ਫੈਸਲਾ ਲਿਆ ਗਿਆ ਸੀ।
ਜਥੇਬੰਦੀ ਦੀ ਮਾਨਸਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ
ਮ੍ਰਿਤਕ ਕਿਸਾਨ ਪ੍ਰੀਤਮ ਸਿੰਘ ਪੁੱਤਰ ਬਚਨ ਸਿੰਘ ਦੇ ਪਰਿਵਾਰ ਸਿਰ ਚੜ੍ਹਿਆ
15-17 ਲੱਖ ਰੁਪਏ ਦਾ ਸਾਰਾ ਸਰਕਾਰੀ ਅਤੇ ਪ੍ਰਾਈਵੇਟ ਕਰਜ਼ਾ ਮੁਆਫ਼ ਕਰਨ ਦਾ ਸਰਕਾਰ
ਵੱਲੋਂ ਜਥੇਬੰਦਕ ਆਗੂਆਂ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਭਰੋਸਾ ਦਿੱਤਾ ਗਿਆ ,
ਅਤੇ 3 ਲੱਖ ਰੁਪਏ ਦੀ ਐਕਸ ਗ੍ਰੇਸੀਆ ਗ੍ਰਾਂਟ ਦਾ ਚੈਕ ਜਥੇਬੰਦੀ ਨੂੰ ਸੌਂਪਿਆ ਗਿਆ,
ਜਦੋਂ ਕਿ ਪਰਿਵਾਰ ਦੇ ਇੱਕ ਵਿਅਕਤੀ ਨੂੰ ਸਰਕਾਰੀ ਨੌਕਰੀ ਦੇਣ ਸਬੰਧੀ ਬਕਾਇਦਾ ਪੱਤਰ
ਜਾਰੀ ਕੀਤਾ ਗਿਆ ਹੈ।
ਉਸ ਦੇ ਸੰਸਕਾਰ ਸਮੇਂ ਜਥੇਬੰਦੀ ਨੇ ਕਿਸਾਨਾਂ-ਮਜਦੂਰਾਂ ਨੂੰ ਸੱਦਾ ਦਿੱਤਾ ਕਿ ਉਹ ਖੁਦਕੁਸ਼ੀਆਂ ਦਾ ਰਾਹ ਤਿਆਗਕੇ ਸਰਕਾਰਾਂ ਵਿਰੁੱਧ ਸੰਘਰਸ਼ ਦੇ ਮੈਦਾਨ ਵਿੱਚ ਕੁੱਦਣ। ਜਥੇਬੰਦਕ ਆਗੂਆਂ ਜੋਗਿੰਦਰ ਸਿੰਘ ਦਿਆਲਪੁਰਾ, ਜਰਨੈਲ ਸਿੰਘ ਟਾਹਲੀਆਂ,ਲੀਲਾ ਸਿੰਘ ਅੱਕਾਵਾਲੀ ਨੇ ਦੱਸਿਆ ਕਿ ਹੁਣ ਹਕੂਮਤ ਵਿਰੁੱਧ ਸੰਘਰਸ਼ ਦਾ ਸਮਾਂ ਹੈ ਨਾ ਕਿ ਢੇਰੀ ਢਾਹ ਕੇ ਬੈਠਣ ਦਾ।
ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਜਿਸ ਤਰ੍ਹਾਂ ਲੋਕਾਂ ਦੀ ਸ਼ਮੂਲੀਅਤ ਖੇਤੀ ਆਰਡੀਨੈਂਸਾਂ ਵਿਰੁੱਧ ਹੋਣ ਲੱਗੀ ਹੈ,ਉਸ ਜਾਪਦਾ ਹੈ ਕਿ ਛੇਤੀ ਹੀ ਮੋਦੀ ਸਰਕਾਰ ਨੂੰ ਗੋਡਿਆਂ ਪਰਨੇ ਕਰ ਲਿਆ ਜਾਵੇਗਾ।