ਅਕਾਲੀ ਦਲ ਦੀ 31 ਗੂੰਗੇ ਦਲਿਤਾਂ ਦੀ ਕਮੇਟੀ ਦੀ ਜਗ੍ਹਾ 3100 ਮੈਂਬਰਾਂ ਦੀ ਕਮੇਟੀ ਬਣਾ ਲਵੇ ਬਸਪਾ ਦਾ ਹਾਥੀ ਨਹੀਂ ਰੁਕੇਗਾ
ਗਠਬੰਧਨ ਦਾ ਫੈਂਸਲਾ ਭਵਿੱਖ ਦੇ ਗਰਭ ਵਿੱਚ, ਬਸਪਾ ਤਿਆਰੀ 117 ਸੀਟਾਂ ਤੇ ਕਰ ਰਹੀ ਹੈ – ਬੈਣੀਵਾਲ
ਪਾਇਲ (ਲੁਧਿਆਣਾ) 9 ਅਕਤੂਬਰ( ਵਿਸ਼ਵ ਵਾਰਤਾ)-ਬਹੁਜਨ ਸਮਾਜ ਪਾਰਟੀ ਵਲੋਂ ਫਤਹਿਗੜ੍ਹ ਲੋਕ ਸਭਾ ਦਾ ਪਾਇਲ ਵਿਖੇ ਕਿਸਾਨਾਂ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਤੇ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਬਹਾਲੀ ਲਈ ਹਜਾਰਾਂ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨਾਲ ਜ਼ੋਰਦਾਰ ਰੋਸ ਮਾਰਚ ਤੇ ਰੋਸ ਪ੍ਰਦਰਸ਼ਨ ਕੀਤਾ ਜਿਸਦੀ ਪ੍ਰਧਾਨਗੀ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕੀਤੀ । ਮੁੱਖ ਮਹਿਮਾਨ ਦੇ ਰੂਪ ਵਿਚ ਪੰਜਾਬ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਤੇ ਸ੍ਰੀ ਵਿਪੁਲ ਕੁਮਾਰ ਸ਼ਾਮਿਲ ਹੋਏ। ਇਸ ਮੌਕੇ ਸ ਬੇਨੀਵਾਲ ਨੇ ਹਾਥਰਸ ਯੂ ਪੀ ਵਿੱਚ ਦਲਿਤ ਮਹਿਲਾ ਨਾਲ ਬਲਾਤਕਾਰ ਤੇ ਕਤਲ ਦੀ ਸਖ਼ਤ ਸ਼ਬਦਾਂ ਵਿਚ ਨਿਦਾ ਕੀਤੀ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੋਸਟ ਮੈਟ੍ਰਿਕ ਘੁਟਾਲੇ ਵਿੱਚ ਸ਼ਾਮਲ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਦਿੱਤੀ ਕਲੀਨ ਚਿੱਟ ਨੂੰ ਖ਼ਾਰਜ ਕਰਦਿਆਂ ਕਾਂਗਰਸ ਸਰਕਾਰ ਨੂੰ ਦਲਿਤ ਵਿਰੋਧੀ ਕ਼ਰਾਰ ਦਿੱਤਾ। ਸ਼੍ਰੀ ਬੈਣੀਵਾਲ ਨੇ ਕਿਹਾ ਕਿ ਗਠਜੋੜ ਦਾ ਫੈਸਲਾ ਭਵਿੱਖ ਦੇ ਗਰਭ ਵਿੱਚ ਹੈ, ਬਸਪਾ 117 ਸੀਟਾਂ ਦੀ ਤਿਆਰੀ ਕਰ ਰਹੀ ਹੈ।
ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਸਪਾ ਨੇ ਜਿਸ ਦਿਨ ਤੋਂ ਡੰਡੇ ਵਿੱਚ ਝੰਡਾ ਪਾਕੇ ਕਿਸਾਨਾਂ ਦੇ ਹਿਤ ਵਿਚ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਤੇ ਵਿਦਿਆਰਥੀਆਂ ਦੀ ਸਕਾਲਰਸ਼ਿਪ ਦੇ ਮੁੱਦਿਆ ਨਾਲ ਸੜਕਾਂ ਤੇ ਜਬਰਦਸਤ ਧਰਨੇ ਪ੍ਰਦਰਸ਼ਨ ਸ਼ੁਰੂ ਕੀਤੇ ਹੋਏ ਨੇ ਉਸੇ ਦਿਨ ਤੋਂ ਸੂਬੇ ਦੀ ਕਾਂਗਰਸ ਸਰਕਾਰ ਬੁਰੀ ਤਰਾਂ ਬੁਖਲਾਈ ਹੋਈ ਹੈ ਤੇ ਉਨ੍ਹਾਂ ਕਿਹਾ ਕਾਂਗਰਸ ਤੇ ਕੇਂਦਰ ਦੀ ਭਾਜਪਾ ਸਰਕਾਰਾਂ ਸਕਾਲਰਸ਼ਿਪ ਦੇ ਮੁਦੇ ਤੇ ਇਕ ਦੂਜੇ ਖ਼ਿਲਾਫ਼ ਦੂਸ਼ਣ ਬਾਜ਼ੀ ਤੱਕ ਹੀ ਸੀਮਤ ਹਨ ਜਦੋਂ ਕਿ ਇਹ ਦੋਨੋ ਪਾਰਟੀਆ ਸਕਾਲਰਸ਼ਿਪ ਸਕੀਮ ਨੂੰ ਪੰਜਾਬ ਵਿੱਚ ਲਾਗੂ ਨਾ ਕਰਨ ਲਈ ਮੁੱਖ ਤੌਰ ਤੇ ਜੁੰਮੇਵਾਰ ਹਨ। ਸ ਗੜ੍ਹੀ ਨੇ ਅਕਾਲੀ ਦਲ ਤੇ ਵਰਦਿਆ ਉਨ੍ਹਾਂ ਕਿਹਾ ਕਿ ਦਸ ਸਾਲ ਆਪਣੀ ਸਰਕਾਰ ਦੇ ਕਾਰਜਕਾਲ ਦੋਰਾਨ ਅਕਾਲੀ ਭਾਜਪਾ ਨੇ ਕਦੀ ਵੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਸਮੇਂ ਸਿਰ ਕਾਲਜਾਂ ਨੂੰ ਪੈਸੇ ਰਿਲੀਜ਼ ਨਹੀਂ ਕੀਤੇ ਜਿਸ ਕਾਰਨ ਗਰੀਬ ਵਿਦਿਆਰਥੀਆਂ ਨੂੰ ਕਾਲਜ ਪ੍ਰਬੰਧਕਾਂ ਅੱਗੇ ਧੱਕੇ ਖਾਣ ਲਈ ਮਜਬੂਰ ਹੋਣਾ ਪਿਆ
ਤੇ ਹੁਣ 31 ਗੂੰਗੇ ਦਲਿਤ ਆਗੂਆਂ ਦੀ ਕਮੇਟੀ ਬਣਾਕੇ ਆਪਣੀ ਡਿੱਗ ਚੁੱਕੀ ਸਾਖ ਬਚਾਣ ਲਈ ਹੱਥ ਪੈਰ ਮਾਰੇ ਜਾ ਰਹੇ ਹਨ। ਸ ਗੜੀ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਅਕਾਲੀ ਦਲ 3100 ਦਲਿਤ ਗੁੰਗਿਆਂ ਦੀ ਕਮੇਟੀ ਬਣਾ ਲਵੇ ਬਸਪਾ ਦੀ ਵਧਦੀ ਤਾਕਤ ਨਹੀਂ ਰੋਕ ਸਕਦਾ। ਉਨ੍ਹਾਂ ਸੂਬੇ ਦੇ ਕਾਂਗਰਸੀ ਮੁੱਖ ਮੰਤਰੀ ਨੂੰ ਸਕਾਲਰਸ਼ਿਪ ਤੇ ਸਿਆਸੀ ਬਿਆਨਬਾਜ਼ੀ ਛੱਡ ਕੇ ਤੁਰੰਤ ਸੂਬਾ ਸਰਕਾਰ ਦੁਆਰਾ ਫ਼ੰਡਿਡ ਸੂਬਾ ਪੱਧਰੀ ਪ੍ਰੀ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਗਰੀਬ ਐਸਸੀ ਤੇ ਬੀਸੀ ਵਰਗਾ ਲਈ ਸ਼ੁਰੂ ਕਰਨ ਦੀ ਮੰਗ ਰੱਖੀ ਤੇ ਸਕੀਮ ਲਈ ਬੱਜਟ ਵਿੱਚ ਵਿਸ਼ੇਸ਼ ਇੰਤਜ਼ਾਮ ਕਰਨ ਦੀ ਲੋੜ ਦੱਸੀ। ਇਸ ਮੌਕੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਜੀ ਨੇ ਪਹਿਲੇ ਕੜੀ ਵਿੱਚ ਚੱਲ ਰਹੇ ਪ੍ਰੋਗਰਾਮਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ 19 ਅਕਤੂਬਰ ਖਰੜ , 28 ਜਲੰਧਰ , 2 ਨਵੰਬਰ ਫਰੀਦਕੋਟ ਅਤੇ ਇਸ ਕੜੀ ਦਾ ਆਖਰੀ ਪ੍ਰੋਗਰਾਮ 6 ਨਵੰਬਰ ਲੁਧਿਆਣਾ ਵਿੱਚ ਰੱਖਿਆ ਗਿਆ ਹੈ ਤੇ ਇਸ ਉਪਰੰਤ ਦੂਸਰੇ ਚਰਨ ਦੇ ਪ੍ਰੋਗਰਾਮਾਂ ਨੂੰ ਉਲੀਕਣ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ । ਅਖੀਰ ਵਿੱਚ ਗੜ੍ਹੀ ਜੀ ਨੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਿਸ ਲੈਣ, ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਬਹਾਲੀ, ਮੰਤਰੀ ਸਾਧੂ ਸਿੰਘ ਧਰਮਸੋਤ ਦੀ ਮੰਤਰੀ ਮੰਡਲ ਵਿਚੋਂ ਬਰਖਾਸਤੀ , 85ਵੀ ਸੋਧ ਤੇ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ ਆਦਿ ਮੰਗਾ ਨੂੰ ਮੁੜ ਦੁਹਰਾਇਆ। ਸੂਬਾ ਜਨਰਲ ਸਕੱਤਰ ਅਤੇ ਲੁਧਿਆਣਾ ਜਿਲ੍ਹੇ ਦੇ ਇੰਚਾਰਜ ਸ਼੍ਰੀ ਭਗਵਾਨ ਸਿੰਘ ਚੌਹਾਨ ਨੇ ਗੁਰੂਆਂ ਦੇ ਸੁਪਨੇ ਪੂਰੇ ਕਰਨ ਹਿਤ ਬਸਪਾ ਦਾ ਸਾਥ ਦੇਣ ਦੀ ਪੰਥਕ ਅਪੀਲ ਕੀਤੀ। ਇਸ ਮੌਕੇ ਸੂਬਾ ਸਕੱਤਰ ਡਾ ਜਸਪ੍ਰੀਤ ਸਿੰਘ , ਸ੍ਰ ਰਾਮ ਸਿੰਘ ਗੋਗੀ, ਸ੍ਰ ਕੁਲਵੰਤ ਸਿੰਘ ਮਹਿਤੋਂ , ਐਡਵੋਕੇਟ ਸ਼ਿਵ ਕੁਮਾਰ ਕਲਿਆਣ , ਗੁਰਮੀਤ ਸਿੰਘ ਚੋਬਦਾਰਾਂ, ਹਰਭਜਨ ਸਿੰਘ ਦੁਲਵਾਂ, ਸਿੰਦਰ ਸਿੰਘ ਚਾਪੜਾ , ਦਲਵੀਰ ਸਿੰਘ ਮੰਡਿਆਲਾ, ਮਹਿੰਦਰ ਸਿੰਘ, ਸਤਨਾਮ ਸਿੰਘ, ਸ਼ੇਰ ਸਿੰਘ ਘਲੋਟੀ, ਜਗਜੀਤ ਸਿੰਘ ਬਿੱਟੂ, ਸੂਬੇਦਾਰ ਤਾਰਾ ਸਿੰਘ, ਜੋਗਾ ਸਿੰਘ ਲਾਂਗੜੀਆਂ, ਲਖਵੀਰ ਸਿੰਘ ਘਰਖਣਾ, ਜੇ ਈ ਕੁਲਵੰਤ ਸਿੰਘ, ਗੁਰਚਰਨ ਸਿੰਘ ਖਨਿਆਣ, ਸੁਰਿੰਦਰ ਕੁਮਾਰ ਮਿਹਰਬਾਨ, ਸੋਢੀ ਸਿੰਘ ਮੰਗਲੀ, ਗਗਨ ਛੰਦੜਾਂ, ਹਰਦੇਵ ਸਿੰਘ ਧਾਲੀਆਂ, ਪੱਪੀ ਸਪਰਾ, ਸਤਪਾਲ ਸਿੰਘ ਘਲੋਟੀ, ਗੁਰਨਾਮ ਸੇਖਾ, ਦਲਬਾਰਾ ਸਿੰਘ ਓਕਸੀ, ਮੋਹਨ ਸਿੰਘ ਚਣਕੋਈਆਂ, ਸੁਰਿੰਦਰ ਸਿੰਘ ਟਾੰਡਾ, ਸੁਬਾਸ਼ ਚੰਦਰ ਸੋਢੀ, ਕੁਲਵੰਤ ਘੁਢਾਣੀ, ਬੱਬੂ ਘੁਢਾਣੀ, ਗੁਰਪਾਲ ਰੌਣੀ , ਸਰਬਜੀਤ ਮਾਂਹਪੁਰ, ਗੁਰਬਚਨ ਪਾਲ ਸਿੰਘ ਕਟਾਹਰੀ, ਜਗਦੀਸ਼ ਜੱਲਾ, ਹਰਵਿੰਦਰ ਰਾਮਪੁਰ, ਰਣਵੀਰ ਅੜੈਚਾ, ਕੁਲਦੀਪ ਸਿੰਘ ਰਾਮਪੁਰ, ਜਸਵਿੰਦਰ ਮਲੀਪੁਰ ਆਦਿ ਵੱਡੀ ਗਿਣਤੀ ਵਿਚ ਬਸਪਾ ਸਮਰਥਕ ਹਾਜ਼ਿਰ ਸਨ।























