ਮਾਨਸਾ, 7 ਜੁਲਾਈ (ਵਿਸ਼ਵ ਵਾਰਤਾ)- ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਪ੍ਰਧਾਨ ਹਰਦੇਵ ਸਿੰਘ ਕੁਲਾਣਾ ਦੀ ਅਗਵਾਈ ਵਿ¤ਚ ਡਿਪਟੀ ਕਮਿਸ਼ਨਰ ਮਾਨਸਾ ਦੇ ਦਫਤਰ ਅਗੇ ਰੋਸ ਧਰਨਾ ਦਿ¤ਤਾ ਗਿਆ, ਜਿਸ ਦੀ ਸਮਾਪਤੀ ਮੋਦੀ ਸਰਕਾਰ ਦਾ ਪੁਤਲਾ ਫੂਕਣ ਤੋਂ ਬਾਅਦ ਹੋਈ।
ਧਰਨੇ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਕਿਹਾ ਕਿ ਇ¤ਕ ਵਿਸ਼ੇਸ਼ ਯੋਜਨਾ ਅਧੀਨ ਕੇਂਦਰ ਸਰਕਾਰ ਗਰੀਬ ਅਤੇ ਦਲਿਤ ਵਿਦਿਆਰਥੀਆਂ ਤੋਂ ਸਿਖਿਆ ਦਾ ਹ¤ਕ ਖੋਹਣ ਦਾ ਕੋਝਾ ਯਤਨ ਕਰ ਰਹੀ ਹੈ। ਪਹਿਲਾਂ ਅਠਵੀਂ ਤਕ ਦੇ ਵਿਦਿਆਰਥੀਆਂ ਨੂੰ ਫੇਲ੍ਹ ਨਾ ਕਰਨਾ ਅਤੇ ਹੁਣ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਬੰਦ ਕਰਕੇ ਇਸ ਵਰਗ ਦੇ ਵਿਦਿਆਰਥੀਆਂ ਦੇ ਉ¤ਚ ਸਿ¤ਖਿਆ ਪ੍ਰਾਪਤ ਕਰਨ ਦੇ ਦਰਵਾਜੇ ਬੰਦ ਕਰ ਦਿਤੇ ਗਏ ਹਨ। ਇਸ ਕਾਰਨ ਵਿਦਿਆਰਥੀਆਂ ਦਾ ਭਵਿਖ ਖਤਰੇ ਵਿ¤ਚ ਪੈ ਗਿਆ ਹੈ। ਸਰਕਾਰ ਅਜਿਹਾ ਕਰਨ ਨਾਲ ਸਮਾਜ ਵਿ¤ਚ ਹਫਰਾ—ਤਫਰੀ ਅਤੇ ਅਰਾਜਿਕਤਾ ਨੂੰ ਸ¤ਦਾ ਦੇ ਰਹੀ ਹੈ, ਜੋ ਕਿ ਸਮਾਜ ਲਈ ਖਤਰੇ ਦੀ ਘੰਟੀ ਹੋ ਨਿ¤ਬੜੇਗਾ।
ਇਸ ਮੌਕੇ ਆਤਮਾ ਸਿੰਘ ਪਮਾਰ, ਸ਼ੇਰ ਸਿੰਘ ਬੁਢਲਾਡਾ, ਰਜਿੰਦਰ ਭੀਖੀ, ਮਖਣ ਸਿੰਘ ਬੁਢਲਾਡਾ, ਕੁਲਦੀਪ ਸਿੰਘ ਕਾਕਾ, ਰਘਵੀਰ ਸਿੰਘ ਰਾਮਗੜ੍ਹੀਆ, ਭੁਪਿੰਦਰ ਸਿੰਘ ਬੀਰਵਾਲ, ਦਰਸ਼ਨ ਸਿੰਘ ਰਾਠੀ, ਗੁਰਦੀਪ ਮਾਖਾ, ਹਰਪ੍ਰੀਤ ਸਿੰਘ ਯੂਥ ਆਗੂ, ਲਖਾ ਕੁਸਲਾ ਅਤੇ ਰਾਜਪਾਲ ਭੁਪਾਲ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਬਹੁਜਨ ਸਮਾਜ ਪਾਰਟੀ ਦੇ ਆਗੂ, ਇਕ ਸੀਨੀਅਰ ਅਧਿਕਾਰੀ ਨੂੰ ਮੰਗ ਪੱਤਰ ਦਿੰਦੇ ਹੋਏ। ਫੋਟੋ: ਵਿਸ਼ਵ ਵਾਰਤਾ