ਬਲਜੀਤ ਕੌਰ ਤੁਲਸੀ ਦੀ ਲਿਖ਼ੀ ਪੁਸਤਕ ‘ ਦੀ ਰਾਮਾਇਣ ਆੱਫ ਗੁਰੂ ਗੋਬਿੰਦ ਸਿੰਘ ਜੀ’ ਦੀ ਪਹਿਲੀ ਕਾਪੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਂਟ

ਚੰਡੀਗੜ੍ਹ, 9ਜੁਲਾਈ(ਵਿਸ਼ਵ ਵਾਰਤਾ)-ਨਾਮਵਰ ਅਤੇ ਸੀਨੀਅਰ ਵਕੀਲ ਤੇ ਰਾਜ ਸਭਾ ਮੈਂਬਰ ਸ: ਕੇ.ਟੀ.ਐਸ.ਤੁਲਸੀ ਦੀ ਮਾਤਾ ਸਵਰਗੀ ਸ੍ਰੀਮਤੀ ਬਲਜੀਤ ਕੌਰ ਤੁਲਸੀ ਵੱਲੋਂ ਲਿਖੀ ਪੁਸਤਕ ਅੰਗਰੇਜ਼ੀ ਪੁਸਤਕ ‘ਦੀ ਰਾਮਾਇਣ ਆਫ਼ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਪਹਿਲੀ ਕਾਪੀ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਭੇਂਟ ਕੀਤੀ ਗਈ।
ਪੁਸਤਕ ਦੀ ਪਹਿਲੀ ਕਾਪੀ ਖੁਦ ਸ: ਕੇ.ਟੀ.ਐਸ. ਤੁਲਸੀ ਨੇ ਪ੍ਰਧਾਨ ਮੰਤਰੀ ਨੂੰ ਆਪਣੀ ਬੇਟੀ ਜਪਨਾ ਤੁਲਸੀ ਅਤੇ ਦੋਹਤੀ ਮੁਕਤੀ ਤੁਲਸੀ ਦੀ ਹਾਜ਼ਰੀ ਵਿੱਚ ਭੇਂਟ ਕੀਤੀ।ਇਸ ਮੌਕੇ ਭਾਰਤੀ ਕਲਾਸੀਕਲ ਨਰਤਕੀ ਅਤੇ ਭਾਜਪਾ ਐਮ.ਪੀ. ਸੋਨਲ ਮਾਨ ਸਿੰਘ ਵੀ ਹਾਜ਼ਰ ਸਨ। ਇਸ ਸੰਬੰਧ ਵਿੱਚ ਟਵੀਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ

, ‘ਨਾਮਵਰ ਵਕੀਲ ਸ੍ਰੀ ਕੇ.ਟੀ.ਐਸ.ਤੁਲਸੀ ਦੀ ਮਾਤਾ ਸਵਰਗੀ ਸ੍ਰੀਮਤੀ ਬਲਜੀਤ ਕੌਰ ਤੁਲਸੀ ਦੀ ਲਿਖੀ ਹੋਈ ਪੁਸਤਕ ‘ਦੀ ਰਾਮਾਇਣ ਆਫ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਪੁਸਤਕ ਦੀ ਪਹਿਲੀ ਕਾਪੀ ਪ੍ਰਾਪਤ ਕੀਤੀ। ਇਹ ਕਿਤਾਬ ਆਈ.ਜੀ.ਐਨ.ਸੀ.ਏ. ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।”
ਪ੍ਰਧਾਨ ਮੰਤਰੀ ਨੇ ਸ: ਕੇ.ਟੀ.ਐਸ.ਤੁਲਸੀ ਵੱਲੋਂ ਗਾਈ ਸ਼ਬਦ ਗੁਰਬਾਣੀ ਦੀ ਇਕ ਆਡੀਓ ਵੀ ਜਾਰੀ ਕੀਤੀ ਅਤੇ ਇਸ ਸੰਬੰਧੀ ਟਵੀਟ ਕਰਦਿਆਂ ਕਿਹਾ ਕਿ ਇਸ ਦੌਰਾਨ, ਸ.ਕੇ.ਟੀ.ਐਸ. ਤੁਲਸੀ ਨੇ ਮੈਨੂੰ ਸਿੱਖ ਧਰਮ ਦੀਆਂ ਪਵਿੱਤਰ ਪ੍ਰੰਪਰਾਵਾਂ ਦੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਸ਼ਬਦ ਗੁਰਬਾਣੀ ਵੀ ਪੜ੍ਹੀ।






















