ਬਸਪਾ ਸੁਪਰੀਮੋ ਮਾਇਆਵਤੀ ਨੇ ਕੀਤਾ ਵੱਡਾ ਐਲਾਨ
ਇਨ੍ਹਾਂ ਰਾਜਾਂ ਵਿਚ ਆਪਣੇ ਦਮ ਤੇ ਲੜੇਗੀ ਚੋਣਾਂ
ਬਸਪਾ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿਚ ਬਿਨਾਂ ਗੱਠਜੋੜ ਤੋਂ ਲੜੇਗੀ ਚੋਣ

ਨਵੀਂ ਦਿੱਲੀ,28ਜੂਨ(ਵਿਸ਼ਵ ਵਾਰਤਾ): ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿਚ ਗੱਠਜੋੜ ਬਗੈਰ ਆਪਣੇ ਆਪ ਚੋਣ ਲੜਨ ਦਾ ਐਲਾਨ ਕੀਤਾ ਹੈ। ਹਾਲਾਂਕਿ, ਪੰਜਾਬ ਵਿਚ ਗੱਠਜੋੜ ਦੀ ਗੁੰਜਾਇਸ਼ ਬਰਕਰਾਰ ਰਹੇਗੀ। ਮਾਇਆਵਤੀ ਨੇ ਐਤਵਾਰ ਸਵੇਰੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ। ਬਸਪਾ ਸੁਪਰੀਮੋ ਨੇ ਉਨ੍ਹਾਂ ਖਬਰਾਂ ਦਾ ਵੀ ਖੰਡਨ ਕੀਤਾ ਕਿ ਉੱਤਰ ਪ੍ਰਦੇਸ਼ ਵਿੱਚ ਬਸਪਾ ਅਤੇ ਅਸਦੁਦੀਨ ਓਵੈਸੀ ਦੀ ਪਾਰਟੀ ਏਆਈਐਮਆਈਐਮ ਵਿੱਚ ਗੱਠਜੋੜ ਹੋ ਸਕਦਾ ਹੈ।






















