ਬਰਗਾੜੀ ਮੋਰਚ : ਦੇ 33ਵੇ ਜਥੇ ਨੇ ਦਿੱਤੀ ਗ੍ਰਿਫਤਾਰੀ

ਜੈਤੋ,5 ਅਗਸਤ (ਰਘੂਨੰਦਨ ਪਰਾਸ਼ਰ)ਸਾਲ 2015 ਨੂੰ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਕੋਟਕਪੂਰਾ ਗੋਲੀ ਕਾਂਡ ਦੇ ਸੰਬੰਧਿਤ ਬਰਗਾੜੀ ਮੋਰਚਾ 1 ਜੁਲਾਈ 2021 ਤੋਂ ਸ਼ੁਰੂ ਹੋ ਚੁਕਿਆ ਹੈ। ਇਹ ਮੋਰਚਾ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੜ੍ਹਦੀਕਲਾ ਵਿੱਚ ਚੱਲ ਰਿਹਾ ਹੈ।ਅੱਜ ਯੂਥ ਵਿੰਗ ਜਿਲ੍ਹਾ ਬਰਨਾਲਾ ਦੇ ਇਹਨਾਂ 5 ਸਿੰਘਾਂ ਨੇ ਦਿੱਤੀ ਗ੍ਰਿਫਤਾਰੀ ਜਿਸ ਵਿਚ
ਸੁਖਚੈਨ ਸਿੰਘ , ਸੁਰਜੀਤ ਸਿੰਘ, ਹਰਮੀਤ ਸਿੰਘ , ਪਰਮਜੀਤ ਸਿੰਘ,
ਹਰਵਿੰਦਰ ਸਿੰਘ ਸ਼ਾਮਲ ਸਨ ,ਨੇ ਸਿੱਖ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰਕੇ ਜਥੇ ਦੇ ਰੂਪ ਵਿੱਚ ਚੱਲ ਕੇ ਮੋਰਚੇ ਵਾਲੇ ਸਥਾਨ ਦੇ ਨੇੜੇ ਦਾਣਾ ਮੰਡੀ ਵਿਖੇ ਗ੍ਰਿਫਤਾਰੀ ਦਿੱਤੀ।ਜਥੇ ਨੂੰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਰਵਾਨਾ ਕੀਤਾ ਅਤੇ ਸਟੇਜ ਦੀ ਸੇਵਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਗੁਰਦੀਪ ਸਿੰਘ ਢੁੱਡੀ ਨੇ ਸਚੁੱਜੇ ਢੰਗ ਨਾਲ ਨਿਭਾਈ।ਜਥੇਦਾਰ ਦਰਸਨ ਸਿੰਘ ਦਲੇਰ ਕੋਟਲੀ ਦੇ ਢਾਡੀ ਜਥੇ ਨੇ ਗੁਰ ਇਤਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।।






















