ਬਦਮਾਸ਼ਾਂ ਨੇ ਠੱਗੀ ਮਾਰਨ ਦਾ ਲੱਭਿਆ ਨਵਾਂ ਤਰੀਕਾ
ਪੰਜਾਬ ਪੁਲਿਸ ਨੇ ਸਾਈਬਰ ਕਰਾਈਮ ਤੋਂ ਬਚਣ ਦੀ ਦਿੱਤੀ ਸਲਾਹ
ਚੰਡੀਗੜ੍ਹ 11 ਅਕਤੂਬਰ(ਵਿਸ਼ਵ ਵਾਰਤਾ)-ਪੰਜਾਬ ‘ਚ ਸਾਈਬਰ ਕਰਾਈਮ ਘੱਟ ਨਹੀਂ ਹੋ ਰਿਹਾ ਪਰ ਹੁਣ ਇਸ ਨੂੰ ਲੈ ਕੇ ਲੁਧਿਆਣਾ ਜ਼ਿਲਾ ਪੁਲਸ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਪੁਲਿਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੇ ਦੱਸਿਆ ਹੈ ਕਿ ਸ਼ਹਿਰ ਦੇ ਕੁਝ ਲੋਕਾਂ ਨੂੰ 5ਜੀ ਸਿਮ ਅਪਗ੍ਰੇਡ ਕਰਨ ਦੇ ਨਾਂ ‘ਤੇ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧੀ ਜ਼ਿਲ੍ਹਾ ਪੁਲੀਸ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਗਈ ਹੈ ਕਿ ਲੋਕ ਸਾਵਧਾਨ ਰਹਿਣ। ਸਾਈਬਰ ਅਪਰਾਧੀ 5ਜੀ ਦੇ ਨਾਂ ‘ਤੇ ਲੋਕਾਂ ਨਾਲ ਠੱਗੀ ਮਾਰ ਸਕਦੇ ਹਨ। ਇਸ ਦੇ ਲਈ ਉਹ ਲੋਕਾਂ ਨੂੰ ਆਪਣਾ 4ਜੀ ਸਿਮ ਅਪਗ੍ਰੇਡ ਕਰਵਾਉਣ ਲਈ ਕਾਲ ਕਰ ਸਕਦੇ ਹਨ ਅਤੇ ਫ਼ੋਨ ‘ਤੇ ਪ੍ਰਾਪਤ ਹੋਇਆ OTP ਭੇਜਣ ਲਈ ਕਹਿ ਸਕਦੇ ਹਨ। ਪੁਲਸ ਮੁਤਾਬਕ ਜੇਕਰ ਕੋਈ ਵਿਅਕਤੀ ਠੱਗਾਂ ਨੂੰ ਆਪਣਾ ਓਟੀਪੀ ਦਿੰਦਾ ਹੈ ਤਾਂ ਲੋਕਾਂ ਦੇ ਬੈਂਕ ਖਾਤੇ ਦੇ ਪੈਸੇ ਉਸ ਦੇ ਖਾਤੇ ‘ਚ ਟਰਾਂਸਫਰ ਹੋ ਜਾਣਗੇ। ਹਰ ਰੋਜ਼ ਨਵੀਂ ਤਕਨੀਕ ਨਾਲ ਸਾਈਬਰ ਠੱਗ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ।
#BeCyberSmart pic.twitter.com/hzMBw9SsrM
— Ludhiana Police (@Ludhiana_Police) October 10, 2022