ਬਠਿੰਡਾ ਵਿਖੇ ਨਰਸਿੰਗ ਸਟੂਡੈਂਟ ਨੇ ਫਾਹਾ ਲਗਾ ਕੀਤੀ ਖੁਦਕੁਸ਼ੀ
ਚੰਡੀਗੜ੍ਹ, : ( ਵਿਸ਼ਵ ਵਾਰਤਾ ) ਬਠਿੰਡਾ ਵਿਖੇ ਨਿੱਜੀ ਹਸਪਤਾਲ ਦੀ ਨਰਸਿੰਗ ਸਟੂਡੈਂਟ ਨੇ ਫਾਹਾ ਲਗਾ ਖੁਦਕੁਸ਼ੀ ਕਰ ਲਈ। ਜਾਣਕਾਰੀ ਦਿੰਦੇ ਨਿੱਜੀ ਹਸਪਤਾਲ ਦੇ ਡਾਕਟਰ ਮੀਨਾਕਸ਼ੀ ਸ਼ਰਮਾ ਨੇ ਕਿਹਾ 21 ਤੋਂ 22 ਸਾਲ ਉੱਮਰ ਸੀ ਜੋਕਿ ਨਰਸਿੰਗ ਸਟੂਡੈਂਟ ਜੋਕਿ ਸਾਡੇ ਕੋਲ ਕੰਮ ਕਰਦੀ ਸੀ ਅੱਜ ਉਸਦੇ ਨਾਲ ਦੇ ਸਾਥੀ ਜੱਦ ਸਵੇਰੇ ਆਏ ਤਾਂ ਕਮਰਾ ਖੋਲਿਆ ਤਾਂ ਦੇਖਿਆ ਲੜਕੀ ਵੱਲੋਂ ਖੁਦਕੁਸ਼ੀ ਕੀਤੀ ਗਈ ਸੀ ਸਾਡੇ ਨਾਲ ਪਿਛਲੇ ਕਈ ਮਹੀਨਿਆਂ ਤੋਂ ਪਰਿਵਾਰਿਕ ਮੈਂਬਰ ਦੇ ਤੌਰ ਤੇ ਵਿਚਰਦੀ ਸੀ ।
ਮ੍ਰਿਤਕ ਲੜਕੀ ਦੇ ਭਰਾ ਨੇ ਕਿਹਾ ਕਿ ਕਾਰਣ ਨਹੀਂ ਪਤਾ ਲੱਗਿਆ ਪਰ ਕੁੱਝ ਸਮੇਂ ਪਹਿਲਾ ਇਸਦੀ ਸਹੇਲੀ ਸੀ ਜਿੱਥੋਂ ਤੱਕ ਸਾਨੂੰ ਲੱਗਦਾ ਉਸਨੇ ਵੀ ਸੁਸਾਇਡ ਕਰ ਲਿਆ ਦੀ ਅਤੇ ਉਸਦੀ ਟੈਂਸ਼ਨ ਚ ਸੀ ਅਤੇ ਮਮੀ ਨੂੰ ਕਹਿੰਦੀ ਸੀ ਮੇ ਵੀ ਏਵੇਂ ਕਰੂਗੀ ,ਮੇਰੇ ਡੈਡੀ ਨੇ ਮਨਾ ਕੀਤਾ ਸੀ ਜੌ ਤੁਹਾਨੂੰ ਚਾਹੀਦਾ ਸਬ ਕੁੱਝ ਮਿਲੇਗਾ ਪਰ ਇਹ ਨਾ ਕਰਿਓ।
ਮੌਕੇ ਤੇ ਪੁੱਜੇ ਥਾਣਾ ਕੋਤਵਾਲੀ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਕਰ ਰਿਹਾ ਫਿਲਹਾਲ ਹਲਕਾ ਨਾਂ ਦਾ ਨਹੀਂ ਪਤਾ ਲੱਗਿਆ।