ਸਿਰਫ 2 ਘੰਟੇ ਵਿਚ ਹੀ 70 ਹਜ਼ਾਰ ਸੰਗਤਾਂ ਵੱਲੋਂ ਪ੍ਰੋਗਰਾਮ ਸੋਸਲ ਮੀਡੀਆ ਦੇ ਵੱਖ ਵੱਖ ਹਿੱਸਿਆਂ ਤੇ ਦੇਖਿਆ ਗਿਆ
ਚੰਡੀਗੜ੍ਹ,7 ਸਤੰਬਰ (ਵਿਸ਼ਵ ਵਾਰਤਾ)- ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾ ਵਿਚ ਪੰਜਾਬ ਤੇ ਚੰਡੀਗੜ੍ਹ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੇਨਿਵਾਲ ਜੀ ਤੇ ਸ੍ਰੀ ਵਿਪੁਲ ਕੁਮਾਰ ਜੀ ਦੀ ਅਗਵਾਈ ਵਿੱਚ ਅਤੇ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਦੀ ਪ੍ਰਧਾਨਗੀ ਵਿੱਚ ਸਮੁੱਚੀ ਪੰਜਾਬ ਬਸਪਾ ਲੀਡਰਸ਼ਿਪ ਵੱਲੋਂ ਸਮੁੱਚੇ ਮਜ਼੍ਹਬੀ ਸਿੱਖ/ਵਾਲਮੀਕਿ ਭਾਈਚਾਰੇ ਤੇ ਸਿੱਖ ਜਗਤ ਨੂੰ ਵਿਸ਼ਾਲ ਵੈੱਬੀਨਾਰ ਰਾਹੀਂ ਲੱਖ ਲੱਖ ਵਧਾਈ ਦਿੱਤੀ। ਇਸ ਵਿਸ਼ਾਲ ਵੇਬਿਨਾਰ ਮੀਟਿੰਗ ‘ਚ ਪੰਥਕ ਬੁੱਧੀਜੀਵੀ ਤੇ ਬਹੁਜਨ ਸਮਾਜ ਪਾਰਟੀ ਦੇ ਮਜ਼੍ਹਬੀ ਸਿੱਖ ਸਮਾਜ ਦੇ ਆਗੂ ਸ਼ਾਮਿਲ ਹੋਏ ਤੇ ਮੀਟਿੰਗ ਦੀ ਪ੍ਰਧਾਨਗੀ ਸ ਜਸਵੀਰ ਸਿੰਘ ਗੜ੍ਹੀ ਜੀ ਨੇ ਕੀਤੀ, ਜਿਹਨਾਂ ਨੇ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਤੇ ਪੰਜਾਬ ਵਾਸੀਆਂ ਨੂੰ ਦੱਸਿਆ। ਸ਼ਾਮਿਲ ਹੋਏ ਬੁੱਧੀਜੀਵੀ ਤੇ ਬੁਲਾਰੇ ਸੂਚੀ ਵਿਚ ਦਰਸ਼ਨ ਸਿੰਘ ਜੀ (ਰੰਗਰੇਟੇ ਗੁਰੂ ਕੇ ਬੇਟੇ ਦਸ਼ਮੇਸ਼ ਤਰਨਾ ਦਲ ਦੇ ਮੁਖੀ ), ਪ੍ਰੋਫੈਸਰ ਰਾਜ ਕੁਮਾਰ ਹੰਸ PhD ਅੰਮ੍ਰਿਤਸਰ (MS ਯੂਨੀਵਰਸਿਟੀ, ਬੜੌਦਾ), ਭਾਈ ਜਸਵੀਰ ਸਿੰਘ ਖਾਲਸਾ ਕੀਰਤਨੀਏ (ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਭਰਾ), ਸ਼੍ਰੀ ਵਿਕਰਮ ਸਿੰਘ ਸੋਢੀ ਸ਼੍ਰੀ ਅਨੰਦਪੁਰ ਸਾਹਿਬ (ਸੋਢੀ ਕੁੱਲ ਦੇ ਗੁਰੂ ਵੰਸ਼ ਵਿਚੋਂ), ਸ. ਲਾਲ ਸਿੰਘ ਸੁਲਹਾਣੀ ਫਿਰੋਜ਼ਪੁਰ, ਡਾਕਟਰ ਨਛੱਤਰ ਪਾਲ ਨਵਾਂਸਹਿਰ, ਸ. ਸਵਿੰਦਰ ਸਿੰਘ ਛੱਜਲਵੱਡੀ ਬਾਬਾ ਬਕਾਲਾ, ਸ. ਮਨਜੀਤ ਸਿੰਘ ਅਟਵਾਲ ਅੰਮ੍ਰਿਤਸਰ, ਸ਼੍ਰੀ ਰੋਹਿਤ ਖੋਖਰ, ਅੰਮ੍ਰਿਤਸਰ, ਸ. ਸੁਖਦੇਵ ਸਿੰਘ ਸ਼ੀਰਾ ਜ਼ੀਰਾ (ਫਿਰੋਜ਼ਪੁਰ) ਆਦਿ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਸ ਜਸਵੀਰ ਸਿੰਘ ਗੜ੍ਹੀ ਜੀ ਨੇ ਦੱਸਿਆ ਕਿ ਜਿਹੜੇ ਕਹਿੰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਕਿ ਨੀਚਾ ਅੰਦਰ ਨੀਚ ਜਾਤ ਨੀਚਾ ਹੂ ਅਤਿ ਨੀਚ, ਤੋਹੀ ਮੋਹਿ ਮੋਹਿ ਤੋਹੀ ਅੰਤਰ ਕੈਸਾ, ਅਵੱਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ, ਆਦਿ ਉਹ ਸਭ ਲੋਕ, ਪੰਥ ਦੇ ਨਕਲੀ ਠੇਕੇਦਾਰ ਅਤੇ ਸਿੱਖ ਜਗਤ ਦੀਆਂ ਸਥਾਪਿਤ ਸੰਸਥਾਵਾਂ ਆਦਿ ਭਾਈ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਮੂੰਹ ਬੰਦ ਕਰਕੇ ਬੈਠੀਆਂ ਹਨ ਅਤੇ ਜਿਹੜੇ ਢੋਂਗ ਕਰਦੇ ਆ ਕਿ ਅਸੀਂ ਜਾਤ-ਪਾਤ ਨੂੰ ਨਹੀਂ ਮੰਨਦੇ, ਸਿੱਖ ਪੰਥ ਦੀਆ ਸਿਰਮੌਰ ਜਥੇਬੰਦੀਆਂ ਚਾਹੇ ਉਹ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਫਿਰ ਪੰਥ ਦੇ ਨਾਮ ਤੇ ਵੋਟਾਂ ਲੈਣ ਵਾਲਾ ਸ਼ਿਰੋਮਣੀ ਅਕਾਲੀ ਦੱਲ ਉਹਨਾਂ ਕੋਲੋ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣਾ ਤਾਂ ਦੂਰ ਦੀ ਗੱਲ ਹੈ ਉਹਨਾਂ ਨੇ ਤਾਂ ਵਧਾਈ ਤੱਕ ਨਹੀਂ ਦਿੱਤੀ। ਸੂਬਾ ਪ੍ਰਧਾਨ ਨੇ ਦੱਸਿਆ ਕਿ ਕਿਸੇ ਸਮੇਂ ਪੰਜਾਬ ਦੀ ਧਰਤੀ ਤੇ ਸਾਹਿਬ ਕਾਂਸ਼ੀ ਰਾਮ ਜੀ ਨੇ ਕਿਹਾ ਸੀ ਸਾਡਾ ਚੌਣ ਮੈਨੀਫੈਸਟੋ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਅਤੇ ਸਾਹਿਬ ਕਾਂਸ਼ੀ ਰਾਮ ਦੇ ਦੱਸੇ ਅੰਦੋਲਨ ਅਸੀਂ ਕੀਤੀ ਭੁੱਲ ਨਾ ਜਾਈਏ ਮਹਾਪੁਰਸ਼ਾ ਦੀ ਕੁਰਬਾਨੀ ਨੂੰ ਤਹਿਤ ਬਸਪਾ ਪੰਜਾਬ ਨੇ ਇਹ ਵਿਸ਼ਾਲ ਉਪਰਾਲਾ ਕੀਤਾ ਹੈ। ਸਿੱਖੀ ਵਿੱਚ ਧਰੂਵ ਤਾਰੇ ਵਾਂਗ ਚਮਕਣ ਵਾਲੇ ਬਾਬਾ ਜੀਵਨ ਸਿੰਘ ਜੋ 1675 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਚੁੱਕਕੇ ਲੈਕੇ ਆਏ। ਗੁਰੂ ਸਾਹਿਬ ਨੇ ‘ਰੰਗਰੇਟੇ ਗੁਰੂ ਕੇ ਬੇਟੇ’ ਦੇ ਖਿਤਾਬ ਵਜੋਂ ਸਨਮਾਨਿਤ ਕੀਤਾ। ਇੰਨਾ ਕੁੱਝ ਹੋਣ ਦੇ ਬਾਵਜੂਦ ਵੀ ਪੰਜਾਬ ‘ਚ ਅੱਜ ਵੀ ਮਜ਼੍ਹਬੀ/ਵਾਲਮੀਕਿ ਭਾਈਚਾਰੇ ਲਈ ਮਾਣ-ਸਨਮਾਨ ਕਿਤੇ ਨਜ਼ਰ ਨਹੀਂ ਆਉਂਦਾ। ਵਿਦਿਅਕ, ਨੌਕਰੀ ਰੁਜਗਾਰ ਅਤੇ ਰਾਜਨੀਤਿਕ ਖੇਤਰ ਵਿਚ ਅਸੀਂ ਦੇਖ ਰਹੇ ਹਨ ਕਿ ਵਾਲਮੀਕਿ ਮਜ੍ਹਬੀ ਸਿੱਖ ਸਮਾਜ ਬੁਰੀ ਤਰ੍ਹਾਂ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਪਛਾੜਕੇ ਰੱਖਿਆ ਹੋਇਆ ਹੈ।
ਸੂਬਾ ਪ੍ਰਧਾਨ ਨੇ ਦੱਸਿਆ ਕਿ ਗੁਰਬਾਣੀ ਤੇ ਕਬਜਾ ਕਰਕੇ ਬੈਠੇ ਪੰਥ ਦੇ ਨਕਲੀ ਜਾਤੀਵਾਦੀ ਠੇਕੇਦਾਰਾਂ ਨੇ ਸਿੱਖ ਸੰਸਥਾ ਐਸ ਜੀ ਪੀ ਸੀ ਦੇ 1100 ਕਰੋੜ ਦਾ ਬਜ਼ਟ ਉਪਰ ਕਬਜਾ ਰੱਖਿਆ ਹੋਵੇ ਪ੍ਰੰਤੂ ਗੁਰੂ ਦੇ ਗਰੀਬ ਸਿੱਖਾਂ ਨੂੰ ਅਨਪੜ ਰੱਖਿਆ ਜਾਵੇ, ਲਾਹਨਤ ਤੋਂ ਘਟ ਨਹੀ ਹੈ, ਦਸਮੇਸ਼ ਪਿਤਾ ਦੀ ਸੋਚ ਦੀ ਪਾਤਸਾਹੀ ਦੇਣੀ ਤਾਂ ਦੂਰ ਦੀ ਗੱਲ ਹੈ। ਗਰੀਬ ਦਲਿਤ ਸਮਾਜ ਵਿੱਚੋ ਹੋਏ ਗੁਰੂ/ਮਹਾਪੁਰਸ਼ ਇਹਨਾਂ ਜਾਤੀਵਾਦੀ ਸਿੱਖਾਂ ਨੇ ਰਗੜਕੇ ਰੱਖ ਦਿੱਤੇ। ਇਹਨਾਂ ਮਹਾਂਪੁਰਸ਼ਾਂ ਦੀ ਆਵਾਜ਼ ਬੁਲੰਦ ਕਰਨ ਲਈ ਬਾਬਾ ਸਾਹਿਬ ਅੰਬੇਡਕਰ ਜੀ ਤੋਂ ਬਾਅਦ ਪੰਜਾਬ ਦੀ ਧਰਤੀ ਤੋਂ ਸਾਹਿਬ ਕਾਂਸ਼ੀਰਾਮ ਖੜੇ ਹੋਏ ਜਿਹਨਾਂ ਨੇ 2001 ਵਿਚ ਅੰਦੋਲਨ ਦਿੱਤਾ ਸੀ ਕਿ ‘ਸ਼ੀਰੀ ਪ੍ਰਥਾ ਬੰਦ ਕਰੋ, ਪਾਤਸ਼ਾਹੀਆਂ ਦਾ ਪ੍ਰਬੰਧ ਕਰੋ’ । ਪੰਜਾਬ ਵਿੱਚ ਦਲਿਤਾਂ ਦੀ ਆਬਾਦੀ 34% ਹੋਵੇ ਤੇ ਮਾਣ-ਸਨਮਾਨ ਕਿਤੇ ਮਿਲਦਾ ਨਾ ਹੋਵੇ। ਕਾਂਗਰਸ/ਅਕਾਲੀਆਂ ਨੇ ਦੋਨਾਂ ਬਰਾਦਰੀਆਂ ਵਿਚੋਂ ਭਵਿਸ਼ਨ ਖੜੇ ਕਰ ਦਿੱਤੇ ਜਿਹੜੇ ਦਲਿਤਾਂ ਦੀਆ ਵੱਖ ਵੱਖ ਜਾਤੀਆਂ ਵਿੱਚ ਇਹ ਜਹਿਰ ਬਰਿਆ ਭਾਸ਼ਣ ਕਰਦੇ ਹਨ ਕਿ ਹੱਕ ‘ਰਵਿਦਾਸੀਏ’ ਖਾ ਗਏ ਜਾਂ ਹੱਕ ‘ਮਜ਼੍ਹਬੀ/ਵਾਲਮੀਕਿ ਖਾ ਗਏ। ਜਦੋਂਕਿ ਹੱਕ ਹਕੂਕ ਦੇਣਾ ਸਰਕਾਰ ਦੇ ਹੱਥ ਹੁੰਦਾ ਹੈ। ਪੰਜਾਬ ਦੀ ਸਰਕਾਰ ਕਾਂਗਰਸ ਅਤੇ ਅਕਾਲੀਆਂ ਭਾਜਪਾ ਪਾਰਟੀ ਕੋਲ ਰਹੀ ਹੈ, ਦਲਿਤ ਸਮਾਜ ਦੇ ਹੱਕਾਂ ਨੂੰ ਇਕ ਦੂਜੀ ਜਾਤੀ ਨੇ ਨਹੀਂ ਖਾਧਾ, ਸਗੋਂ ਰਾਜ ਕਰਦੀਆਂ ਪਾਰਟੀਆਂ ਨੇ ਖਾਧਾ ਹੈ। ਇਹਨਾਂ ਕਾਂਗਰਸ ਅਕਾਲੀਆਂ ਭਾਜਪਾ ਦੀਆਂ ਪਾਰਟੀਆਂ ਦੇ ਭਿਵਿਸ਼ਨਾ ਦੇ ਗਲਤ ਪਰਚਾਰ ਤੋਂ ਸਮੂਹ ਜਾਤੀਆਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਅਤੇ ਆਪਸੀ ਰਾਜਨੀਤਿਕ ਭਾਈਚਾਰਾ ਵਧਾਉਣ ਲਈ ਕਿਹਾ ਗਿਆ। ਓਹਨਾ ਦੱਸਿਆ ਕਿ ਅਕਾਲੀ ਦਲ ਨੇ ਸਾਰੀਆਂ ਪੰਥਕ ਕਮੇਟੀਆਂ ਤੇ ਕਬਜ਼ਾ ਕਰਕੇ ਇਹਨਾਂ ਗਰੀਬ ਸਿੱਖਾਂ ਨੂੰ ਰਗੜਕੇ ਰੱਖ ਦਿੱਤਾ, ਮਾਣ-ਸਨਮਾਨ ਕਿਤੇ ਨਹੀਂ ਮਿਲਿਆ। ਦਲਿਤਾਂ ਦੀ ਪੜ੍ਹਾਈ ਖਤਮ ਕਰ ਦਿੱਤੀ ਤੇ ਦਲਿਤਾਂ ਦੇ ਹਿੱਸੇ ਦੀਆਂ ਨੌਕਰੀਆਂ ਖਤਮ ਕਰ ਦਿੱਤੀਆਂ। ਹੁਣ ਰਾਜ ਲੈਣ ਲਈ ਦਲਿਤਾਂ ਨੂੰ ਆਪਸ ‘ਚ ਭਾਈਚਾਰਾ ਵਧਾਉਣਾ ਪਵੇਗਾ। ਕੋਈ ਕਿਸੇ ਕੋ ਰਾਜ ਨ ਦੇਹ ਹੈ ਜੋ ਲੇਹ ਹੈ ਨਿਜ ਬਲ ਸੇ ਲੇਹ ਹੈ ਫਾਰਮੂਲੇ ਤਹਿਤ ਭਾਈਚਾਰਾ ਕਾਇਮ ਕਰਕੇ ਬਲ ਪੈਦਾ ਕਰਨਾ ਪੈਣਾ ਹੈ। ਬਸਪਾ ਹਰ ਜਾਤੀ ਹਰ ਧਰਮ ਦੇ ਲੋਕਾਂ ਵਿਚਕਾਰ ਭਾਈਚਾਰਾ ਕਾਇਮ ਕਰੇਗੀ। ਪੂਰੇ ਪੰਜਾਬ ਤੋਂ ਅਜਿਹੀਆਂ ਖਬਰਾਂ ਹਨ ਕਿ ਭਾਈ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਪਿੰਡਾ, ਮੋਹਲਿਆ, ਗੁਰੂ ਘਰਾਂ ਅਤੇ ਵਿਦੇਸ਼ਾਂ ਵਿਚ ਵਸਦੇ ਬਹੁਜਨ ਸਮਾਜ ਪਾਰਟੀ ਦੇ ਸਮਰਥਕਾਂ ਵੱਲੋਂ ਛੋਟੇ ਛੋਟੇ ਇਕੱਠ ਕਰਕੇ ਪ੍ਰੋਗਾਰਮ ਨੂੰ ਲਾਈਵ ਦੇਖਿਆ ਗਿਆ।
ਮੀਟਿੰਗ ਦੇ ਪ੍ਰਬੰਧ ਵਿਚ ਇੰਜੀਨੀਅਰ ਕੁਲਦੀਪ ਸਿੰਘ ਕੈਨੇਡਾ, ਇੰਜੀਨੀਅਰ ਹਰਜਿੰਦਰ ਸਿੰਘ ਅਮਰੀਕਾ, ਰਾਜਿੰਦਰ ਕਲੇਰ ਆਸਟ੍ਰੇਲੀਆ, ਭੈਣ ਕਮਲੇਸ਼ ਅਹੀਰ, ਅਮਰ ਦਰੋਚ ਅਮਰੀਕਾ ਆਦਿ ਸਾਥੀਆਂ ਨੇ ਭੂਮਿਕਾ ਨਿਭਾਈ। ਇਸ ਮੌਕੇ ਸੂਬਾ ਜਨਰਲ ਸਕੱਤਰ ਸ਼੍ਰੀ ਕੁਲਦੀਪ ਸਿੰਘ ਸਰਦੂਲਗੜ੍ਹ, ਸ਼੍ਰੀ ਰਾਜਾ ਰਾਜਿੰਦਰ ਸਿੰਘ ਨਨ੍ਹੇਰੀਆਂ,ਸ਼੍ਰੀ ਚਮਕੌਰ ਸਿੰਘ ਵੀਰ, ਡਾਕਟਰ ਜਸਪ੍ਰੀਤ ਸਿੰਘ, ਸ਼੍ਰੀ ਰਾਮ ਸਿੰਘ ਗੋਗੀ, ਮਾਸਟਰ ਰਾਮ ਪਾਲ, ਸ਼੍ਰੀ ਜੇਪੀ ਭਗਤ, ਸ਼੍ਰੀ ਡੀਪੀ ਭਗਤ, ਸ਼੍ਰੀ ਜੀਤ ਰਾਮ ਬਸਰਾ, ਜਸਵੀਰ ਔਲੀਅਪੁਰ, ਮੱਖਣ ਸਿੰਘ ਗੜ੍ਹੀ, ਬਲਦੇਵ ਮੋਹਰ ਪਰਵੀਨ ਬੰਗਾ, ਭੈਣ ਨੀਲਮ ਸਹਿਜਲ, ਸ਼੍ਰੀ ਅਮਰੀਕ ਸਿੰਘ ਕੈਂਥ ਆਦਿ ਸ਼ਾਮਿਲ ਹੋਏ।























