ਦਿਨ ਦਿਹਾੜੇ ਹੋਈ ਵਾਰਦਾਤ-ਲੋਕਾਂ ਵਿੱਚ ਸਹਿਮ
ਬਲਾਚੌਰ 11 ਅਕਤੂਬਰ –(ਵਿਸ਼ਵ ਵਾਰਤਾ) ਸਥਾਨਕ ਸਬ ਡਵੀਜਨ ਦੇ ਪਿੰਡ ਡੁੱਗਰੀ ਬੇਟ ਵਿੱਖੇ ਅੱਜ ਬਾਅਦ ਦੁਪਿਹਰ ਕਰੀਬ ਢਾਈ ਕੁ ਵੱਜੇ ੮੫ ਸਾਲਾਂ ਬਜੁਰਗ ਔਰਤ ਦਾ ਤੇਜਧਾਰ ਹਥਿਆਰਾਂ ਨਾਲ ਬਹੁਤ ਹੀ ਬੇਰਹਿਮੀ ਨਾਲ ਕੱਤਲ ਦਾ ਕਰਨਾ ਮਾਮਲਾ ਸਾਹਮਣੇ ਆਇਆ ਹੈ।ਅੱਜ ਦਿਨ ਦਿਹਾੜੇ ਹੋਈ ਇਸ ਘਟਨਾ ਕਾਰਨ ਲੋਕਾਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਥਾਣਾ ਸਦਰ ਬਲਾਚੌਰ ਦੇ ਮੁੱਖੀ ਇੰਸਪੈਕਟਰ ਮਨਜੀਤ ਲਾਲ ਅਤੇ ਥਾਣਾ ਕਾਠਗੜ੍ਹ ਦੇ ਮੁੱਖੀ ਇੰਸਪੈਕਟਰ ਗੁਰਮੁੱਖ ਸਿੰਘ ਨੇ ਦੱਸਿਆ ਕਿ ੮੫ ਸਾਲਾਂ ਵਿਦਿਆ ਦੇਵੀ ਪਤਨੀ ਸਵ ਰਾਮ ਸਿੰਘ ਵਾਸੀ ਦੁਗਰੀ ਬੇਟ ਆਪਣੇ ਘਰ ਵਿੱਚ ਇਕਲੀ ਜੱਦੋਂ ਦੁਪਿਹਰੇ ਕਰੀਬ ਦੋ ਕੁ ਵੱਜੇ ਬਾਅਦ ਪਰਿਵਾਰਕ ਮੈਂਬਰ ਘਰ ਆਏ ਤਾਂ ਦੇਖਿਆ ਕਿ ਵਿਦਿਆ ਦੇਵੀ ਜਿਸਦੀ ਲਾਸ਼ ਬੈਡ ਦੇ ਨਾਲ ਜਮੀਨ ਤੇ ਪਈ ਸੀ ਅਤੇ ਖੂਨ ਨਾਲ ਲੱਥ ਪੱਥ ਸੀ ਅਤੇ ਘਰ ਦਾ ਸਮਾਨ ਵੀ ਖਿਲਰਿਆ ਹੋਇਆ ਸੀ।ਮ੍ਰਿਤਕਾ ਦੇ ਸਿਰ ਤੇ ਭਾਰੀ ਸਟਾਂ ਲੱਗੀਆਂ ਹੋਈਆਂ ਸਨ। ਸੂਚਨਾ ਮਿਲਦੇ ਸਾਰ ਹੀ ਜਿਲ੍ਹਾ ਪੁਲਿਸ ਮੁੱਖੀ ਸ਼੍ਰੀ ਦੀਪਕ ਹਿਲੋਰੀ ਅਤੇ ਹੋਰ ਸੀਨੀਅਰ ਅਧਿਕਾਰੀ ਮੌਕੇ ਤੇ ਪੁੱਜ ਗਏ,ਅਤੇ ਫਿੰਗਰ ਪਿੰ੍ਰਟਰ ਮਾਹਿਰਾਂ ਦੀ ਟੀਮ ਵੀ ਬੁਲਾਈ ਗਈ ।ਪੁਲਿਸ ਮੁਤਾਬਕ ਵਿਦਿਆ ਦੇਵੀ ਅਕਸਰ ਛੋਟੇ ਬੇਟੇ ਅਸ਼ੋਕ ਕੋਲ ਕਪੂਰਥਲਾ ਰਹਿੰਦੀ ਸੀ ਅਤੇ ਵੱਡਾ ਪੁੱਤਰ ਰਕੇਸ਼ ਪਿੰਡ ਵਿੱਚ ਰਹਿੰਦਾ ਵਿੱਖੇ ਹੀ ਰਹਿੰਦਾ ਹੈ,ਅਤੇ ਵਿਦਿਆ ਦੇਵੀ ਕੁੱਝ ਦਿਨ ਪਹਿਲਾਂ ਹੀ ਕਪੂਰਥਲਾ ਤੋਂ ਪਿੰਡ ਆਈ ਸੀ। ਵਿਦਿਆ ਦੇਵੀ ਦੀ ਲਾਸ਼ ਪੋਸਟ ਮਾਰਟਮ ਕਰਾਉਣ ਦੇ ਮੰਤਵ ਨਾਲ ਲੈਫਟੀਨੇਟ ਜਨਰਲ ਬਿਕਰਮ ਸਿੰਘ ਹਸਪਤਾਲ ਬਲਾਚੌਰ ਵਿੱਖੇ ਰੱਖਵਾ ਦਿੱਤੀ ਗਈ ਹੈ।
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ 2 ਪੀ.ਸੀ.ਐਸ. ਅਧਿਕਾਰੀ ਕੀਤੇ ਇੱਧਰੋਂ-ਉੱਧਰ ਚੰਡੀਗੜ੍ਹ, 05...