
ਬਠਿੰਡਾ, 28 ਅਗਸਤ (ਕੁਲਬੀਰ ਬੀਰਾ) : ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਆਮਦਨ ਕਰ ਕਾਨੂੰਨ ਵਿੱਚ 13 ਅਗਸਤ ਨੂੰ ਬਦਲਾਵ ਕੀਤਾ, ਜਿਸ ਨੂੰ ਫੇਸਲੈਸ ਨਿਰਧਾਰਨ ਦਾ ਨਾਮ ਦਿੱਤਾ ਗਿਆ ਹੈ। ਜਿਸ ਨਾਲ ਕਰਦਾਤਾ ਤੇ ਆਮਦਨ ਕਰ ਅਧਿਕਾਰੀ ਦੇ ਵਿੱਚ ਸਿੱਧਾ ਸਬੰਧ ਖ਼ਤਮ ਕੀਤਾ ਗਿਆ ਹੈ। ਇਹ ਜਾਣਕਾਰੀ ਪ੍ਰਧਾਨ ਆਮਦਨ ਕਰ ਕਮਿਸ਼ਨਰ ਸ਼੍ਰੀ ਬਿਕਰਮ ਗੌਡ (ਆਈ.ਆਰ.ਐਸ.) ਤੇ ਵਧੀਕ ਕਮਿਸ਼ਨਰ ਇਨਕਮ ਟੈਕਸ ਸ਼੍ਰੀ ਵਿਵੇਕ ਅਗਰਵਾਲ (ਆਈ.ਆਰ.ਐਸ.) ਨੇ ਆਨਲਾਇਨ ਮੀਟਿੰਗ ਦੁਆਰਾ ਸਾਂਝੀ ਕੀਤੀ।
ਉਨਾਂ ਆਨ ਲਾਇਨ ਮੀਟਿੰਗ ਦੌਰਾਨ ਆਮਦਨ ਕਰ ਅਧਿਕਾਰੀਆਂ, ਕਰਮਚਾਰੀਆਂ, ਵਪਾਰੀਆਂ ਤੇ ਦੂਸਰੀਆਂ ਸੰਸਥਾਵਾਂ ਸੀ.ਏ. ਸੰਸਥਾ ਆਦਿ ਨੂੰ ਇਸ ਫੇਸਲੈਸ ਸਕੀਮ ਬਾਰੇ ਜਾਗਰੂਕ ਕੀਤਾ ਤੇ ਨਾਲ ਹੀ ਆਪਣੇ ਅਧਿਕਾਰੀਆਂ ਨੂੰ ਇਸ ਸਕੀਮ ਨੂੰ ਲਾਗੂ ਕਰਨ ਬਾਰੇ ਜਾਣਕਾਰੀ ਦਿੱਤੀ।
ਇਸ ਸਕੀਮ ਬਾਰੇ ਜਾਗਰੂਕ ਕਵਾਉਣ ਲਈ ਸ਼੍ਰੀ ਰਿਸ਼ਵ ਸਾਬੋ ਸੀ.ਏ. ਚੇਅਰਮੈਨ ਉਤਰ ਭਾਰਤੀ ਖੇਤਰੀ ਪ੍ਰੀਸ਼ਦ ਬਠਿੰਡਾ ਬਰਾਂਚ ਅਤੇ ਸ਼੍ਰੀ ਨਤਿਸ਼ ਗਰਗ ਸੈਕਟਰੀ ਜ਼ਿਲਾ ਬਾਰ ਐਸੋਸੀਏਸ਼ਨ ਬਠਿੰਡਾ ਨੇ ਆਪਣੀ ਆਪਣੀ ਸੰਸਥਾ ਦੇ ਮੈਂਬਰਾਂ ਦੀ ਤਰਫ਼ੋ ਧੰਨਵਾਦ ਕੀਤਾ ਗਿਆ। ਉਨਾਂ ਇਹ ਵੀ ਕਿਹਾ ਕਿ ਇਹ ਪਰਿਵਰਤਨ ਦੇਸ਼ ਦੇ ਵਿਕਾਸ ਲਈ ਮੀਲ ਪੱਥਰ ਸਾਬਤ ਹੋਵੇਗਾ ਅਤੇ ਇਸ ਦੇ ਨਾਲ ਹੀ ਆਮ ਆਦਮੀ ਨੂੰ ਆਪਣਾ ਆਮਦਨ ਕਰ ਦੇਣ ਦੀ ਭਾਵਨਾ ਜਾਗ੍ਰਿਤ ਹੋਵੇਗੀ।






















