ਚੰਡੀਗੜ੍ਹ 27 ਸਤੰਬਰ ( ਵਿਸ਼ਵ ਵਾਰਤਾ)-ਜ਼ਜ਼ਬਾਤੀ ਸਿੱਖ ਆਗੂ ਅਤੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਜੋ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਵੀ ਹਨ ਨੇ ਪ੍ਰੈੱਸ ਬਿਆਨ ਰਾਹੀਂ ਬਾਦਲਾਂ ਅਤੇ ਭਾਜਪਾ ਦੇ ਗੱਠਜੋੜ ਟੁੱਟਣ ‘ਤੇ ਪੰਜਾਬ ਦੀ ਭੋਲ਼ੀ ਜਨਤਾ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਆਖਿਆ ਕਿ ਬਾਦਲਾਂ ਅਤੇ ਭਾਜਪਾ ਦਾ ਗੱਠਜੋੜ 1 ਦਸੰਬਰ 1996 ਨੂੰ ਲੁਧਿਆਣਾ ਵਿਖੇ ਇੱਕ ਵੱਡੀ ਸਾਂਝੀ ਰਾਜਨੀਤਿਕ ਰੈਲੀ ਵਿੱਚ ਕੀਤਾ ਗਿਆ ਸੀ ਉਸ ਤੋਂ ਪਹਿਲਾਂ ਅਟੱਲ ਬਿਹਾਰੀ ਬਾਜਪਾਈ ਦੀ 1996 ਦੀ ਮਹਿਜ਼ 13 ਦਿਨ ਚੱਲਣ ਵਾਲ਼ੀ ਕੇਂਦਰੀ ਸਰਕਾਰ ਬਣਨ ਸਮੇਂ ਸਰਦਾਰ ਰਵੀ ਇੰਦਰ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਜੋ ਸ਼ਰੋਮਣੀ ਅਕਾਲੀ ਦਲ ਵਿੱਚ ਸਨ ਅਤੇ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਸਨ ਦੋਵਾਂ ਨੇ ਬਿਨਾਂ ਸ਼ਰਤ ਹਮਾਇਤ ਨਾ ਦੇਣ ਦੀ ਵਕਾਲਤ ਕੀਤੀ ਸੀ ਪਰ ਪ੍ਰਕਾਸ਼ ਸਿੰਘ ਬਾਦਲ ਜੋ ਉਸ ਵਕਤ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ ਨੇ ਦੋਵੇਂ ਨੇਤਾਵਾਂ ਦੀ ਗੱਲ ਨਹੀਂ ਮੰਨੀ ਉਸ ਤੋਂ ਬਾਅਦ 11 ਫ਼ਰਵਰੀ 1997 ਨੂੰ ਪੰਜਾਬ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਬਣੀ ਉਸ ਤੋਂ ਬਾਅਦ ਬਾਦਲ ਪਰਵਾਰ ਨੇ ਸ਼ਰੋਮਣੀ ਅਕਾਲੀ ਦਲ ਆਪਣੇ ਪਰਿਵਾਰ ਦੀ ਕੰਪਨੀ ਬਣਾ ਵਾਂਗ ਚਲਾਉਣਾ ਸ਼ੁਰੂ ਕਰ ਦਿੱਤਾ। ਪੰਜਾਬ ਅੰਦਰ ਇਸ ਗੱਠਜੋੜ ਦੀਆਂ 2017 ਮਾਰਚ ਤੱਕ ਤਿੰਨ ਸਰਕਾਰਾਂ ਰਹੀਆਂ ਪਰ ਦੋਵੇਂ ਸਵਾਰਥੀ ਧਿਰਾਂ ਬਾਦਲ ਦਲ ਅਤੇ ਭਾਜਪਾ ਨੇ ਜਨਸੰਘ ਦੀਆਂ ਬਣਾਈਆਂ ਨੀਤੀਆਂ ਮੁਤਾਬਕ ਚਲਾਇਆ ਸਿੱਖਾਂ ਨੂੰ ਨੀਵਾਂ ਦਿਖਾਇਆ ਅਤੇ ਪੰਜਾਬੀਆਂ ਨਾਲ ਗੁਲਾਮਾਂ ਵਰਗਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ । ਬਡਹੇੜੀ ਨੇ ਆਖਿਆ ਕਿ 23 ਸਾਲ 10 ਮਹੀਨੇ 26 ਦਿਨ ਦੋਵੇਂ ਰਲ਼ ਕੇ ਮੂਰਖ ਬਣਾਉਂਦੇ ਰਹੇ ਹਨ ਹੁਣ ਪੰਜਾਬੀਆਂ ਖ਼ਾਸ ਕਰ ਸਿੱਖ ਭਾਈਚਾਰੇ ਨੂੰ ਦੋਵੇਂ ਧਿਰਾਂ ਬਾਦਲ ਦਲ ਅਤੇ ਭਾਜਪਾ ਤੋਂ ਸੁਚੇਤ ਰਹਿਣ ਦੀ ਲੋੜ ਹੈ ਦੋਵੇਂ ਵੱਖ-ਵੱਖ ਪਲੇਟਫਾਰਮਾਂ ਤੋਂ ਆਪਣੇ ਰਾਜਸੀ ਅਤੇ ਨਿੱਜੀ ਹਿੱਤਾਂ ਲਈ ਮੂਰਖ ਬਣਾਉਣ ਦੀ ਕੋਸ਼ਿਸ਼ ਕਰਨਗੇ ਪਰ ਦੂਰਅੰਦੇਸ਼ੀ ਵਰਤਣ ਦੀ ਲੋੜ ਹੈ ਇਹ ਸੋਚਣ ਦੀ ਲੋੜ ਹੈ ਜਿਹੜੀਆਂ ਧਿਰਾਂ ਲੰਬਾ ਸਮਾਂ ਪੰਜਾਬੀਆਂ ਦੀਆਂ ਵੋਟਾਂ ਲੈ ਕੇ ਪੰਜਾਬ ਅਤੇ ਕੇਂਦਰ ਵਿੱਚ ਰਾਜ-ਸੱਤਾ ‘ਤੇ ਕਾਬਜ਼ ਹੋਣ ਦੇ ਬਾਵਜ਼ੂਦ ਕੁੱਝ ਨਹੀਂ ਸਵਾਰ ਸਕੇ ਉਹਨਾਂ ਨੂੰ ਹੋਰ ਪਰਖਣ ਦੀ ਲੋੜ ਨਹੀਂ ਨਾ ਹੀ ਇਹਨਾਂ ਦਾ ਸਾਥ ਦੇਣ ਦੀ ਲੋੜ ਹੈ ਇਹਨਾਂ ਦੋਵੇਂ ਧਿਰਾਂ ਨਾਲ਼ੋਂ ਕਾਂਗਰਸ ਕਈ ਗੁਣਾ ਚੰਗੀ ਸਾਬਤ ਹੋਈ ਜਿਸ ਨੇ ਕਿਸਾਨ ਹਿੱਤਾਂ ਲਈ ਡਟ ਕੇ ਸਾਥ ਦਿੱਤਾ ਹੈ।
🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷
🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷 🌹 🌹🌹 🌹🌹 🌹 ਹਾਰ ਉਦੋਂ ਨਹੀਂ ਹੁੰਦੀ ਜਦੋਂ...






















