ਬਸਪਾ ਪੰਜਾਬ ਦੇ ਬਹੁਜਨ ਸਮਾਜ ਲਈ ਲੜਾਈ ਲੜੇਗੀ ਅਤੇ 2022 ਵਿਚ ਜਿੱਤੇਗੀ – ਬੈਨੀਵਾਲ ਤੇ ਜਸਵੀਰ ਗੜੀ
ਪੰਜਾਬ ਵਿਚ ਸਰਕਾਰਾਂ ਨੇ ਦਲਿਤ ਤੇ ਪਛੜੇ ਵਰਗ ਨੂੰ ਕੁਚਲਿਆ
ਪਟਿਆਲਾ 29 ਸਤੰਬਰ ( ਵਿਸ਼ਵ ਵਾਰਤਾ)+ਬਸਪਾ ਵਲੋਂ ਪਟਿਆਲਾ ਵਿਖੇ ਹੈਰਾਨੀਜਨਕ ਵਿਸ਼ਾਲ ਰੋਸ਼ ਮਾਰਚ ਅਤੇ ਰੋਸ਼ ਪ੍ਰਦਰਸ਼ਨ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਦੀ ਅਗਵਾਈ ਵਿੱਚ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਤੇ ਵਿਪੁਲ ਕੁਮਾਰ ਸ਼ਾਮਿਲ ਹੋਏ। ਸ਼੍ਰੀ ਬੈਣੀਵਾਲ ਜੀ ਨੇ ਕਿਹਾ ਕਿ ਬਸਪਾ 2022 ਲਈ ਪੰਜਾਬ ਵਿੱਚ ਮਜਬੂਤ ਲੜਾਈ ਲੜਕੇ ਸੱਤਾ ਦੀ ਹਿੱਸੇਦਾਰ ਬਣੇਗੀ। ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਭਾਜਪਾ ਨੇ ਪੰਜਾਬ ਦੀ ਡਰਾਮੇ ਕਰ ਕਰਕੇ ਸੱਤਾ ਹਥਿਆਈ, ਆਪਸੀ ਰਿਸ਼ਤੇਦਾਰੀਆਂ ਪਾਈਆਂ ਅਤੇ ਪੰਜਾਬੀਆਂ ਨੂੰ ਲੁੱਟਿਆ। ਕਾਂਗਰਸ ਨੇ 1984 ਵਿਚ ਪੰਜਾਬ ਉਪਰ ਤੋਪਾਂ ਤੇ ਫੌਜਾਂ ਚਾੜ੍ਹੀਆਂ, ਲੇਕਿਨ ਕਾਂਗਰਸੀ ਮਹਾਰਾਜਾ ਅਮਰਿੰਦਰ ਸਿੰਘ ਨੇ ਲੋਕ ਸਭਾ ਤੋਂ ਅਸਤੀਫਾ ਦੇਕੇ ਡਰਾਮਾ ਕੀਤਾ ਅਤੇ ਸ੍ਰੋਮਣੀ ਅਕਾਲੀ ਦਲ ਬਣਾ ਲਿਆ। 1992 ਦੀਆ ਚੋਣਾਂ ਅਮਰਿੰਦਰ ਸਿੰਘ ਨੇ ਸਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਲੜੀਆਂ ਜੋਕਿ ਬਾਅਦ ਵਿੱਚ ਕਾਂਗਰਸ ਵਿਚ ਸ਼ਾਮਿਲ ਹੋਕੇ ਮੁੱਖ ਮੰਤਰੀ ਬਣਿਆ। ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ 1957 ਵਿਚ ਕਾਂਗਰਸ ਦੀ ਟਿਕਟ ਤੋਂ ਐਮ ਐਲ ਏ ਬਣਿਆ ਪਰ ਪੰਜ ਵਾਰ ਮੁੱਖਮੰਤਰੀ ਅਕਾਲੀ ਦਲ ਤੋਂ ਬਣਿਆ। ਅਕਾਲੀ ਭਾਜਪਾ ਤੇ ਕਾਂਗਰਸੀ ਡਰਾਮੇਬਾਜ ਹਨ ਜਦੋਂ ਕਿ ਨੀਲੀ ਚਿੱਟੀ ਪੱਗ ਅੰਦਰੋ ਇਕ ਤੇ ਸਾਂਝੀਆਂ ਰਿਸ਼ਤੇਦਾਰੀਆਂ ਹਨ। ਇਹ ਆਪਸ ਵਿੱਚ ਮਿਲ ਜੁਲਕੇ ਦਲਿਤ ਪਛੜੇ ਵਰਗਾਂ ਨੂੰ ਦਬਾਉਣ ਦੇ ਕੁਚਲਣ ਦਾ ਕੰਮ ਕਰਦੇ ਹਨ। ਦਲਿਤ ਮੁਲਾਜ਼ਿਮਾ ਦੀਆ ਤਰੱਕੀਆਂ ਨੂੰ ਰੋਕਣ ਲਈ ਜੰਜੂਆ ਅਕਾਲੀ ਸਰਕਾਰ ਨੇ 24 ਘੰਟਿਆ ਵਿਚ ਲਾਗੂ ਕੀਤਾ ਸੀ, ਜਦੋਂਕਿ 2003 ਵਿਚ ਕਾਂਗਰਸੀ ਸਰਕਾਰ ਨੇ 2007 ਤਕ ਵੀ 85ਵੀ ਸੋਧ ਲਾਗੂ ਨਹੀਂ ਕੀਤੀ ਅਤੇ ਨਾ ਹੀ ਹੁਣ 2022 ਤਕ ਕਰਨ ਵਾਲੀ ਹੈ। ਦਲਿਤ ਮੁਲਾਜ਼ਿਮ ਨਾਲ ਧੱਕਾ ਕਰਨ ਵਾਲਾ 10.10.2014 ਦਾ ਪੱਤਰ ਅਕਾਲੀ ਭਾਜਪਾ ਸਰਕਾਰ ਨੇ ਜਾਰੀ ਕੀਤਾ ਅੱਜ ਕਾਂਗਰਸ ਸਰਕਾਰ ਨੇ 10.10.2014 ਨੂੰ ਸਹੀ ਠਹਿਰਾਉਂਦਾ ਪੱਤਰ ਵੀ ਜਾਰੀ ਕੀਤਾ ਹੈ। ਸਾਲ 2006 ਵਿਚ ਸਾਹਿਬ ਕਾਂਸੀ ਰਾਮ ਜੀ ਦੀ ਮੌਤ ਤੇ ਕਾਂਗਰਸ ਨੇ ਨਾ ਹੀ ਕੋਈ ਸੋਗ ਦਿਵਸ ਐਲਾਨਿਆ ਨਾ ਹੀ ਕੋਈ ਛੁੱਟੀ ਕੀਤੀ ਸੀ।
ਸ ਗੜੀ ਨੇ ਕਿਹਾ ਕਿ ਹੁਣ 64 ਕਰੋੜ ਦੇ ਘਪਲੇ ਵਿੱਚ ਡਾਕਾ ਮਾਰਨ ਵਾਲੇ ਸਾਧੂ ਸਿੰਘ ਧਰਮਸੋਤ ਨੂੰ ਸਜਾ ਨਹੀ ਦਿਤੀ ਸਗੋਂ ਘਪਲੇ ਦੀ ਸੂਚਨਾ ਦੇਣ ਵਾਲੇ ਸਕੱਤਰ ਕਿਰਪਾ ਸੰਕਰ ਸਰੋਜ ਨੂੰ ਵੀ ਵਿਭਾਗ ਬਦਲੀ ਕਰ ਸ਼ਜਾ ਦਿੱਤੀ ਹੈ। ਕਾਂਗਰਸ ਸਰਕਾਰ ਦੇ ਰਾਜ ਵਿੱਚ ਦਲਿਤਾਂ ਦਾ ਦੋ ਲੱਖ ਤੋਂ ਜਿਆਦਾ ਵਿਦਿਆਰਥੀ ਸਿੱਖਿਆ ਸੰਸਥਾਵਾਂ ਨੂੰ ਛੱਡਕੇ ਮਜਦੂਰੀ ਕਰਨ ਲਈ ਸੜਕਾਂ ਤੇ ਰੁਲਣ ਲਈ ਮਜਬੂਰ ਹੋਇਆ ਹੈ। ਗੜੀ ਦੇ ਜੋਸ਼ ਭਰੇ ਸ਼ਬਦਾਂ ਵਿਚ ਹੋਏ ਭਾਸਣ ਵਿਚ ਕਾਂਗਰਸ ਨੂੰ ਵਾਰ ਵਾਰ 2022 ਦੀ ਚੁਣੌਤੀ ਦਿੰਦਿਆਂ ਕਿਹਾ ਕਿ ਬਸਪਾ ਨੇ ਪੰਜਾਬ ਵਿਚ ਅੰਦੋਲਨ ਦੀ ਲੜੀ ਸ਼ੁਰੂ ਕਰ ਰੱਖੀ ਹੈ ਜਿਸ ਤਹਿਤ 14 ਸਤੰਬਰ ਫਗਵਾੜਾ, 18 ਸਤੰਬਰ ਹੁਸ਼ਿਆਰਪੁਰ, 24 ਸਤੰਬਰ ਅੰਮ੍ਰਿਤਸਰ, 28 ਸਤੰਬਰ ਬਠਿੰਡਾ ਅਤੇ ਅੱਜ 29 ਸਤੰਬਰ ਨੂੰ ਪਟਿਆਲਾ ਦੀ ਧਰਤੀ ਤੇ ਵਿਸ਼ਾਲ ਰੋਸ ਮਾਰਚ ਤੇ ਮੁਜਾਹਰੇ ਕੀਤੇ ਹਨ। ਹੁਣ ਅੱਗੇ 3 ਅਕਤੂਬਰ ਸੰਗਰੂਰ ਤੇ 9 ਅਕਤੂਬਰ ਨੂੰ ਪਾਇਲ ਲੁਧਿਆਣਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਬਸਪਾ ਸੜਕ ਦੀ ਲੜਾਈ ਨੂੰ ਤੇਜ਼ ਕਰਨ ਹਿਤ 2 ਅਕਤੂਬਰ ਦੀ ਸੂਬਾ ਪੱਧਰੀ ਮੀਟਿੰਗ ਬੁਲਾਈ ਹੈ। ਸ ਗੜੀ ਨੇ ਕਿਹਾ ਕਿ ਦਲਿਤ ਅਤੇ ਪਛੜੇ ਵਰਗਾਂ ਦੇ ਬਣਦੇ ਹੱਕ ਕਾਨੂੰਨ ਅਨੁਸਾਰ ਸਰਕਾਰ ਬਣਕੇ ਪਹਿਲੇ ਪਹਿਲ ਦੇ ਆਧਾਰ ਤੇ ਦਿੱਤੇ ਜਾਣਗੇ। ਇਸ ਮੌਕੇ ਸੂਬਾ ਉਪ ਪ੍ਰਧਾਨ ਹਰਜੀਤ ਸਿੰਘ ਲੌਂਗੀਆ, ਬਲਦੇਵ ਮਹਿਰਾ, ਜੋਗਾ ਸਿੰਘ ਪਨੋੰਨਦੀਆ, ਨਛੱਤਰ ਪਾਲ, ਭਗਵਾਨ ਸਿੰਘ ਚੌਹਾਨ, ਚਮਕੌਰ ਸਿੰਘ ਵੀਰ, ਅਜੀਤ ਸਿੰਘ ਭੈਣੀ, ਰਾਜਾ ਰਾਜਿੰਦਰ ਸਿੰਘ, ਕੇਸਰ ਸਿੰਘ ਬਖਸਿਵਾਲਾ, ਜਸਪ੍ਰੀਤ ਸਿੰਘ ਬੀਜ਼ਾ, ਰਾਮ ਸਿੰਘ ਗੋਗੀ, ਜਗਜੀਤ ਸਿੰਘ ਛਰਬੜ, ਰਾਮ ਸਰੂਪ ਬਹਾਦਰਗੜ੍ਹ, ਰਾਜ ਕੁਮਾਰੀ ਕਲਿਆਣ, ਮੱਘਰ ਸਿੰਘ ਤੂਰ, ਸੁਖ ਲਾਲ, ਰਣਧੀਰ ਸਿੰਘ ਚੀਮਾ, ਕੁਲਵਿੰਦਰ ਸਿੰਘ ਸਮਾਣਾ, ਚੰਦ ਸਿੰਘ ਭੱਟੀ, ਛੱਜੂ ਸਿੰਘ, ਸੁਰਜੀਤ ਸਿੰਘ ਗੋਰੀਆਂ, ਰੌਸ਼ਨ ਲਾਲ, ਲਾਲ ਚੰਦ, ਜਗਤਾਰ ਸਿੰਘ ਰੋਰੇਵਾਲ, ਰਵੀ ਕੁਮਾਰ, ਮਾਸਟਰ ਪ੍ਰੇਮ ਸਿੰਘ, ਦਰਸ਼ਨ ਸਿੰਘ ਨੱਡੀਆਲੀ, ਆਦਿ ਵਿਸ਼ਾਲ ਗਿਣਤੀ ਵਿਚ ਬਸਪਾ ਵਰਕਰ ਹਾਜ਼ਿਰ ਸਨ।























