ਬਜਟ ਇਜਲਾਸ ਅੱਜ ਤੋਂ ਹੋ ਰਿਹਾ ਸ਼ੁਰੂ
ਰਾਸ਼ਟਰਪਤੀ ਦੇ ਭਾਸ਼ਣ ਦਾ ਕਾਂਗਰਸ ਸਮੇਤ 17 ਰਾਜਨੀਤਿਕ ਦਲ ਕਰਨਗੇ ਬਾਈਕਾਟ
ਦਿੱਲੀ, 29ਜਨਵਰੀ(ਵਿਸ਼ਵ ਵਾਰਤਾ)- ਅੱਜ ਸੰਸਦ ਵਿੱਚ ਕਾਂਗਰਸ ਸਮੇਤ 17 ਰਾਜਨੀਤਿਕ ਪਾਰਟੀਆਂ ਨੇ ਮਿਲ ਕੇ ਬਜਟ ਇਜਲਾਸ ਦੇ ਪਹਿਲੇ ਦਿਨ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ। ਕਾਂਗਰਸ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਵੀਰਵਾਰ ਨੂੰ ਸਾਰੇ ਰਾਜਨੀਤਿਕ ਦਲਾਂ ਵੱਲੋਂ ਇਹ ਜਾਣਕਾਰੀ ਦਿੱਤੀ ਸੀ। ਆਜ਼ਾਦ ਨੇ ਕਿਹਾ, ਕਾਂਗਰਸ ਸਮੇਤ 16 ਰਾਜਨੀਤਿਕ ਦਲਾਂ ਵੱਲੋਂ ਸਭ ਨੂੰ ਸੂਚਿਤ ਕਰ ਰਹੇ ਹਾਂ ਕਿ 29 ਜਨਵਰੀ ਨੂੰ ਸੰਸਦ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਗਿਆ ਹੈ। ਗੁਲਾਮ ਨਬੀ ਨੇ ਕਿਹਾ ਕਿ ਇਹ ਫੈਸਲਾ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਿਆ ਗਿਆ ਹੈ।