ਬਠਿੰਡਾ 1 ਜੂਨ( ਵਿਸ਼ਵ ਵਾਰਤਾ)-: ਭਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੇ ਆਪਣੀ ਵੋਟ ਪਾਈ ਅਤੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਵੋਟ ਪਾ ਕੇ ਉਮੀਦਵਾਰ ਤੌਰ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਜਿਹੜੇ ਦੂਰ ਤੇ ਬਹੁਤ ਵਧੀਆ ਲੋਕਾਂ ਦਾ ਸਾਥ ਮਿਲ ਰਿਹਾ ਹੈ। ਮੈਂ ਅਪੀਲ ਵੀ ਕਰਾਂਗੀ ਕਿ ਲੋਕ ਵੱਧ ਚੜ ਕੇ ਵੋਟਾਂ ਪਾਉਣ ਆਉਣ ਉਹਨਾਂ ਕਿਹਾ ਕਿ ਹੁਣ ਤੱਕ ਬਹੁਤ ਵਧੀਆ ਰਿਹਾ ਪੁਲਿਸ ਨੇ ਵੀ ਸਾਡਾ ਬਹੁਤ ਵਧੀਆ ਸਾਥ ਦਿੱਤਾ ਕਿਸੇ ਕਿਸਮ ਦੀ ਕੋਈ ਵੀ ਤਕਲੀਫ ਨਹੀਂ ਆਈ
ਦੂਜੇ ਪਾਸੇ ਬਠਿੰਡਾ ਦੇ ਐਸਐਸਪੀ ਦੀਪਕ ਪਾਰਿਕ ਨੇ ਕਿਹਾ ਕਿ ਸਾਰੇ ਬੂਥਾਂ ਤੇ ਮੈਂ ਖੁਦ ਚੈਕਿੰਗ ਕਰ ਰਿਹਾ ਹਾਂ ਪੂਰੇ ਜ਼ਿਲ੍ੇ ਵਿੱਚ ਪੁਲਿਸ ਅਤੇ ਪੈਰਾਮਿਲਟਰੀ ਫੋਰਸਿਸ ਮੁਸਤੈਦ ਹਨ ਕਿਸੇ ਕਿਸਮ ਦੀ ਵੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਫਿਲਹਾਲ ਹਜੇ ਤੱਕ ਬਿਲਕੁਲ ਠੀਕ ਚੱਲ ਰਿਹਾ ਹੈ
ਪਹਿਲੀ ਵਾਰ ਵਾਲੇ ਵੋਟਰਾਂ ਸਟੂਡੈਂਟਾਂ ਨੇ ਕਿਹਾ ਕਿ ਅਸੀਂ ਅੱਜ ਆਪਣੇ ਪਹਿਲੀ ਵੋਟ ਪਾ ਕੇ ਆਏ ਹਾਂ ਸਾਨੂੰ ਆਪਣੇ ਸੰਵਿਧਾਨ ਅਤੇ ਦੇਸ਼ ਦੇ ਮਾਣ ਹੈ ਬਹੁਤ ਵਧੀਆ ਲੱਗਿਆ ਅਸੀਂ ਹੁਣ ਜੋ ਵੀ ਉਮੀਦਵਾਰ ਚੁਣਨਾ ਹੈ ਉਸ ਨੂੰ ਜਿੰਮੇਵਾਰੀ ਨਾਲ ਚੁਣਾਂਗੇ ਅਤੇ ਦੇਸ਼ ਵਿੱਚ ਜੋ ਵੀ ਕਾਨੂੰਨ ਬਣੇਗਾ ਉਸ ਵਿੱਚ ਭਾਗੇਦਾਰ ਹੋਵਾਂਗੇ