ਹੁਸ਼ਿਆਰਪੁਰ 9 ਜੁਲਾਈ (ਵਿਸ਼ਵ ਵਾਰਤਾ)-
ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੂਬਾ ਕਮੇਟੀ ਮੈਂਬਰ ਸਾਬਕਾ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਰਹੇ ਇੰਚਾਰਜ ਤੇ ਮੌਜੂਦਾ ਕੌਮੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਦੇ ਪ੍ਰਧਾਨ ਵਿਨੋਦ ਮੋਦੀ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਚ ਸ਼ਾਮ ਸ਼ਾਮਿਲ ਹੋ ਗਏ ਆਮ ਆਦਮੀ ਪਾਰਟੀ ਜਲੰਧਰ ਦੇ ਦਫ਼ਤਰ ਵਿੱਚ ਹੋਏ ਇੱਕ ਪ੍ਰਭਾਵਸ਼ਾਲੀ ਤੇ ਵਿਸ਼ੇਸ਼ ਸਮਾਗਮ ਵਿੱਚ ਡਾ ਸੰਜੀਵ ਸ਼ਰਮਾ ਉਪ ਪ੍ਰਧਾਨ ਪੰਜਾਬ ਤੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਡਾ ਸ਼ਿਵ ਦਿਆਲ ਮਾਲੀ ਤੇ ਐਡਵੋਕੇਟ ਮੱਲ੍ਹੀ ਨੇ ਵਿਨੋਦ ਮੋਦੀ ਨੂੰ ਸਿਰੋਪਾ ਪਾ ਕੇ ਪਾਰਟੀ ਚ ਸ਼ਾਮਿਲ ਕੀਤਾ ਇਸ ਮੌਕੇ ਬੋਲਦਿਆਂ ਡਾਕਟਰ ਸੰਜੀਵ ਸ਼ਰਮਾ ਨੇ ਡਾ ਸ਼ਿਵ ਦਿਆਲ ਮਾਲੀ ਸਾਝੇ ਰੂਪ ਵਿੱਚ ਕਿਹਾ ਕਿ ਵਿਨੋਦ ਮੋਦੀ ਦੇ ਆਉਣ ਨਾਲ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ ਹੈ ਵਿਨੋਦ ਮੋਦੀ ਜ਼ਮੀਨੀ ਪੱਧਰ ਤੇ ਲੋਕਾਂ ਨਾਲ ਜੁੜਿਆ ਹੋਇਆ ਆਗੂ ਹੈ ਜਿਸ ਨੇ ਪਬਲਿਕ ਲਈ ਵੀ ਬਹੁਤ ਸੰਘਰਸ਼ ਕੀਤਾ ਅਤੇ ਕਰ ਰਹੇ ਹਨ ਵਿਨੋਦ ਮੋਦੀ ਨੇ ਬੋਲਦਿਆਂ ਕਿਹਾ ਕਿ ਮੈਂ ਤੇ ਮੇਰੇ ਸਾਥੀ ਆਮ ਆਦਮੀ ਪਾਰਟੀ ਮਜ਼ਬੂਤ ਕਰਨ ਲਈ ਨਿੱਧੜਕ ਹੋ ਕੇ ਕੰਮ ਕਰਾਂਗੇ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ ਪੰਜਾਬ ਦੀ ਸੱਤਾ ਤੇ ਆਮ ਅਮਰੀਕੀ ਸਲਾਨਾ ਮਿਆਦੀਆਂ ਸੱਤਾ ਤੇ ਆਪ ਨੂੰ ਕਾਬਜ਼ ਕਰਨ ਲਈ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨਗੇ ਇਸ ਮੌਕੇ ਮੋਦੀ ਨਾਲ ਆਪ ਵਿੱਚ ਸ਼ਾਮਲ ਕ੍ਰਮਵਾਰ ਅੰਮ੍ਰਿਤਪਾਲ, ਮਲਕੀਤ ਵਿਰਦੀ, ਨਿਰਮਲ ਦਾਸ ਜੱਸਲ, ਦਿਲਬਾਗ ਸਿੰਘ, ਬਲਵਿੰਦਰ ਕੁਮਾਰ, ਰਾਮਪਾਲ, ਰਾਜੂ ਬਾਬਾ, ਸੁਰਜੀਤ ਸਿੰਘ ਸੰਧੂ, ਰਾਜ ਕੁਮਾਰ, ਸ਼ਿਵਰਾਮ, ਰਜਿੰਦਰ ਕੁਮਾਰ, ਆਦਿ ਸ਼ਾਮਿਲ ਹੋਏ
Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ
Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ, 14 ਨਵੰਬਰ (ਵਿਸ਼ਵ ਵਾਰਤਾ): ਪੰਜਾਬ...






















